ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਦੁਨੀਆ ਲਈ ਇਕ ਮੁਸੀਬਤ ਦਾ ਪਹਾੜ ਬਣ ਚੁੱਕੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਮਾਰ ਝੱਲ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 36 ਲੱਖ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ ਜਦਕਿ ਮਰਨ ਵਾਲਿਆਂ ਅੰਕੜਾ ਢਾਈ ਲੱਖ ਨੂੰ ਵੀ ਪਾਰ ਕਰ ਚੁੱਕਿਆ ਹੈ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਭਰ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 3,646,225 ਹੋ ਗਏ ਹਨ ਜਦਕਿ ਮਰਨ ਵਾਲਿਆਂ ਦੀ ਸੰਖਿਆ 252,408 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 1,200,203 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਚੁੱਕੇ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 2,193,614 ਹੋ ਗਈ ਹੈ। ਕੋਰੋਨਾ ਦੇ ਮਾਮਲੇ ਸੱਭ ਤੋਂ ਜ਼ਿਆਦਾ ਅਮਰੀਕਾ ਵਿਚੋਂ ਸਾਹਮਣੇ ਆ ਰਹੇ ਹਨ। ਇੱਥੇ ਕੋਰੋਨਾ ਦੇ ਕੇਸਾਂ ਦੀ ਗਿਣਤੀ 1,212,900 ਹੋ ਗਈ ਹੈ ਜਦਕਿ 69,921 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸਪੇਨ, ਇਟਲੀ, ਫਰਾਂਸ, ਜਰਮਨੀ, ਯੂਕੇ, ਤੁਰਕੀ, ਰੂਸ, ਈਰਾਨ, ਬ੍ਰਾਜ਼ੀਲ, ਕਨੇਡਾ, ਬੈਲਜ਼ੀਅਮ, ਪੇਰੂ ਅਤੇ ਨੀਦਰਲੈਂਡ ਵਰਗੇ ਦੇਸ਼ ਵੀ ਕੋਰੋਨਾ ਦੀ ਮਾਰ ਝੱਲ ਰਹੇ ਹਨ।
ਸਪੇਨ- ਕੁੱਲ ਕੇਸ – 248,301, ਮੌਤਾਂ- 25,428
ਇਟਲੀ – ਕੁੱਲ ਕੇਸ – 211,938, ਮੌਤਾਂ- 29,079
ਯੂਕੇ- ਕੁੱਲ ਕੇਸ -190,584, ਮੌਤਾਂ-28,734
ਫਰਾਂਸ- ਕੁੱਲ ਕੇਸ- 169,462, ਮੌਤਾਂ-25,201
ਜਰਮਨੀ- ਕੁੱਲ ਕੇਸ -166,152, ਮੌਤਾਂ-6,993
ਰੂਸ – ਕੁੱਲ ਕੇਸ- 145,268, ਮੌਤਾਂ-1,356
ਤੁਰਕੀ- ਕੁੱਲ ਕੇਸ- 127,659, ਮੌਤਾਂ-3,461
ਬ੍ਰਾਜ਼ੀਲ – ਕੁੱਲ ਕੇਸ – 108,620, ਮੌਤਾਂ-7,367
ਈਰਾਨ – ਕੁੱਲ ਕੇਸ -98,647 ਮੌਤਾਂ-6,277
ਚੀਨ- ਕੁੱਲ ਕੇਸ – 82,881 ਮੌਤਾਂ-4,633
ਕਨੇਡਾ- ਕੁੱਲ ਕੇਸ- 60,772, ਮੌਤਾਂ-3,854
ਬੈਲਜ਼ੀਅਮ-ਕੁੱਲ ਕੇਸ- 50,267, ਮੌਤਾਂ-7,924
ਪੇਰੂ–ਕੁੱਲ ਕੇਸ- 47,372, ਮੌਤਾਂ-1,344
ਨੀਦਰਲੈਂਡ-ਕੁੱਲ ਕੇਸ-40,770, ਮੌਤਾਂ-5,082

