WHO ਦੀ ਚੇਤਾਵਨੀ- ਸ਼ਾਇਦ ਕੋਰੋਨਾ ਕਦੇ ਨਾ ਜਾਵੇ, ਅਨੁਮਾਨ ਲਗਾਉਣਾ ਅਸੰਭਵ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਿਛਲੇ ਸਾਲ ਦਸੰਬਰ ਦੇ ਆਖਰ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਨੇ ਦੁਨੀਆ ਲਈ ਮੁਸੀਬਤ ਦਾ ਪਹਾੜ ਖੜ੍ਹਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਿਛਲੇ ਸਾਲ ਦਸੰਬਰ ਦੇ ਆਖਰ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਨੇ ਦੁਨੀਆ ਲਈ ਮੁਸੀਬਤ ਦਾ ਪਹਾੜ ਖੜ੍ਹਾ ਕਰਿਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਨਾਲ ਪੀੜਤ ਹਨ। ਇਸੇ ਵਿਚਾਲੇ ਵਿਸ਼ਵ ਸਿਹਤ ਸੰਗਠਨ ਨੇ ਨਵੀਂ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਅਨੁਮਾਨ ਲਗਾਉਣਾ ਬਹੁਤ ਅਸੰਭਵ ਹੈ ਕਿ ਵਿਸ਼ਵ-ਵਿਆਪੀ ਮਹਾਮਾਰੀ ਉੱਤੇ ਕਦੋਂ ਕਾਬੂ ਪਾਇਆ ਜਾ ਸਕੇਗਾ।

Explainer: What Does The World Health Organization Do? : Goats and ...

ਮੀਡੀਆ ਰਿਪੋਰਟਾਂ ਮੁਤਾਬਕ ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਮਾਮਲਿਆਂ ਦੇ ਨਿਰਦੇਸ਼ਕ ਮਾਈਕਲ ਰਿਆਨ ਨੇ ਬੁੱਧਵਾਰ ਨੂੰ ਜਨੇਵਾ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ”ਸੰਭਵ ਹੈ ਕਿ ਇਹ ਵਾਇਰਸ ਕਦੇ ਨਾ ਜਾਵੇ। ਕੋਵਿਡ -19 ਨਾਲ ਸੰਕਰਮਿਤ ਲੋਕਾਂ ਦੀ ਸੰਖਿਆ ਅਜੇ ਤੱਕ ਘੱਟ ਹੈ”। ਉਨ੍ਹਾਂ ਨੇ ਅੱਗੇ ਕਿ ਕਿਹਾ ਕਿ ”ਟੀਕ ਦੀ ਅਣਹੋਦ ਵਿਚ ਲੋਕਾਂ ਨੂੰ ਵਾਇਰਸ ਵਿਰੁੱਧ ਆਪਣੀ ਪ੍ਰਤੀਰੋਧੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵਿਚ ਕਈ ਸਾਲ ਲੱਗ ਸਕਦੇ ਹਨ। ਇਹ ਸਾਡੇ ਸਮੁਦਾਏ ਵਿਚ ਇਕ ਹੋਰ ਮਹਾਂਮਾਰੀ ਦਾ ਵਾਇਰਸ ਬਣ ਸਕਦਾ ਹੈ”। ਰਿਆਨ ਨੇ ਐਚਆਈਵੀ ਦਾ ਉਦਹਾਰਣ ਦਿੰਦੇ ਹੋਏ ਕਿਹਾ ਕਿ ਇਹ ਵਾਇਰਸ ਕਦੇ ਖਤਮ ਨਹੀਂ ਹੋਇਆ ਬਲਕਿ ਇਸ ਦਾ ਇਲਾਜ਼ ਖੋਜ਼ਿਆ ਗਿਆ ਤਾਂਕਿ ਲੋਕ ਇਸ ਬੀਮਾਰੀ ਦੇ ਨਾਲ ਹੀ ਜੀਅ ਸਕਣ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਜਿਹੀ ਉਮੀਦ ਹੈ ਕਿ ਇਸ ਦਾ ਇਕ ਪ੍ਰਭਾਵੀ ਟੀਕਾ ਆਵੇਗਾ ਪਰ ਉਦੋਂ ਵੀ ਇਸ ਨੂੰ ਵੱਡੀ ਮਾਤਰਾ ਵਿਚ ਬਣਾਉਣ ਤੇ ਦੁਨੀਆ ਭਰ ਦੇ ਲੋਕਾਂ ਤੱਕ ਮੁਹਈਆ ਕਰਵਾਉਣ ਦੇ ਲਈ ਬਹੁਤ ਕੰਮ ਕਰਨ ਦੀ ਲੋੜ ਹੋਵੇਗੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡਰਾਸ ਏਡਨਾਮ ਨੇ ਕਿਹਾ ਸੀ ਕਿ ”ਵੈਕਸੀਨ ਉੱਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਦੁਨੀਆ ਭਰ ਦੀਆਂ ਲਗਭਗ 100 ਟੀਮਾਂ ਇਸ ਨੂੰ ਬਣਾਉਣ ‘ਤੇ ਕੰਮ ਕਰ ਰਹੀਆਂ ਹਨ ਪਰ ਇਨ੍ਹਾਂ ਵਿਚੋਂ 7 ਤੋਂ 8 ਟੀਮਾਂ ਅਜਿਹੀਆਂ ਹਨ ਜਿਹੜੀ ਕਿ ਵੈਕਸੀਨ ਬਣਾਉਣ ਦੇ ਕਾਫ਼ੀ ਨਜ਼ਦੀਕ ਹਨ ਅਤੇ ਜਲਦੀ ਹੀ ਦੁਨੀਆ ਨੂੰ ਚੰਗੀ ਖਬਰ ਮਿਲ ਸਕਦੀ ਹੈ”। ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਦੋ ਮਹੀਨੇ ਪਹਿਲਾ ਅਸੀ ਇਹ ਅੰਦਾਜ਼ਾ ਲਗਾਇਆ ਸੀ ਕਿ ਵੈਕਸੀਨ ਬਣਾਉਣ ਵਿਚ 12 ਤੋਂ 18 ਮਹੀਨੇ ਲੱਗ ਸਕਦੇ ਹਨ ਪਰ ਹੁਣ ਲੱਗਦਾ ਹੈ ਕਿ ਇਹ ਸਮੇਂ ਤੋਂ ਪਹਿਲਾਂ ਹੀ ਬਣਾ ਲਈ ਜਾਵੇਗੀ।

Leave a Reply

Your email address will not be published. Required fields are marked *