ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਪਰ ਉੱਥੇ ਹੀ ਪੰਜਾਬ ਵਿਚ ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਦੇ ਕੇਸਾਂ ਵਿਚ ਕਮੀ ਆਈ ਹੈ ਅਤੇ ਹੁਣ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ। ਬੀਤੇ ਸ਼ਨਿਵਾਰ ਜਿੱਥੇ 14 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਉੱਥੇ ਹੀ 952 ਠੀਕ ਹੋਏ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਜਿਸ ਕਰਕੇ ਕੋਰੋਨਾ ਨਾਲ ਜੰਗ ਜਿੱਤਣ ਵਾਲਿਆਂ ਦਾ ਅੰਕੜਾ 1257 ਤੱਕ ਪਹੁੰਚ ਗਿਆ ਹੈ ਅਤੇ ਹੋਰ ਕੋਈ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਸ਼ਨਿਵਾਰ ਸ਼ਾਮ 5 ਵਜੇ ਤੱਕ ਲੁਧਿਆਣਾ ਤੋਂ 3, ਕਪੂਰਥਲਾ ਤੋਂ 5, ਰੋਪੜ ਤੋਂ 1, ਫਰੀਦਕੋਟ ਤੋਂ 3 ਅਤੇ ਜਲੰਧਰ ਤੋਂ 2 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਮਾਮਲਿਆਂ ਦੀ ਸੰਖਿਆ ਵੱਧ ਕੇ 1946 ਹੋ ਗਈ ਹੈ ਅਤੇ ਮੌਤਾਂ ਦਾ ਅੰਕੜਾ 32 ਹੈ। ਉੱਥੇ ਹੀ ਅੰਮ੍ਰਿਤਸਰ ਵਿਚ 261, ਜਲੰਧਰ ਵਿਚ 78, ਤਰਨਤਾਰਨ ਵਿਚ 85, ਲੁਧਿਆਣਾ ਵਿਚ 21, ਗੁਰਦਾਸਪੁਰ ਵਿਚ 107, ਨਵਾਂਸ਼ਹਿਰ ਵਿਚ 50, ਮੁਹਾਲੀ ਵਿਚ 35, ਪਟਿਆਲਾ ਵਿਚ 33, ਹੁਸ਼ਿਆਰਪੁਰ ਵਿਚ 79, ਸੰਗਰੂਰ ਵਿਚ 51, ਮੁਕਤਸਰ ਸਾਹਿਬ ਵਿਚ 5, ਮੋਗਾ ਵਿਚ 10, ਰੋਪੜ ਵਿਚ 17, ਫਤਿਹਗੜ੍ਹ ਸਾਹਿਬ ਵਿਚ 8, ਫਰੀਦਕੋਟ ਵਿਚ 1, ਫਿਰੋਜ਼ਪੁਰ ਵਿਚ 42, ਬਠਿੰਡਾ ਵਿਚ 26, ਪਠਾਨਕੋਟ ਵਿਚ 1, ਕਪੂਰਥਲਾ ਵਿਚ 23 ਅਤੇ ਬਰਨਾਲਾ ਵਿਚ 19 ਸਿਹਤਯਾਬ ਹੋ ਚੁੱਕੇ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸੂਬੇ ਵਿਚ ਇਸ ਵੇਲੇ 657 ਐਕਟਿਵ ਕੇਸ ਰਹਿ ਗਏ ਹਨ।
ਅੰਮ੍ਰਿਤਸਰ- ਕੁੱਲ ਕੇਸ-301, ਠੀਕ ਹੋਏ- 295, ਮੌਤਾਂ-4
ਜਲੰਧਰ – ਕੁੱਲ ਕੇਸ – 207, ਠੀਕ ਹੋਏ -115, ਮੌਤਾਂ- 5
ਤਰਨਤਾਰਨ ਕੁੱਲ ਕੇਸ-154, ਠੀਕ ਹੋਏ-85, ਮੌਤਾਂ-0
ਲੁਧਿਆਣਾ- ਕੁੱਲ ਕੇਸ-139, ਠੀਕ ਹੋਏ-29, ਮੌਤਾਂ-6
ਗੁਰਦਾਸਪੁਰ- ਕੁੱਲ ਕੇਸ-122, ਠੀਕ ਹੋਏ-116, ਮੌਤਾਂ-1
ਨਵਾਂਸ਼ਹਿਰ- ਕੁੱਲ ਕੇਸ-103, ਠੀਕ ਹੋਏ-68, ਮੌਤਾਂ-1
ਮੁਹਾਲੀ – ਕੁੱਲ ਕੇਸ – 102, ਠੀਕ ਹੋਏ – 95, ਮੌਤਾਂ –3
ਪਟਿਆਲਾ-ਕੁੱਲ ਕੇਸ-100, ਠੀਕ ਹੋਏ-78, ਮੌਤਾਂ-2
ਹੁਸ਼ਿਆਰਪੁਰ- ਕੁੱਲ ਕੇਸ-92, ਠੀਕ ਹੋਏ-85, ਮੌਤਾਂ-4
ਸੰਗਰੂਰ ਕੁੱਲ ਕੇਸ-88, ਠੀਕ ਹੋਏ-54, ਮੌਤਾਂ-0
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-65, ਠੀਕ ਹੋਏ-6, ਮੌਤਾਂ-0
ਮੋਗਾ- ਕੁੱਲ ਕੇਸ-59, ਠੀਕ ਹੋਏ-58, ਮੌਤਾਂ-0
ਰੋਪੜ- ਕੁੱਲ ਕੇਸ-60, ਠੀਕ ਹੋਏ-19, ਮੌਤਾਂ-1
ਫਤਿਹਗੜ੍ਹ ਸਾਹਿਬ ਕੁੱਲ ਕੇਸ-56, ਠੀਕ ਹੋਏ-10, ਮੌਤਾਂ-0
ਫਰੀਦਕੋਟ- ਕੁੱਲ ਕੇਸ-55, ਠੀਕ ਹੋਏ-5, ਮੌਤਾਂ-0
ਫ਼ਿਰੋਜ਼ਪੁਰ – ਕੁੱਲ ਕੇਸ-44, ਠੀਕ ਹੋਏ-43, ਮੌਤਾਂ-1
ਫਾਜ਼ਿਲਕਾ ਕੁੱਲ ਕੇਸ-44, ਠੀਕ ਹੋਏ-0, ਮੌਤਾਂ-0
ਬਠਿੰਡਾ- ਕੁੱਲ ਕੇਸ-41 ਠੀਕ ਹੋਏ-26, ਮੌਤਾਂ-0
ਮਾਨਸਾ- ਕੁੱਲ ਕੇਸ-32, ਠੀਕ ਹੋਏ-10, ਮੌਤਾਂ-0
ਪਠਾਨਕੋਟ- ਕੁੱਲ ਕੇਸ-29, ਠੀਕ ਹੋਏ-15, ਮੌਤਾਂ-1
ਕਪੂਰਥਲਾ-ਕੁੱਲ ਕੇਸ-32, ਠੀਕ ਹੋਏ-25, ਮੌਤਾਂ-2
ਬਰਨਾਲਾ ਕੁੱਲ ਕੇਸ-21, ਠੀਕ ਹੋਏ-20, ਮੌਤਾਂ-1
ਕੁੱਲ ਕੇਸ 1946, ਠੀਕ ਹੋਏ 1257, ਮੌਤਾਂ 32
