ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਕਾਰਨ ਪੂਰੀ ਦੁਨੀਆ ਪਰੇਸ਼ਾਨ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 47 ਲੱਖ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 3 ਲੱਖ 10 ਹਜ਼ਾਰ ਤੋਂ ਵੀ ਵੱਧ ਹੋ ਗਿਆ ਹੈ। ਉੱਥੇ ਹੀ 18 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 4,720,197 ਹੋ ਗਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 313,220 ਤੱਕ ਪਹੁੰਚ ਗਈ ਹੈ ਜਦਕਿ 1,811,675 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 2,595,302 ਹੋ ਗਈ ਹੈ। ਕੋਰੋਨਾ ਦਾ ਪ੍ਰਕੋਪ ਵਿਸ਼ਵ ਦਾ ਸ਼ਕਤੀਸ਼ਾਲੀ ਮੁਲਕ ਅਮਰੀਕਾ ਝੇਲ ਰਿਹਾ ਹੈ। ਇੱਥੇ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 90,113 ਤੱਕ ਪਹੁੰਚ ਗਿਆ ਹੈ ਜਦਕਿ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 1,507,773 ਹੋ ਗਈ ਹੈ। ।ਉੱਥੇ ਹੀ ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਰੂਸ, ਤੁਰਕੀ, ਬ੍ਰਾਜ਼ੀਲ, ਈਰਾਨ, ਕਨੇਡਾ, ਪੇਰੂ, ਬੈਲਜ਼ੀਅਮ ਅਤੇ ਨੀਦਰਲੈਂਡ ਵਰਗੇ ਦੇਸ਼ ਵੀ ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਹੇ ਹਨ ।
ਸਪੇਨ- ਕੁੱਲ ਕੇਸ – 276,505, ਮੌਤਾਂ- 27,563
ਰੂਸ – ਕੁੱਲ ਕੇਸ-272,043, ਮੌਤਾਂ-2,537
ਯੂਕੇ- ਕੁੱਲ ਕੇਸ -240,161, ਮੌਤਾਂ-34,466
ਬ੍ਰਾਜ਼ੀਲ – ਕੁੱਲ ਕੇਸ – 233,511, ਮੌਤਾਂ-15,662
ਇਟਲੀ – ਕੁੱਲ ਕੇਸ – 224,760, ਮੌਤਾਂ- 31,763
ਫਰਾਂਸ- ਕੁੱਲ ਕੇਸ- 179,365, ਮੌਤਾਂ-27,625
ਜਰਮਨੀ- ਕੁੱਲ ਕੇਸ -176,247, ਮੌਤਾਂ-8,027
ਤੁਰਕੀ- ਕੁੱਲ ਕੇਸ- 148,067, ਮੌਤਾਂ-4,096
ਈਰਾਨ – ਕੁੱਲ ਕੇਸ -118,392, ਮੌਤਾਂ-6,937
ਭਾਰਤ- ਕੁੱਲ ਕੇਸ – 90,648, ਮੌਤਾਂ-2,871
ਪੇਰੂ–ਕੁੱਲ ਕੇਸ- 88,541, ਮੌਤਾਂ-2,523
ਚੀਨ- ਕੁੱਲ ਕੇਸ – 82,947 ਮੌਤਾਂ-4,633
ਕਨੇਡਾ- ਕੁੱਲ ਕੇਸ- 75,864, ਮੌਤਾਂ-5,679
ਬੈਲਜ਼ੀਅਮ-ਕੁੱਲ ਕੇਸ- 54,989, ਮੌਤਾਂ-9,005
ਸਾਊਦੀ ਅਰਬ- ਕੁੱਲ ਕੇਸ- 52,016, ਮੌਤਾਂ-302
ਮੈਕਸੀਕੋ-ਕੁੱਲ ਕੇਸ- 47,144, ਮੌਤਾਂ-5,045
ਨੀਦਰਲੈਂਡ-ਕੁੱਲ ਕੇਸ-43,870, ਮੌਤਾਂ-5,670

