ਕੋਰੋਨਾ ਨੂੰ ਹਰਾ ਚੁੱਕੇ UK ਦੇ PM ਬੋਰਿਸ ਜਾਨਸਨ ਦਾ ਵੱਡਾ ਖੁਲਾਸਾ-ਡਾਕਟਰਾਂ ਨੇ ਕਰ ਲਈ ਸੀ ਮ੍ਰਿਤਕ ਐਲਾਨਣ ਦੀ ਤਿਆਰੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਮਾਰੀ ਦਾ ਪ੍ਰਕੋਪ ਦੁਨੀਆ ਭਰ ਵਿਚ ਜਾਰੀ ਹੈ। ਇਸ ਦੀ ਚਪੇਟ ਵਿਚ ਹਰ ਆਮ ਤੋਂ ਖਾਸ ਵਿਅਕਤੀ ਆ ਚੁੱਕਿਆ ਹੈ। ਇਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਮਾਰੀ ਦਾ ਪ੍ਰਕੋਪ ਦੁਨੀਆ ਭਰ ਵਿਚ ਜਾਰੀ ਹੈ। ਇਸ ਦੀ ਚਪੇਟ ਵਿਚ ਹਰ ਆਮ ਤੋਂ ਖਾਸ ਵਿਅਕਤੀ ਆ ਚੁੱਕਿਆ ਹੈ। ਇਸ ਵਿਚਾਲੇ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਹੋਏ ਯੂਕੇ ਦੇ ਪੀਐਮ ਬੋਰਿਸ ਜਾਨਸਨ ਨੇ ਇਕ ਇੰਟਰੀਵਿਊ ਦੌਰਾਨ ਖੁਲਾਸਾ ਕੀਤਾ ਹੈ ਕਿ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਣ ਦੀ ਤਿਆਰੀ ਕਰ ਲਈ ਸੀ ਅਤੇ ਉਨ੍ਹਾਂ ਦਾ ਠੀਕ ਹੋਣ ਇਕ ਰਾਹਤ ਵਾਲੀ ਗੱਲ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਪੀਐਮ ਬੋਰਿਸ ਜਾਨਸਨ ਨੇ ਯੂਕੇ ਦੇ ਇਕ ਅਖਬਾਰ ਨੂੰ ਇੰਟਰਵਿਊ ਦੌਰਾਨ ਦੱਸਿਆ ਹੈ ਕਿ ”ਹਸਪਤਾਲ ਵਿਚ ਉਨ੍ਹਾਂ ਨੂੰ ਕਈ ਲੀਟਰ ਆਕਸੀਜਨ ਦਿੱਤਾ ਜਾ ਰਿਹਾ ਸੀ ਪਰ ਆਈਸੀਯੂ ਵਿਚ ਉਨ੍ਹਾਂ ਸਿਹਤ ਵਿਚ ਕੋਈ ਸੁਧਾਰ ਹੁੰਦਾ ਨਹੀਂ ਦਿਖ ਰਿਹਾ ਸੀ ਜਿਸ ਕਰਕੇ ਡਾਕਟਰਾਂ ਨੂੰ ਮਜਬੂਰਨ ਉਨ੍ਹਾਂ ਦੀ ਮੌਤ ਦਾ ਐਲਾਨ ਕਰਨ ਦੀ ਤਿਆਰੀ ਕਰਨ ਪੈ ਗਈ ਸੀ”। ਜਾਨਸਨ ਮੁਤਾਬਕ ”ਉਹ ਬਹੁਤ ਹੀ ਮੁਸ਼ਕਿਲ ਸਮਾਂ ਸੀ ਅਤੇ ਮੈ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਮੇਰੀ ਹਾਲਤ ਬਿਲਕੁੱਲ ਠੀਕ ਨਹੀਂ ਸੀ ਪਰ ਮੈਨੂੰ ਪਤਾ ਸੀ ਕਿ ਅਚਾਨਕ ਯੋਜ਼ਨਾਵਾਂ ਬਣਾਈਆਂ ਜਾ ਰਹੀਆਂ ਸਨ। ਡਾਕਟਰਾਂ ਕੋਲ ਸਾਰੇ ਤਰ੍ਹਾ ਦੇ ਇੰਤਜ਼ਾਮ ਸਨ ਕਿ ਜੇਕਰ ਕੁੱਝ ਗਲਤ ਵਾਪਰਦਾ ਹੈ ਤਾਂ ਕੀ ਕਰਨਾ ਹੋਵੇਗਾ”। ਉਨ੍ਹਾਂ ਦੱਸਿਆ ਕਿ ”ਇਹ ਵਿਸ਼ਵਾਸ ਕਰਨ ਬਹੁਤ ਮੁਸ਼ਕਿਲ ਸੀ ਕਿ ਕੇਵਲ ਕੁੱਝ ਦਿਨਾਂ ਵਿਚ ਮੇਰੀ ਹਾਲਤ ਇਸ ਕਦਮ ਵਿਗੜ ਗਈ ਕਿ ਮੈਨੂੰ ਲੱਗਿਆ ਇਸ ਬੀਮਾਰੀ ਦੀ ਕੋਈ ਦਵਾਈ ਨਹੀਂ ਹੈ, ਕੋਈ ਇਲਾਜ ਨਹੀਂ ਹੈ ਮੈ ਇਸ ਨਾਲ ਕਿਵੇਂ ਠੀਕ ਹੋਵਾਂਗਾ”

ਹਾਲਾਂਕਿ ਜਾਨਸਨ ਦੇ ਲਈ ਚੰਗੀ ਗੱਲ ਇਹ ਰਹੀ ਹੈ ਕਿ ਉਨ੍ਹਾਂ ਦੇ ਠੀਕ ਹੋਣ ਤੋਂ ਕੁੱਝ ਦਿਨ ਬਾਅਦ ਉਨ੍ਹਾਂ ਦੀ ਮੰਗੇਤਰ ਕੈਰੀ ਸਿਮੰਡਸ ਨੇ ਇਕ ਬੇਟੇ ਨੂੰ ਜਨਮ ਦਿੱਤਾ ਅਤੇ ਉਨ੍ਹਾਂ ਨੇ ਆਪਣੇ ਬੇਟੇ ਦਾ ਨਾਮ(ਨਿਕੋਲਸ) ਉਨ੍ਹਾਂ ਡਾਕਟਰਾਂ ਦੇ ਨਾਮ ਉੱਤੇ ਰੱਖਣ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਨੇ ਉਨ੍ਹਾਂ ਦੀ ਜਾਨ ਬਚਾਈ ਹੈ।

Leave a Reply

Your email address will not be published. Required fields are marked *