ਭਾਰਤੀ ਰੇਲਵੇ ਨੇ 30 ਜੂਨ ਤੱਕ ਦੀਆਂ ਟਿਕਟਾਂ ਕੀਤੀਆਂ ਰੱਦ, ਪੈਸੇ ਜਲਦੀ ਹੋਣਗੇ ਰਿਫੰਡ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਸੰਕਟ ਵਿਚਾਲੇ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਭਾਰਤੀ ਰੇਲਵੇ 22 ਮਈ ਤੋਂ ਆਪਣੀ ਰੇਲ ਸੇਵਾ ਨੂੰ ਸ਼ੁਰੂ ਕਰ ਸਕਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਸੰਕਟ ਵਿਚਾਲੇ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਭਾਰਤੀ ਰੇਲਵੇ 22 ਮਈ ਤੋਂ ਆਪਣੀ ਰੇਲ ਸੇਵਾ ਨੂੰ ਸ਼ੁਰੂ ਕਰ ਸਕਦੀ ਹੈ ਪਰ ਅੱਜ ਰੇਲਵੇ ਨੇ ਇਨ੍ਹਾਂ ਸਾਰੇ ਕਿਆਸਾ ਨੂੰ ਖਤਮ ਕਰ ਦਿੱਤਾ ਹੈ ਦਰਅਸਲ ਰੇਲਵੇ ਨੇ ਵੱਡਾ ਫ਼ੈਸਲਾ ਲੈਂਦਿਆਂ 30 ਜੂਨ ਤੱਕ ਯਾਤਰਾ ਲਈ ਬੁੱਕ ਕੀਤੇ ਸਾਰੇ ਟਿਕਟਾਂ ਨੂੰ ਰੱਦ ਕਰ ਦਿੱਤਾ ਹੈ। ਹਾਲਾਂਕਿ ਲੇਬਰ ਤੇ ਵਿਸ਼ੇਸ਼ ਰੇਲਗੱਡੀਆਂ ਚੱਲਦੀਆਂ ਰਹਿਣਗੀਆਂ।

ਭਾਰਤੀ ਰੇਲਵੇ ਨੇ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਯਾਤਰੀਆਂ ਨੂੰ ਟਰੇਨ ਯਾਤਰਾ ਲਈ ਟਿਕਟ ਬੁੱਕ ਕੀਤੇ ਸਨ ਉਨ੍ਹਾਂ ਦੀ ਟਿਕਟ ਦੇ ਪੈਸੇ ਜਲਦੀ ਹੀ ਰਿਫੰਡ ਕੀਤੇ ਜਾਣਗੇ। ਦੇਸ਼ ਵਿਚ ਕੋਰੋਨਾ ਸੰਕਟ ਦੇ ਕਾਰਨ ਕੀਤੇ ਗਏ ਲਾਕਡਾਊਨ ਕਰਕੇ ਰੇਲ ਸੇਵਾ ਪਹਿਲਾਂ ਹੀ ਠੱਪ ਪਈ ਹੈ ਪਰ ਇਸ ਵਿਚਾਲੇ ਭਾਰਤੀ ਰੇਲਵੇ ਨੇ ਮਜ਼ਦੂਰਾਂ ਦੀ ਘਰ ਵਾਪਸੀ ਲਈ ਵਿਸ਼ੇਸ਼ ਲੇਬਰ ਟਰੇਨਾਂ ਚਲਾਈਆਂ ਸਨ ਜੋ ਕਿ ਲਗਾਤਾਰ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਘਰਾਂ ਤੋਂ ਦੂਰ ਫਸੇ ਲੋਕਾਂ ਦੀ ਘਰ ਵਾਪਸੀ ਲਈ ਵੀ ਰੇਲਵੇ ਦੁਆਰਾ 12 ਮਈ ਤੋਂ 15 ਸਪੈਸ਼ਲ ਟਰੇਨਾਂ ਚਲਾਈਆਂ ਗਈਆਂ ਹਨ ਇਹ ਸਾਰੀਆਂ ਰਾਜਧਾਨੀ ਸਪੈਸ਼ਲ ਟਰੇਨਾਂ ਹਨ ਇਨ੍ਹਾਂ ਉੱਤੇ ਵੀ ਕਿਸੇ ਤਰ੍ਹਾ ਦਾ ਪ੍ਰਭਾਵ ਨਹੀਂ ਪਵੇਗਾ ਅਤੇ ਇਨ੍ਹਾਂ ਦੀ ਸਰਵਿਸ ਵੀ ਇਸੇ ਤਰ੍ਹਾ ਜਾਰੀ ਰਹੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਰੇਲਵੇ 22 ਮਈ ਤੋਂ ਮੇਲ, ਐਕਸਪ੍ਰੈਸ ਅਤੇ ਸ਼ਤਾਬਦੀ ਟਰੇਨਾਂ ਨੂੰ ਸ਼ੁਰੂ ਕਰ ਸਕਦਾ ਹੈ ਪਰ ਹੁਣ ਜੂਨ ਤੱਕ ਹੀ ਸਾਰੀਆਂ ਟਰੇਨਾਂ ਲਈ ਟਿਕਟ ਬੁਕਿੰਗ ਨੂੰ ਰੱਦ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *