ਕੋਰੋਨਾ ਸੰਕਟ ਵਿਚਾਲੇ ਅਮਰੀਕਾ ਭਾਰਤ ਨੂੰ ਦਾਨ ਵਿਚ ਦੇਵੇਗਾ ਵੈਂਟੀਲੇਟਰ ਮਸ਼ੀਨਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਸੁਯੰਕਤ ਰਾਜ ਅਮਰੀਕਾ ਅਤੇ ਭਾਰਤ ਵੀ ਕੋਰੋਨਾ ਮਹਾਮਾਰੀ ਦੇ ਸ਼ਿਕਾਰ ਹੋ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਸੁਯੰਕਤ ਰਾਜ ਅਮਰੀਕਾ ਅਤੇ ਭਾਰਤ ਵੀ ਕੋਰੋਨਾ ਮਹਾਮਾਰੀ ਦੇ ਸ਼ਿਕਾਰ ਹੋ ਚੁੱਕੇ ਹਨ। ਇਸ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਐਲਾਨ ਕਰਦੇ ਹੋਏ ਕਿਹਾ ਹੈ ਕਿ ਅਮਰੀਕਾ ਭਾਰਤ ਨੂੰ ਵੈਂਟੀਲੇਟਰ ਮਸ਼ੀਨਾਂ ਦਾਨ ਵਿਚ ਦੇਵੇਗਾ ਅਤੇ ਉਹ ਮਹਾਮਾਰੀ ਦੇ ਇਸ ਦੌਰ ਵਿਚ ਹਮੇਸ਼ਾਂ ਭਾਰਤ ਨਾਲ ਖੜਿਆ ਹੈ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ (ਭਾਰਤੀ ਸਮੇ ਅਨੁਸਾਰ) ਸ਼ੁੱਕਰਵਾਰ ਰਾਤ ਨੂੰ ਟਵੀਟ ਕਰਦੇ ਹੋਏ ਕਿਹਾ ਕਿ ”ਮੈਨੂੰ ਇਹ ਐਲਾਨ ਕਰਦਿਆਂ ਮਾਣ ਹੋ ਰਿਹਾ ਹੈ ਕਿ ਸੰਯੁਕਤ ਰਾਜ ਅਮਰੀਕਾ ਭਾਰਤ ਵਿਚ ਆਪਣੇ ਦੋਸਤਾਂ ਨੂੰ ਵੈਂਟੀਲੇਟਰ ਦਾਨ ਵਿਚ ਦੇਵੇਗਾ। ਅਸੀ ਇਸ ਮਹਾਮਾਰੀ ਦੇ ਦੌਰਾਨ ਭਾਰਤ ਅਤੇ ਨਰਿੰਦਰ ਮੋਦੀ ਦੇ ਨਾਲ ਖੜ੍ਹੇ ਹਾਂ। ਅਸੀ ਟੀਕੇ ਦੇ ਵਿਕਾਸ ਵਿਚ ਵੀ ਸਹਿਯੋਗ ਦੇ ਰਹੇ ਹਾਂ। ਅਸੀ ਮਿਲ ਕੇ ਇਸ ਅਦਿੱਖ ਦੁਸ਼ਮਣ ਨੂੰ ਹਵਾ ਦੇਵਾਂਗੇ”। ਮੀਡੀਆ ਰਿਪੋਰਟਾਂ ਅਨੁਸਾਰ ਟਰੰਪ ਨੇ ਕਿਹਾ ਹੈ ਕਿ ਇਸ ਸਾਲ ਆਖਰ ਤੱਕ ਕੋਵਿਡ-19 ਦਾ ਟੀਕਾ ਵਿਕਸਤ ਹੋਣ ਦੀ ਸੰਭਾਵਨਾ ਹੈ। ਟਰੰਪ ਨੇ ਅਨੁਸਾਕ ”ਮੈ ਕੁੱਝ ਹੀ ਸਮੇਂ ਪਹਿਲਾਂ ਭਾਰਤ ਤੋਂ ਪਰਤਿਆਂ ਹਾਂ ਅਤੇ ਅਸੀ ਭਾਰਤ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਅਮਰੀਕਾ ਵਿਚ ਭਾਰਤੀ ਵੱਡੀ ਸੰਖਿਆ ਵਿਚ ਹਨ ਤੇ ਤੁਸੀ ਜਿਨ੍ਹਾਂ ਲੋਕਾਂ ਦੇ ਬਾਰੇ ਵਿਚ ਕਹਿ ਰਹੇ ਹੋ ਉਨ੍ਹਾਂ ਵਿਚੋਂ ਕਈ ਲੋਕ ਟੀਕਾ ਬਣਾਉਣ ਵਿਚ ਲੱਗੇ ਹੋਏ ਹਨ”। ਟਰੰਪ ਨੇ ਪੀਐਮ ਮੋਦੀ ਨੂੰ ਵੀ ਆਪਣਾ ਚੰਗਾ ਮਿੱਤਰ ਦੱਸਿਆ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਰਤ ਨੇ ਅਮਰੀਕਾ ਨਾਲ ਦੋਸਤੀ ਨਿਭਾਉਂਦੇ ਹੋਏ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਦੀ ਸਪਲਾਈ ਕੀਤੀ ਸੀ।ਟਰੰਪ ਨੇ ਇਸ ਦਵਾਈ ਲਈ ਖੁਦ ਪੀਐਮ ਮੋਦੀ ਨੂੰ ਬੇਨਤੀ ਕੀਤੀ ਸੀ ਜਿਸ ਤੋਂ ਬਾਅਦ ਅਮਰੀਕਾ ਨੇ ਵੱਡੀ ਖੇਪ ਅਮਰੀਕਾ ਨੂੰ ਦਿੱਤੀ ਸੀ ਜ਼ਿਕਰਯੋਗ ਹੈ ਕਿ ਅਮਰੀਕਾ ਇਸ ਦਵਾਈ ਦੀ ਵਰਤੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਕਰ ਰਿਹਾ ਹੈ।

Leave a Reply

Your email address will not be published. Required fields are marked *