ਦੇਸ਼ ਦਾ ਇਹ ਸੂਬਾ ਕੋਰੋਨਾ ਮਹਾਮਾਰੀ ਨਾਲ ਸੱਭ ਤੋਂ ਜ਼ਿਆਦਾ ਹੋ ਰਿਹਾ ਹੈ ਪ੍ਰਭਾਵਿਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਵਾਇਰਸ ਦਾ ਕਹਿਰ ਪੂਰੇ ਭਾਰਤ ਵਿਚ ਜਾਰੀ ਹੈ। ਦੇਸ਼ ਭਰ ਦੇ ਸੂਬੇ ਕੋਰੋਨਾ ਦੇ ਸੰਕਰਮਨ ਨਾਲ ਜੂਝ ਰਹੇ ਹਨ ਪਰ ਦੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਵਾਇਰਸ ਦਾ ਕਹਿਰ ਪੂਰੇ ਭਾਰਤ ਵਿਚ ਜਾਰੀ ਹੈ। ਦੇਸ਼ ਭਰ ਦੇ ਸੂਬੇ ਕੋਰੋਨਾ ਦੇ ਸੰਕਰਮਨ ਨਾਲ ਜੂਝ ਰਹੇ ਹਨ ਪਰ ਦੇਸ਼ ਦਾ ਇਕ ਸੂਬਾ ਅਜਿਹਾ ਵੀ ਜੋ ਕੋਰੋਨਾ ਨਾਲ ਸੱਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਜਿਸਦਾ ਨਾਮ ਮਹਾਰਾਸ਼ਟਰ ਹੈ। ਦਰਅਸਲ ਕੋਰੋਨਾ ਦੀ ਮਾਰ ਸੱਭ ਵੱਧ ਮਹਾਰਾਸ਼ਟਰ ਉੱਤੇ ਪੈ ਰਹੀ ਹੈ। ਇੱਥੇ ਕੋਰੋਨਾ ਦੇ ਕੇਸਾਂ ਦੀ ਗਿਣਤੀ 19 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 700 ਤੋਂ ਵੀ ਜ਼ਿਆਦਾ ਹੋ ਗਈ ਹੈ।

ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਤੋਂ 1,089 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਅਤੇ 37 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ ਜਿਸ ਨਾਲ ਕੋਰੋਨਾ ਦੇ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 19,063 ਹੋ ਗਈ ਹੈ ਉੱਥੇ ਹੀ ਮਰਨ ਵਾਲਿਆਂ ਦਾ ਅੰਕੜਾ 731 ਤੱਕ ਪਹੁੰਚ ਗਿਆ ਹੈ। ਮਹਾਰਸ਼ਟਰ ਅਤੇ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਕੋਰੋਨਾ ਦੀ ਮਾਰ ਸੱਭ ਤੋਂ ਵੱਧ ਝੱਲ ਰਹੀ ਹੈ। ਇੱਕਲੇ ਇੱਥੇ ਹੀ ਪਿਛਲੇ 24 ਘੰਟਿਆਂ ਵਿਚ ਕੁੱਲ ਕੇਸਾਂ ਵਿਚੋਂ 748 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਅਤੇ 25 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਕਰਕੇ ਕੋਰੋਨਾ ਪੀੜਤਾਂ ਦੀ ਸੰਖਿਆ 12,142 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 437 ਹੋ ਚੁੱਕਿਆ ਹੈ। ਉੱਥੇ ਹੀ ਕੋਰੋਨਾ ਦੇ ਵੱਧ ਰਹੇ ਮਰੀਜ਼ਾਂ ਦੀ ਗਿਣਤੀ ਨੂੰ ਵੇਖਦੇ ਹੋਏ ਮੁੰਬਈ ਵਿਚ 1 ਹਜ਼ਾਰ ਬੈੱਡਾਂ ਵਾਲਾ ਹਸਪਤਾਲ ਤਿਆਰ ਕੀਤਾ ਜਾ ਰਿਹਾ ਹੈ ਜਿਸ ਨੂੰ 15 ਦਿਨਾਂ ਵਿਚ ਬਣਾਉਣ ਦਾ ਟਿੱਚਾ ਰੱਖਿਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਹਸਪਤਾਲ ਬਾਦਰਾ ਕੁਰਲਾ ਕੰਪਲੈਕਸ ਪ੍ਰਦਰਸ਼ਨੀ ਮੈਦਾਨ ਵਿਚ ਤਿਆਰ ਕੀਤਾ ਜਾ ਰਿਹਾ ਹੈ। ਇਸ ਨੂੰ ਬਣਾਉਣ ਦੀ ਜ਼ਿੰਮੇਵਾਰੀ ਮੁੰਬਈ ਮੈਟਰੋਪਾਲਟੀਨ ਰਿਜ਼ਨ ਡਿਵਲੈਂਪਮੈਂਟ ਅਥਾਰਟੀ ਨੂੰ ਦਿੱਤੀ ਗਈ ਹੈ। ਹਸਪਤਾਲ ਨੂੰ ਬਣਾਉਣ ਦਾ ਕੰਮ ਪਿਛਲੇ ਮਹੀਨੇ ਦੀ 28 ਤਰੀਕ ਨੂੰ ਸ਼ੁਰੂ ਹੋ ਚੁੱਕਿਆ ਹੈ ਜੋ ਕਿ ਅਗਲੇ ਕੁੱਝ ਦਿਨਾਂ ਵਿਚ ਬਣ ਕੇ ਤਿਆਰ ਹੋ ਜਾਵੇਗਾ।

Leave a Reply

Your email address will not be published. Required fields are marked *