ਭਾਰਤੀ ਮੌਸਮ ਵਿਭਾਗ ਦੁਆਰਾ ਗਿਲਗਿਟ-ਬਾਲਟਿਸਤਾਨ ਤੇ ਮੁਜ਼ਫਰਾਬਾਦ ਵਿਚ ਮੌਸਮ ਦਾ ਹਾਲ ਦਿਖਾਉਣ ‘ਤੇ ਚਿੜਿਆ ਪਾਕਿਸਤਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤੀ ਮੌਸਮ ਵਿਭਾਗ ਨੇ ਆਪਣੀ ਮੌਸਮ ਰਿਪੋਰਟ ਵਿਚ ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ- ਬਾਲਟਿਸਤਾਨ ਅਤੇ ਮੁਜਫਰਾਬਾਦ ਆਦਿ ਦੇ ਇਲਾਕਿਆਂ ਵਿਚ ਮੌਸਮ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤੀ ਮੌਸਮ ਵਿਭਾਗ ਨੇ ਆਪਣੀ ਮੌਸਮ ਰਿਪੋਰਟ ਵਿਚ ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ- ਬਾਲਟਿਸਤਾਨ ਅਤੇ ਮੁਜਫਰਾਬਾਦ ਆਦਿ ਦੇ ਇਲਾਕਿਆਂ ਵਿਚ ਮੌਸਮ ਦਾ ਹਾਲ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਪਾਕਿਸਤਾਨ ਚਿੜ ਗਿਆ ਹੈ ਅਤੇ ਉਸ ਨੇ ਭਾਰਤ ਦੇ ਇਸ ਕਦਮ ਨੂੰ ਅਸਵੀਕਾਰ ਕੀਤਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਭਾਰਤ ਵੱਲੋਂ ਪਿਛਲੇ ਸਾਲ ਜਾਰੀ ਕੀਤੇ ਕਥਿਤ ਰਾਜਨੀਤਿਕ ਨਕਸ਼ੇ ਦੀ ਤਰ੍ਹਾ ਹੀ ਉਸ ਦਾ ਇਹ ਕਦਮ ਕਾਨੂੰਨੀ ਅਸਵੀਕਾਰ ਹੈ। ਦਰਅਸਲ ਭਾਰਤ ਵਿਚ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਸੰਸਥਾ ਭਾਰਤੀ ਮੌਸਮ ਵਿਭਾਗ(ਆਈਐਮਡੀ) ਨੇ ਜੰਮੂ ਕਸ਼ਮੀਰ ਸਬ ਡਿਵੀਜ਼ਨ ਨੂੰ 5 ਮਈ ਤੋਂ ਜੰਮੂ ਅਤੇ ਕਸ਼ਮੀਰ, ਲੱਦਾਖ , ਗਿਲਗਿਤ- ਬਾਲਟਿਸਤਾਨ ਅਤੇ ਮੁਜ਼ਫਰਾਬਾਦ ਕਹਿਣਾ ਸ਼ੁਰੂ ਕਰ ਦਿੱਤਾ ਹੈ।ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤੁਯੂਜੈ ਮਹਾਪਾਤਰਾ ਨੇ ਕਿਹਾ ਸੀ ਕਿ ”ਆਈਐਮਡੀ ਪੂਰੇ ਜੰਮੂ ਕਸ਼ਮੀਰ ਅਤੇ ਲੱਦਾਖ ਦੇ ਲਈ ਮੌਸਮ ਬੁਲੇਟਿਨ ਜਾਰੀ ਕਰਦਾ ਹੈ। ਅਸੀ ਬੁਲੇਟਿਨ ਵਿਚ ਗਿਲਗਿਤ ਬਾਲਟਿਸਤਾਨ, ਮੁਜ਼ਫਰਾਬਾਦ ਦਾ ਜ਼ਿਕਰ ਇਸ ਲਈ ਕਰ ਰਹੇ ਹਾਂ ਕਿਉਂਕਿ ਇਹ ਭਾਰਤ ਦਾ ਅਹਿਮ ਹਿੱਸਾ ਹਨ”। ਦੱਸ ਦਈਏ ਕਿ ਸਰਕਾਰੀ ਪ੍ਰਸਾਰਕ ਦੂਰਦਰਸ਼ਨ ਅਤੇ ਆਲ ਇੰਡੀਆ ਰੇਡਿਓ ਨੇ ਵੀ ਸ਼ੁੱਕਰਵਾਰ ਤੋਂ ਆਪਣੇ ਪ੍ਰਾਈਮ ਟਾਈਮ ਨਿਊਜ਼ ਬੁਲੇਟਿਨ ਵਿਚ ਪੀਓਕੇ ਦੇ ਇਨ੍ਹਾਂ ਇਲਾਕਿਆਂ ਦੇ ਮੌਸਮ ਦੀ ਖਬਰ ਦੇਣੀ ਸ਼ੁਰੂ ਕਰ ਦਿੱਤੀ ਹੈ। ਇੱਥੇ ਖੇਤਰੀ ਮੌਸਮ ਵਿਭਾਗ ਦੇ ਮੁੱਖ ਕੁਲਦੀਮ ਸ੍ਰੀਵਾਸਤਵ ਨੇ ਕਿਹਾ ਹੈ ਕਿ ਭਾਰਤੀ ਮੌਸਮ ਵਿਭਾਗ ਨੇ ਗਿਲਗਿਤ-ਬਾਲਟਿਸਤਾਨ ਅਤੇ ਮੁਜਫਰਾਬਾਦ ਜੋ ਇਸ ਸਮੇਂ ਪਾਕਿਸਤਾਨ ਦੇ ਕਬਜ਼ੇ ਵਿਚ ਹਨ, ਲਈ ਵੀ ਪੂਰਨ-ਅਨੁਮਾਨ ਜਾਰੀ ਕਰ ਦਿੱਤਾ ਹੈ। ਇਸ ਸਬੰਧ ਵਿਚ ਭਵਿੱਖਬਾਣੀ ਜੰਮੂ ਕਸ਼ਮੀਰ ਮੌਸਮ ਵਿਭਾਗ ਦੇ ਉੱਪ ਮੰਡਲ ਅਧੀਨ 5 ਮਈ ਤੋਂ ਜਾਰੀ ਹੈ।

Leave a Reply

Your email address will not be published. Required fields are marked *