ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੇਸ਼ ਵਿਚ ਕੋਰੋਨਾ ਸੰਕਟ ਕਾਰਨ ਕੀਤੇ ਗਏ ਲਾਕਡਾਊਨ ਕਰਕੇ ਦੂਜੇ ਸੂਬਿਆਂ ਤੋਂ ਘਰ ਵਾਪਸ ਪਰਤ ਰਹੇ ਮਜ਼ਦੂਰਾਂ ਨਾਲ ਲਗਾਤਾਰ ਸੜਕ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਯੂਪੀ ਦੇ ਔਰਈਆ ਜਿਲ੍ਹੇ ਤੋਂ ਸਾਹਮਣੇ ਆਇਆ ਹੈ। ਇੱਥੇ ਪ੍ਰਵਾਸੀ ਮਜ਼ਦੂਰਾਂ ਨਾਲ ਭਰੇ ਇਕ ਡੀਸੀਐਮ(ਛੋਟਾ ਟਰੱਕ) ਵਿਚ ਇਕ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਦੌਰਾਨ 24 ਮਜਦੂਰਾਂ ਦੀ ਮੌਤ ਹੋ ਗਈ ਜਦਕਿ 35 ਮਜ਼ਦੂਰ ਜਖ਼ਮੀ ਹੋ ਗਏ ਹਨ।
Auraiya: Mohit Agarwal, Inspector General (IG), Kanpur inspects the spot of accident in which 24 labourers were killed, after two trucks collided with each other. Chief Minister Yogi Adityanath has directed IG Kanpur to submit a report on the cause of the accident immediately. pic.twitter.com/Dl8apzzNdU
— ANI UP/Uttarakhand (@ANINewsUP) May 16, 2020
ਜਾਣਕਾਰੀ ਅਨੁਸਾਰ ਫਰੀਦਾਬਾਦ ਤੋਂ ਪ੍ਰਵਾਸੀ ਮਜ਼ਦੂਰ ਇਕ ਡੀਸੀਐਮ ਰਾਹੀਂ ਗੋਰਖਪੁਰ ਜਾ ਰਹੇ ਸਨ ਅਤੇ ਅੱਜ ਸ਼ਨਿਵਾਰ ਤੜਕ ਸਵੇਰੇ 3.30 ਵਜੇ ਮਜ਼ਦੂਰਾਂ ਨਾਲ ਭਰੀ ਇਹ ਡੀਸੀਐਮ ਔਰਈਆ ਜਿਲ੍ਹੇ ਵਿਚ ਸੜਕ ਉੱਤੇ ਖੜ੍ਹੀ ਸੀ ਜਿਸ ਵਿਚ ਇਕ ਟਰਾਲੇ ਨੇ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਟਰਾਲੇ ਦਾ ਡਰਾਇਵਰ ਨੀਂਦ ਵਿਚ ਸੀ ਉੱਥੇ ਹੀ ਇਸ ਪੂਰੀ ਘਟਨਾ ਵਿਚ ਮੌਕੇ ਤੇ 24 ਮਜ਼ਦੂਰਾਂ ਨੇ ਦਮ ਤੋੜ ਦਿੱਤਾ ਜਦਕਿ ਬਾਕੀ 34 ਜਖ਼ਮੀ ਮਜ਼ਦੂਰਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉੱਥੇ ਹੀ ਘਟਨਾ ਦੀ ਜਾਣਕਾਰੀ ਮਿਲਣ ਸਾਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚ ਗਏ ਅਤੇ ਰੈਸਕਿਊ ਦਾ ਕੰਮ ਸ਼ੁਰੂ ਕਰ ਦਿੱਤਾ ਜਦਕਿ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ ਨਾਲ ਹੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2 ਲੱਖ ਰੁਪਏ ਮੁਆਵਜ਼ਾ ਅਤੇ ਜਖ਼ਮੀਆਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਲਾਕਡਾਊਨ ਦੌਰਾਨ ਘਰ ਵਾਪਸ ਪਰਤ ਰਹੇ ਪ੍ਰਵਾਸੀ ਮਜ਼ਦੂਰਾਂ ਨਾਲ ਲਗਾਤਾਰ ਹਾਦਸੇ ਵਾਪਰ ਰਹੇ ਹਨ। ਬੀਤੇ ਦਿਨ ਮੱਧ ਪ੍ਰਦੇਸ਼ ਦੇ ਗੁਨਾ ਵਿਚ ਇਕ ਬੱਸ ਦੀ ਚਪੇਟ ਵਿਚ ਆਉਣ ਕਰਕੇ 9 ਮਜ਼ਦੂਰਾਂ ਦੀ ਮੌਤ ਹੋ ਗਈ ਸੀ ਜਦਕਿ 4 ਜਖ਼ਮੀ ਹੋ ਗਏ ਸਨ। ਅਜਿਹਾ ਹੀ ਹਾਦਸਾ ਆਂਧਰਾ ਪ੍ਰਦੇਸ਼ ਤੋਂ ਸਾਹਮਣੇ ਆਇਆ ਸੀ ਇੱਥੇ ਵੀ 30 ਮਜ਼ਦੂਰਾਂ ਨੂੰ ਲੈ ਕੇ ਜਾ ਰਿਹਾ ਇਕ ਟਰੈਕਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜਿਸ ਵਿਚ 9 ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਵੀ ਰੇਲ ਦੀ ਪਟੜੀ ਉੱਤੇ ਅਰਾਮ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਇਕ ਮਾਲ ਗੱਡੀ ਨੇ ਕੁੱਚਲ ਦਿੱਤਾ ਸੀ। ਇਸ ਪੂਰੀ ਘਟਨਾ ਵਿਚ 16 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਜ਼ਖ਼ਮੀ ਹੋ ਗਏ ਸਨ।
