ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਨੇ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਪੂਰੀ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ ਸਾਢੇ 42 ਲੱਖ ਤੋਂ ਵੀ ਜ਼ਿਆਦਾ ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 2 ਲੱਖ 80 ਹਜ਼ਾਰ ਨੂੰ ਵੀ ਪਾਰ ਕਰ ਚੁੱਕਿਆ ਹੈ। ਉੱਥੇ ਹੀ 15 ਲੱਖ ਤੋਂ ਵੱਧ ਮਰੀਜ਼ ਕੋਰੋਨਾ ਤੋਂ ਜੰਗ ਜਿੱਤੇ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਵਿਸ਼ਵ ਦੇ ਵਿਚ ਕੋਰੋਨਾ ਦੇ ਮਾਮਲਿਆਂ ਦੀ ਸੰਖਿਆ ਵੱਧ ਕੇ 4,255,954 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 287,332 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 1,527,496 ਕੋਰੋਨਾ ਦੇ ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 2,441,126 ਹੋ ਗਈ ਹੈ। ਕੋਰੋਨਾ ਵਾਇਰਸ ਨਾਲ ਸੱਭ ਤੋਂ ਜ਼ਿਆਦਾ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 1,385,834 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 81,795 ਤੱਕ ਪਹੁੰਚ ਗਿਆ ਹੈ। ਉੱਥੇ ਹੀ ਸਪੇਨ, ਇਟਲੀ, ਯੂਕੇ, ਫਰਾਂਸ, ਜ਼ਰਮਨੀ, ਰੂਸ, ਤੁਰਕੀ, ਬ੍ਰਾਜ਼ੀਲ, ਈਰਾਨ, ਕਨੇਡਾ, ਪੇਰੂ, ਬੈਲਜ਼ੀਅਮ ਅਤੇ ਨੀਦਰਲੈਂਡ ਵਰਗੇ ਦੇਸ਼ ਵੀ ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਹੇ ਹਨ।
ਸਪੇਨ- ਕੁੱਲ ਕੇਸ – 268,143, ਮੌਤਾਂ- 26,744
ਯੂਕੇ- ਕੁੱਲ ਕੇਸ -223,060, ਮੌਤਾਂ-32,065
ਰੂਸ – ਕੁੱਲ ਕੇਸ-221,344, ਮੌਤਾਂ-2,009
ਇਟਲੀ – ਕੁੱਲ ਕੇਸ – 219,814, ਮੌਤਾਂ- 30,739
ਫਰਾਂਸ- ਕੁੱਲ ਕੇਸ- 177,423, ਮੌਤਾਂ-26,643
ਜਰਮਨੀ- ਕੁੱਲ ਕੇਸ -172,576, ਮੌਤਾਂ-7,661
ਬ੍ਰਾਜ਼ੀਲ – ਕੁੱਲ ਕੇਸ – 169,594, ਮੌਤਾਂ-11,653
ਤੁਰਕੀ- ਕੁੱਲ ਕੇਸ- 139,771, ਮੌਤਾਂ-3,841
ਈਰਾਨ – ਕੁੱਲ ਕੇਸ -109,286, ਮੌਤਾਂ-6,685
ਚੀਨ- ਕੁੱਲ ਕੇਸ – 82,919 ਮੌਤਾਂ-4,633
ਕਨੇਡਾ- ਕੁੱਲ ਕੇਸ- 69,981, ਮੌਤਾਂ-4,993
ਪੇਰੂ–ਕੁੱਲ ਕੇਸ- 68,882, ਮੌਤਾਂ-1,961
ਬੈਲਜ਼ੀਅਮ-ਕੁੱਲ ਕੇਸ- 53,449, ਮੌਤਾਂ-8,707
ਨੀਦਰਲੈਂਡ-ਕੁੱਲ ਕੇਸ-42,788, ਮੌਤਾਂ-5,456

