ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਜਾਰੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੇ ਚਪੇਟ ਵਿਚ ਆਏ ਹੋਏ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 46 ਲੱਖ ਤੋਂ ਵੀ ਵੱਧ ਹੋ ਚੁੱਕੀ ਹੈ ਜਦਕਿ ਮ੍ਰਿਤਕਾਂ ਦਾ ਅੰਕੜਾ 3 ਲੱਖ ਨੂੰ ਪਾਰ ਕਰ ਚੁੱਕਿਆ ਹੈ। ਉੱਥੇ ਹੀ 17 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲਿਆਂ ਦੀ ਸੰਖਿਆ ਵੱਧ ਕੇ 4,628,549 ਹੋ ਗਈ ਹੈ ਅਤੇ ਹੁਣ ਤੱਕ 308,645 ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ। ਜਦਕਿ ਠੀਕ ਹੋਣ ਵਾਲੇ ਕੋਰੋਨਾ ਮਰੀਜ਼ਾਂ ਦੀ ਗਿਣਤੀ 1,758,039 ਹੋ ਗਈ ਹੈ ਅਤੇ ਐਕਟੀਵ ਕੇਸ 2,561,865 ਰਹਿ ਗਏ ਹਨ। ਕੋਰੋਨਾ ਦਾ ਸੰਕਰਮਨ ਸੱਭ ਤੋਂ ਵੱਧ ਸੰਯੁਕਤ ਰਾਜ ਅਮਰੀਕਾ ਵਿਚ ਫੈਲਿਆ ਹੋਇਆ ਹੈ। ਇੱਥੇ ਕੁੱਲ ਮਰੀਜ਼ਾਂ ਦੀ ਗਿਣਤੀ ਵੱਧ ਕੇ 1,484,285 ਹੋ ਗਈ ਹੈ ਅਤੇ ਮ੍ਰਿਤਕਾਂ ਦੀ ਅੰਕੜਾ 88,507 ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਰੂਸ, ਤੁਰਕੀ, ਬ੍ਰਾਜ਼ੀਲ, ਈਰਾਨ, ਕਨੇਡਾ, ਪੇਰੂ, ਬੈਲਜ਼ੀਅਮ ਅਤੇ ਨੀਦਰਲੈਂਡ ਵਰਗੇ ਦੇਸ਼ ਵੀ ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਹੇ ਹਨ ।
ਸਪੇਨ- ਕੁੱਲ ਕੇਸ – 274,367, ਮੌਤਾਂ- 27,459
ਰੂਸ – ਕੁੱਲ ਕੇਸ-262,843, ਮੌਤਾਂ-2,418
ਯੂਕੇ- ਕੁੱਲ ਕੇਸ -236,711, ਮੌਤਾਂ-33,998
ਇਟਲੀ – ਕੁੱਲ ਕੇਸ – 223,885, ਮੌਤਾਂ- 31,610
ਬ੍ਰਾਜ਼ੀਲ – ਕੁੱਲ ਕੇਸ – 220,291, ਮੌਤਾਂ-14,962
ਫਰਾਂਸ- ਕੁੱਲ ਕੇਸ- 179,506, ਮੌਤਾਂ-27,529
ਜਰਮਨੀ- ਕੁੱਲ ਕੇਸ -175,699, ਮੌਤਾਂ-8,001
ਤੁਰਕੀ- ਕੁੱਲ ਕੇਸ- 146,457, ਮੌਤਾਂ-4,055
ਈਰਾਨ – ਕੁੱਲ ਕੇਸ -116,635, ਮੌਤਾਂ-6,902
ਭਾਰਤ- ਕੁੱਲ ਕੇਸ – 85,940, ਮੌਤਾਂ-2,753
ਪੇਰੂ–ਕੁੱਲ ਕੇਸ- 84,495, ਮੌਤਾਂ-2,392
ਚੀਨ- ਕੁੱਲ ਕੇਸ – 82,941 ਮੌਤਾਂ-4,633
ਕਨੇਡਾ- ਕੁੱਲ ਕੇਸ- 74,613, ਮੌਤਾਂ-5,562
ਬੈਲਜ਼ੀਅਮ-ਕੁੱਲ ਕੇਸ- 54,644, ਮੌਤਾਂ-8,959
ਸਾਊਦੀ ਅਰਬ- ਕੁੱਲ ਕੇਸ- 49,176, ਮੌਤਾਂ-292
ਮੈਕਸੀਕੋ-ਕੁੱਲ ਕੇਸ- 45,032, ਮੌਤਾਂ-4767
ਨੀਦਰਲੈਂਡ-ਕੁੱਲ ਕੇਸ-43,681, ਮੌਤਾਂ-5,643
