ਦੁਨੀਆ ਭਰ ‘ਚ 11 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਦੇ ਚੁੱਕੇ ਹਨ ਮਾਤ, ਜਾਣੋ ਕੀ ਨੇ ਤਾਜ਼ਾ ਹਾਲਾਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਦੀ ਮਾਰ ਵਿਸ਼ਵ ਭਰ ਦੇ ਦੇਸ਼ ਝੱਲ ਰਹੇ ਹਨ। ਪੂਰੀ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਦੀ ਮਾਰ ਵਿਸ਼ਵ ਭਰ ਦੇ ਦੇਸ਼ ਝੱਲ ਰਹੇ ਹਨ। ਪੂਰੀ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਦੁਨੀਆ ਵਿਚ ਕੋਰੋਨਾ ਦੇ ਮਾਮਲੇ 35 ਲੱਖ ਤੱਕ ਪਹੁੰਚਣ ਵਾਲੇ ਹਨ ਜਦਕਿ ਮਰਨ ਵਾਲਿਆਂ ਦਾ ਅੰਕੜਾ ਵੀ ਢਾਈ ਲੱਖ ਨੂੰ ਛੂਹਣ ਵਾਲਾ ਹੈ।ਉੱਥੇ ਹੀ 11 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 3,484,567 ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 244,786 ਤੱਕ ਪਹੁੰਚ ਗਿਆ ਹੈ। ਉੱਥੇ ਹੀ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1,121,612 ਹੋ ਚੁੱਕੀ ਹੈ ਅਤੇ ਐਕਟਿਵ ਮਾਮਲਿਆਂ ਦੀ ਸੰਖਿਆ 2,118,169 ਹੋ ਗਈ ਹੈ। ਵਿਸ਼ਵ ਵਿਚ ਸੱਭ ਤੋਂ ਜਿਆਦਾ ਮਾਮਲੇ ਸੰਯੁਕਤ ਰਾਜ ਅਮਰੀਕਾ ਤੋਂ ਸਾਹਮਣੇ ਆਏ ਹਨ। ਇੱਥੇ ਹੁਣ ਤੱਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 1,160,774 ਤੱਕ ਪਹੁੰਚ ਗਈ ਹੈ ਜਦਕਿ ਮਰਨ ਵਾਲਿਆ ਦਾ ਅੰਕੜਾ 67,444 ਹੋ ਚੁੱਕਿਆ ਹੈ। ਉੱਥੇ ਹੀ 173,725 ਕੋਰੋਨਾ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਸਪੇਨ, ਇਟਲੀ, ਫਰਾਂਸ, ਜਰਮਨੀ, ਯੂਕੇ, ਤੁਰਕੀ, ਰੂਸ, ਈਰਾਨ, ਬ੍ਰਾਜ਼ੀਲ, ਕਨੇਡਾ, ਬੈਲਜ਼ੀਅਮ, ਪੇਰੂ ਅਤੇ ਨੀਦਰਲੈਂਡ ਵਰਗੇ ਮੁਲਕ ਵੀ ਕੋਰੋਨਾ ਦੀ ਮਾਰ ਝੱਲ ਰਹੇ ਹਨ।

ਸਪੇਨ- ਕੁੱਲ ਕੇਸ – 245,567 ਮੌਤਾਂ- 25,100

ਇਟਲੀ – ਕੁੱਲ ਕੇਸ – 209,328 ਮੌਤਾਂ- 28,710

ਯੂਕੇ- ਕੁੱਲ ਕੇਸ -182,260, ਮੌਤਾਂ-28,131

ਫਰਾਂਸ- ਕੁੱਲ ਕੇਸ- 168,396, ਮੌਤਾਂ-24,760

ਜਰਮਨੀ- ਕੁੱਲ ਕੇਸ -164,967, ਮੌਤਾਂ-6,812

ਤੁਰਕੀ- ਕੁੱਲ ਕੇਸ- 124,375, ਮੌਤਾਂ-3,336

ਰੂਸ – ਕੁੱਲ ਕੇਸ- 124,054, ਮੌਤਾਂ-1,222

ਬ੍ਰਾਜ਼ੀਲ – ਕੁੱਲ ਕੇਸ – 97,100, ਮੌਤਾਂ-6,761

ਈਰਾਨ – ਕੁੱਲ ਕੇਸ -96,448 ਮੌਤਾਂ-6,156

ਚੀਨ- ਕੁੱਲ ਕੇਸ – 82,877 ਮੌਤਾਂ-4,633

ਕਨੇਡਾ-  ਕੁੱਲ ਕੇਸ- 55,714, ਮੌਤਾਂ-3,566

ਬੈਲਜ਼ੀਅਮ-ਕੁੱਲ ਕੇਸ- 49,517, ਮੌਤਾਂ-7,765

ਪੇਰੂ–ਕੁੱਲ ਕੇਸ- 42,534, ਮੌਤਾਂ-1,200

ਨੀਦਰਲੈਂਡ-ਕੁੱਲ ਕੇਸ-40,236, ਮੌਤਾਂ-4,987

Leave a Reply

Your email address will not be published. Required fields are marked *