ਦੇਸ਼ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਹੋਇਆ 2500 ਤੋਂ ਪਾਰ, ਕੇਸ 78 ਹਜ਼ਾਰ ਤੋਂ ਵੱਧ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਮਾਰੀ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਤੇਜ਼ ਗਤੀ ਨਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਮਾਰੀ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਤੇਜ਼ ਗਤੀ ਨਾਲ ਵੱਧ ਰਹੇ ਹਨ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਕੇਸਾਂ ਦੀ ਗਿਣਤੀ 78 ਹਜ਼ਾਰ ਤੋਂ ਵੀ ਜਿਆਦਾ ਹੋ ਚੁੱਕੀ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 2500 ਨੂੰ ਪਾਰ ਕਰ ਚੁੱਕਿਆ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 3722 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਅਤੇ 134 ਮੌਤਾਂ ਹੋਈਆਂ ਹਨ ਜਿਸ ਨਾਲ ਕੋਰੋਨਾ ਦੇ ਮਾਮਲਿਆਂ ਦੀ ਕੁੱਲ ਗਿਣਤੀ ਵੱਧ ਕੇ 78003 ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 2549 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 26235 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾ ਠੀਕ ਵੀ ਹੋ ਚੁੱਕੇ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 49219 ਹੋ ਗਈ ਹੈ।

ਸਿਹਤ ਮੰਤਰਾਲੇ ਮੁਤਾਬਕ ਹੁਣ ਤੱਕ ਸੱਭ ਤੋਂ ਵੱਧ ਕੇਸ ਮਹਾਰਾਸ਼ਟਰ ਤੋਂ ਸਾਹਮਣੇ ਆਏ ਹਨ ਇੱਥੇ ਕੁੱਲ ਕੋਰੋਨਾ ਦੇ ਕੇਸਾਂ ਦੀ ਸੰਖਿਆ ਵੱਧ ਕੇ 25,922 ਹੋ ਗਈ ਹੈ। ਇਸ ਤੋਂ ਇਲਾਵਾ ਅੰਡੇਮਾਨ-ਨਿਕੋਬਾਰ ਵਿਚ 33, ਆਂਧਰਾ ਪ੍ਰਦੇਸ਼ ਵਿਚ 2137, ਅਰੁਣਾਚਲ ਪ੍ਰਦੇਸ਼ ਵਿਚ 1, ਅਸਮ ਵਿਚ 80, ਬਿਹਾਰ ਵਿਚ 940, ਚੰਡੀਗੜ੍ਹ ਵਿਚ 184, ਛੱਤੀਸਗੜ੍ਹ ਵਿਚ 589, ਦਾਦਰੀ ਨਗਰ ਹਵੇਲੀ ਵਿਚ 1, ਦਿੱਲੀ ਵਿਚ 7998, ਗੋਆ ਵਿਚ 7, ਗੁਜਰਾਤ ਵਿਚ 9267, ਹਰਿਆਣਾ ਵਿਚ 793, ਜੰਮੂ ਕਸ਼ਮੀਰ ਵਿਚ 971, ਝਾਰਖੰਡ ਵਿਚ 173, ਕਰਨਾਟਕ ਵਿਚ 959, ਕੇਰਲ ਵਿਚ 534, ਲੱਦਾਖ ਵਿਚ 43, ਮੱਧ ਪ੍ਰਦੇਸ਼ ਵਿਚ 4173, ਮਨੀਪੁਰ ਵਿਚ 2, ਮੇਘਾਲਿਆ ਵਿਚ 13, ਮਿਜ਼ੋਰਮ ਵਿਚ 1, ਉੜੀਸਾ ਵਿਚ 538, ਪੁਡੁਚੇਰੀ ਵਿਚ 13, ਪੰਜਾਬ ਵਿਚ 1924, ਰਾਜਸਥਾਨ ਵਿਚ 4328, ਤਾਮਿਲਨਾਡੂ ਵਿਚ 9227, ਉੱਤਰਾਖੰਡ ਵਿਚ 72, ਉੱਤਰ ਪ੍ਰਦੇਸ਼ ਵਿਚ 3573, ਪੱਛਮੀ ਬੰਗਾਲ ਵਿਚ 2290, ਤਿਰਪੁਰਾ ਵਿਚ 155, ਤੇਲੰਗਾਨਾ ਵਿਚ 1367 ਅਤੇ ਹਿਮਾਚਲ ਪ੍ਰਦੇਲ਼ ਵਿਚ 59 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ।  ।

Leave a Reply

Your email address will not be published. Required fields are marked *