ਵਿੱਤ ਮੰਤਰੀ ਨੇ ਦੱਸਿਆ ਕਿੱਥੇ-ਕਿੱਥੇ ਖਰਚਿਆ ਜਾਵੇੇਗਾ 20 ਲੱਖ ਕਰੋੜ ਦਾ ਪੈਕੇਜ, ਪੜ੍ਹੋ ਪੂਰੀ ਖਬਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਸੰਕਟ ਕਰਕੇ ਡਿੱਗਦੀ ਅਰਥਵਿਵਸਥਾ ਨੂੰ ਪਟੜੀ ਉੱਤੇ ਲਿਆਉਣ ਲਈ 20 ਲੱਖ ਕਰੋੜ ਰੁਪਏ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਸੰਕਟ ਕਰਕੇ ਡਿੱਗਦੀ ਅਰਥਵਿਵਸਥਾ ਨੂੰ ਪਟੜੀ ਉੱਤੇ ਲਿਆਉਣ ਲਈ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ ਜਿਸ ਦਾ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਲੇਖਾ-ਜੋਖਾ ਦਿੱਤਾ ਹੈ। ਵਿੱਤ ਮੰਤਰੀ ਨੇ ਦੱਸਿਆ ਹੈ ਕਿ ਕੇਂਦਰ ਸਰਕਾਰ ਦੁਆਰਾ ਜਾਰੀ ਕੀਤਾ ਇਹ ਪੈਸਾ ਕਿਹੜੇ-ਕਿਹੜੇ ਸੈਕਟਰਾਂ ਵਿਚ ਲਗਾਇਆ ਜਾਵੇਗਾ। ਵਿੱਤ ਮੰਤਰੀ ਦੁਆਰਾ ਕੀਤੇ ਐਲਾਨ ਹੇਠ ਲਿਖੇ ਅਨੁਸਾਰ ਹਨ-

-ਛੋਟੇ ਉਦਯੋਗਾਂ ਦੇ ਲਈ 6 ਵੱਡੇ ਕਦਮ ਚੁੱਕੇ ਗਏ ਹਨ। ਐਮਐਸਐਮਈ ਨੂੰ ਤਿੰਨ ਲੱਖ ਕਰੋੜ ਰੁਪਏ ਦਾ ਬਿਨਾਂ ਗਰੰਟੀ ਦੇ ਚਾਰ ਸਾਲਾਂ ਲਈ ਲੋਨ ਦਿੱਤਾ ਜਾਵੇਗਾ।

-ਸੰਕਟ ਵਿਚ ਫਸੇ ਐਮਐਸਐਮਈ ਦੇ ਲਈ 20 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਨਾਲ 2 ਲੱਖ ਐਮਐਸਐਮਈ ਨੂੰ ਫਾਈਦਾ ਹੋਵੇਗਾ।

-ਜਿਹੜੇ ਐਮਐਸਐਮਈ ਯੋਗ ਹਨ ਪਰ ਕੋਰੋਨਾ ਕਰਕੇ ਪਰੇਸ਼ਾਨ ਹਨ ਉਨ੍ਹਾਂ ਨੂੰ ਕਾਰੋਬਾਰ ਦੇ ਵਿਸਥਾਰ ਲਈ 10,000 ਕਰੋੜ ਰੁਪਏ ਦੇ ਫੰਡਜ਼ ਆਫ ਫੰਡ ਦੇ ਜਰੀਏ ਸਹਿਯੋਗ ਦਿੱਤਾ ਜਾਵੇਗਾ।

-ਇਕ ਕਰੋੜ ਦੇ ਨਿਵੇਸ਼ ਵਾਲੀਆ ਕੰਪਨੀਆ ਮਾਈਕ੍ਰੋ ਯੂਨਿਟ ਹੋਣਗੀਆਂ। ਕਾਰੋਬਾਰ ਜ਼ਿਆਦਾ ਹੋਣ ਤੇ ਵੀ ਐਮਐਸਐਮਈ ਦਾ ਫਾਇਦਾ ਮਿਲਦਾ ਰਹੇਗਾ। ਹਰ ਸੈਕਟਰ ਵਿਚ ਲੱਗੀ ਐਮਐਸਐਮਈ ਦੀ ਯੋਜਨਾ ਦਾ ਲਾਭ ਹੋਵੇਗਾ।

-ਨਾਨ ਬੈਂਕਿੰਗ ਫਾਇਨੈਂਸ ਕੰਪਨੀ ,ਮਾਈਕ੍ਰੋ ਫਾਇਨੈਂਸ ਕੰਪਨੀਆਂ ਲਈ 30,000 ਕਰੋੜ ਰੁਪਏ ਦੀ ਸਪੈਸ਼ਲ ਲਿਕਵੀਡੀਟੀ ਸਕੀਮ ਦਾ ਐਲਾਨ ਕੀਤਾ ਗਿਆ ਹੈ।

-15 ਹਜ਼ਾਰ ਤੋਂ ਘੱਟ ਤਨਖਾਹ ਵਾਲਿਆਂ ਨੂੰ ਅਗਸਤ ਤੱਕ ਸਰਕਾਰੀ ਸਹਾਇਤਾ ਮਿਲੇਗੀ, ਸੈਲਰੀ ਦਾ 24 ਫ਼ੀਸਦੀ ਸਰਕਾਰ ਪੀਐਫ ਵਿਚ ਜਮਾ ਕਰੇਗੀ।

-ਬਿਜਲੀ ਕੰਪਨੀਆਂ ਦੀ ਮਦਦ ਲਈ ਐਮਰਜੈਂਸੀ ਲਿਕਵਡਿਟੀ 90 ਹਜ਼ਾਰ ਕਰੋੜ ਰੁਪਏ ਦੀ ਯੋਜਨਾ, ਸੂਬਾ ਸਰਕਾਰਾਂ ਨੂੰ ਦੇਣੀ ਹੋਵੇਗੀ ਗਰੰਟੀ।

-ਸਾਰੀ ਸਰਕਾਰੀ ਏਜੰਸੀਆਂ ਜਿਵੇਂ ਰੇਲਵੇ, ਹਾਈਵੇ ਆਦਿ ਛੇ ਮਹੀਨੇ ਤੱਕ ਠੇਕੇਦਾਰਾਂ ਨੂੰ ਰਾਹਤ ਦੇਣਗੇ। ਪੀਪੀਪੀ ਵਿਚ ਵੀ ਛੇ ਮਹੀਨੇ ਰਾਹਤ ਦਿੱਤੀ ਜਾ ਸਕਦੀ ਹੈ।

-ਉਸਾਰੀ ਦੇ ਕੰਮਾਂ ਲਈ ਛੇ ਮਹੀਨੇ ਦੀ ਮਿਆਦ ਦਿੱਤੀ ਜਾ ਰਹੀ ਹੈ। ਨਿਰਧਾਰਤ ਸਮੇਂ ਵਿਚ ਕੀਤੇ ਜਾਣ ਵਾਲੇ ਕੰਮਾਂ ਨੂੰ ਤੈਅ ਸਮੇਂ ਤੋਂ 6 ਮਹੀਨੇ ਲਈ ਵਧਾ ਦਿੱਤਾ ਗਿਆ ਹੈ।

-ਅਗਲੇ ਸਾਲ ਤੱਕ ਟੀਡੀਐਸ ਤੇ ਟੀਜੀਐਸ ਲਈ 25 ਫੀਸਦੀ ਭੁਗਤਾਨ ਵਿਚ ਛੁੱਟ ਦਿੱਤੀ ਜਾ ਰਹੀ ਹੈ ਜੋ ਕਿ ਅਗਲੇ ਸਾਲ 31 ਮਾਰਚ 2021 ਤੱਕ ਜਾਰੀ ਰਹੇਗਾ। ਇਸ ਨਾਲ 50 ਕਰੋੜ ਰੁਪਏ ਦਾ ਫਾਇਦਾ ਹੋਵੇਗਾ।

-ਜਿਹੜੀਆਂ ਕੰਪਨੀਆਂ ਕਰ ਵਿਵਾਦ ਨੂੰ ਲੈ ਕੇ ਟਰੱਸਟ ਸਕੀਮ ਅਧੀਨ ਬਕਾਇਆ ਪਈਆਂ ਹਨ ਉਹ 31 ਦਸਬੰਰ 2020 ਤੱਕ ਬਿਨਾਂ ਵਿਆਜ਼ ਦੇ ਟੈਕਸ ਦਾ ਭੁਗਤਾਨ ਕਰ ਸਕਦੀਆਂ ਹਨ।

ਇਨਕਮ ਟੈਕਸ ਰਿਟਰਨ ਦੀ ਮਿਤੀ 30 ਨਵੰਬਰ 2020 ਤੱਕ ਵਧਾਈ ਗਈ ਹੈ-ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ

Leave a Reply

Your email address will not be published. Required fields are marked *