ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਵਾਇਰਸ ਆਪਣਾ ਪ੍ਰਕੋਪ ਵਿਖਾ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਕੇਸਾਂ ਦੀ ਗਿਣਤੀ 70 ਹਜ਼ਾਰ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 2300 ਦੇ ਕਰੀਬ ਪਹੁੰਚ ਗਿਆ ਹੈ।
Spike of 3604 #COVID19 cases in the last 24 hours; total positive cases in the country is now at 70756, including 46008 active cases, 22454 cured/discharged/migrated cases and 2293 deaths: Ministry of Health & Family Welfare pic.twitter.com/0xm42EjP6Z
— ANI (@ANI) May 12, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 3604 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਅਤੇ 87 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ ਜਿਸ ਨਾਲ ਕੁੱਲ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆ ਵੱਧ ਕੇ 70756 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 2293 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 22454 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਦੇਸ਼ ਵਿਚ ਇਸ ਵੇਲੇ ਐਕਟਿਵ ਮਾਮਲਿਆਂ ਦੀ ਗਿਣਤੀ 46008 ਹੋ ਗਈ ਹੈ। ਕੋਰੋਨਾ ਦਾ ਕਹਿਰ ਸੱਭ ਤੋਂ ਜ਼ਿਆਦਾ ਮਹਾਰਾਸ਼ਟਰ ਵਿਚ ਵੇਖਣ ਨੂੰ ਮਿਲ ਰਿਹਾ ਹੈ ਇੱਥੇ ਕੁੱਲ ਮਾਮਲੇ ਵੱਧ ਕੇ 23401 ਹੋ ਚੁੱਕੇ ਹਨ। ਉੱਥੇ ਹੀ ਗੁਜਰਾਤ ਵਿਚ 8541, ਤਾਮਿਲਨਾਡੂ ਵਿਚ 8002, ਦਿੱਲੀ ਵਿਚ 7233, ਰਾਜਸਥਾਨ ਵਿਚ 3988, ਮੱਧ ਪ੍ਰਦੇਸ਼ ਵਿਚ 3785, ਉੱਤਰ ਪ੍ਰਦੇਸ਼ ਵਿਚ 3573,ਪੱਛਮੀ ਬੰਗਾਲ ਵਿਚ 2063, ਕਰਨਾਟਕ ਵਿਚ 862, ਤੇਲੰਗਾਨਾ ਵਿਚ 1275, ਪੰਜਾਬ ਵਿਚ 1877, ਕੇਰਲ ਵਿਚ 519, ਤਿਰਪੁਰਾ ਵਿਚ 152, ਹਰਿਆਣਾ ਵਿਚ 730 ਆਂਧਰਾ ਪ੍ਰਦੇਸ਼ ਵਿਚ 2018, ਬਿਹਾਰ ਵਿਚ 747, ਚੰਡੀਗੜ੍ਹ ਵਿਚ 174, ਉੜੀਸਾ ਵਿਚ 414, ਅਸਮ ਵਿਚ 65, ਅੰਡੇਮਾਨ-ਨਿਕੋਬਾਰ ਵਿਚ 33, ਜੰਮੂ ਕਸ਼ਮੀਰ ਵਿਚ 879, ਝਾਰਖੰਡ ਵਿਚ 160,ਉੱਤਰਾਖੰਡ ਵਿਚ 68 ਅਤੇ ਹਿਮਾਚਲ ਪ੍ਰਦੇਸ਼ ਵਿਚ 59 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ।
