ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬੰਗਾਲ ਦੀ ਖਾੜੀ ਤੋਂ ਉੱਠਿਆ ਚਕਰਵਾਤ ਤੂਫਾਨ ‘ਅਮਫਾਨ’ ਹੁਣ ਸੁਪਰ ਸਾਈਕਲੋਨ ਵਿਚ ਤਬਦੀਲ ਹੋ ਚੁੱਕਿਆ ਹੈ। ਇਹ ਹੁਣ ਤੇਜ਼ ਰਫ਼ਤਾਰ ਦੇ ਨਾਲ ਪੱਛਮੀ ਬੰਗਾਲ ਅਤੇ ਉੜੀਸਾ ਵੱਲ ਵੱਧ ਰਿਹਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਉਫਾਨ ‘ਤੇ ਪਹੁੰਚ ਕੇ ਸੁਪਰ ਸਾਈਕਲੋਨ ਅਮਫਾਨ ਤਬਾਹੀ ਮਚਾ ਸਕਦਾ ਹੈ। ਉੱਥੇ ਹੀ ਚੱਕਰਵਾਤੀ ਤੂਫਾਨ ਨਾਲ ਨਜਿੱਠਣ ਲਈ ਐਨਡੀਆਰਐਫ ਨੇ ਵੀ ਕਮਰ ਕਸ ਲਈ ਹੈ।
15 teams are deployed in Odisha. They are carrying out awareness drives, communication drives, and evacuation. 19 teams are deployed in West Bengal, 2 in standby there. We are facing a dual challenge right now – #COVID19 and cyclone: NDRF Chief SN Pradhan #AmphanCyclone pic.twitter.com/usWqxAeghs
— ANI (@ANI) May 19, 2020
ਐਨਡੀਆਰਐਫ ਦੇ ਮੁੱਖੀ ਐਸਐਨ ਪ੍ਰਧਾਨ ਨੇ ਮੰਗਲਵਾਰ ਸ਼ਾਮ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਹੈ ਕਿ ਹਾਲਾਤਾਂ ਨਾਲ ਨਜਿੱਠਣ ਲਈ ਪੱਛਮੀ ਬੰਗਾਲ ਅਤੇ ਉੜੀਸਾ ਵਿਚ ਐਨਡੀਆਰਐਫ ਦੀਆਂ 41 ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉੜੀਸਾ ਵਿਚ ਰਾਹਤ ਕਾਰਜਾਂ ਲਈ ਐਨਡੀਆਰਐਫ ਦੀ 15 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਪੱਛਮੀ ਬੰਗਾਲ ਵਿਚ 19 ਟੀਮਾਂ ਨੂੰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਟੀਮਾਂ ਨੂੰ ਸਟੈਂਡਬਾਏ ‘ਤੇ ਰੱਖਿਆ ਗਿਆ ਹੈ ਅਤੇ ਚੱਕਰਵਾਤ ਨੂੰ ਲੈ ਕੇ ਹਰ ਸਮੇਂ ਨਿਗਰਾਨੀ ਰੱਖੀ ਜਾ ਰਹੀ ਹੈ। ਐਸਐਨ ਪ੍ਰਧਾਨ ਅਨੁਸਾਰ ਐਨਡੀਆਰਐਫ ਦੁਆਰਾ 6 ਬਟਾਲੀਅਨਾਂ ਨੂੰ ਰਿਜ਼ਰਵ ਰੱਖਿਆ ਗਿਆ ਹੈ। ਹਰ ਬਟਾਲੀਨ ਵਿਚ 4-4 ਟੀਮਾਂ ਹਨ ਭਾਵ ਕੁੱਲ ਮਿਲਾ ਕੇ 24 ਟੀਮਾਂ ਸਟੈਂਡਬਾਏ ‘ਤੇ ਹਨ ਅਤੇ ਅਸੀ ਅਜਿਹੀ ਸਥਿਤੀ ਵਿਚ ਹਨ ਜਿੱਥੇ ਕੋਵਿਡ 19 ਦੇ ਨਾਲ ਮਹਾਚੱਕਰਵਾਤ ਤੂਫਾਨ ਵਰਗੀ ਡਬਲ ਚੁਣੋਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਨਡੀਆਰਐਫ ਮੁੱਖੀ ਮੁਤਾਬਕ ਉੜੀਸਾ ਅਤੇ ਪੱਛਮੀ ਬੰਗਾਲ ਨੇ ਐਨਡੀਆਰਐਫ ਦੀਆਂ ਟੀਮਾਂ ਦੀ ਜੋ ਮੰਗ ਕੀਤੀ ਸੀ ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ ਹਾਲਾਂਕਿ ਪਹਿਲਾਂ ਤੋਂ ਹੀ ਐਨਡੀਆਰਐਫ ਦੀਆਂ ਟੀਮਾਂ ਉੱਥੇ ਤਾਇਨਾਤ ਕਰ ਦਿੱਤੀ ਗਈਆਂ ਹਨ। ਨਾਲ ਹੀ ਚਾਰ ਟੀਮਾਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ। ਉੱਥੇ ਹੀ ਉੜੀਸਾ ਵਿਚ 13 ਟੀਮਾਂ ਨੂੰ ਲਗਾਇਆ ਗਿਆ ਹੈ ਜਦਕਿ 17 ਟੀਮਾਂ ਨੂੰ ਹਰ ਸਮੇਂ ਤਿਆਰ ਬਰ ਤਿਆਰ ਰਹਿਣ ਦੇ ਹੁਕਮ ਦਿੱਤੇ ਗਏ ਹਨ। ਨਾਲ ਹੀ ਫੌਜ਼, ਏਅਰਫੋਰਸ, ਨੇਵੀ ਅਤੇ ਕੋਸਟ ਗਾਰਡ ਦੀਆਂ ਟੀਮਾਂ ਵੀ ਅਲਰਟ ਉੱਤੇ ਹਨ।
