ਕੋਰੋਨਾ ਲਾਕਡਾਊਨ ਵਿਚਾਲੇ ਖੁਸ਼ਖਬਰੀ! ਸਸਤਾ ਹੋਇਆ ਬਿਨਾ ਸਬਸਿਡੀ ਵਾਲਾ ਐਲਪੀਜੀ ਸਿਲੰਡਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੂਰੇ ਦੇਸ਼ ਵਿਚ ਲਾਕਡਾਊਨ ਕੀਤਾ ਹੋਇਆ ਹੈ ਅਤੇ ਲੋਕਾਂ ਨੂੰ ਘਰੇ ਰਹਿਣ ਦੀ ਹੀ ਅਪੀਲ ਕੀਤੀ ਗਈ ਹੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੂਰੇ ਦੇਸ਼ ਵਿਚ ਲਾਕਡਾਊਨ ਕੀਤਾ ਹੋਇਆ ਹੈ ਅਤੇ ਲੋਕਾਂ ਨੂੰ ਘਰੇ ਰਹਿਣ ਦੀ ਹੀ ਅਪੀਲ ਕੀਤੀ ਗਈ ਹੈ ਪਰ ਇਸੇ ਵਿਚਾਲੇ ਅੱਜ ਇਕ ਮਈ ਨੂੰ ਆਯਿਲ ਮਾਰਕੀਟਿੰਗ ਕੰਪਨੀਆਂ (HPCL, BPCL,IOC) ਨੇ ਬਿਨਾ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਕੁਟੌਤੀ ਦਾ ਐਲਾਨ ਕੀਤਾ ਹੈ।

LPG Cylinder Price News: cooking gas cylinder price hiked sharply ...

ਦਰਅਸਲ ਤੇਲ ਕੰਪਨੀਆਂ ਹਰ ਮਹੀਨੇ ਦੀ ਸ਼ੁਰੂਆਤ ਵਿਚ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ ਅਤੇ ਹਰ ਸੂਬੇ ਵਿਚ ਟੈਕਸ ਵੱਖੋ- ਵੱਖਰੇ  ਹੁੰਦੇ ਹਨ ਜਿਸ ਦੇ ਹਿਸਾਬ ਨਾਲ ਹੀ ਐਲਪੀਜੀ ਦੀਆਂ ਕੀਮਤਾਂ ਵਿਚ ਅੰਤਰ ਹੁੰਦਾ ਹੈ। ਇਸ ਕਰਕੇ ਰਾਜਧਾਨੀ ਦਿੱਲੀ ਵਿਚ ਬਿਨਾ ਸਬਸਿਡੀ ਵਾਲੇ 14.2 ਕਿਲੋਂਗ੍ਰਾਮ ਦੇ ਐਲਪੀਜੀ ਸਿਲੰਡਰ ਦੀ ਕੀਮਤ 162.5 ਰੁਪਏ ਘੱਟ ਕੇ 581.50 ਰੁਪਏ ਹੋ ਗਈ ਹੈ ਜਦਕਿ 19 ਕਿਲੋਗ੍ਰਾਮ ਵਾਲੇ ਸਿਲੰਡਰ ਦਾ ਭਾਅ 256 ਰੁਪਏ ਘੱਟ ਕੇ 1029.50 ਰੁਪਏ ਹੋ ਗਿਆ ਹੈ । ਇਸ ਤੋਂ ਇਲਾਵਾ ਕੱਲਕਤਾ ਵਿਚ 14.2 ਕਿਲੋਗ੍ਰਾਮ ਵਾਲਾ ਸਿਲੰਡਰ 774.50 ਰੁਪਏ ਤੋਂ ਘੱਟ ਕੇ 584.50 ਰੁਪਏ, ਮੁੰਬਈ ਵਿਚ 714.50 ਰੁਪਏ ਤੋਂ ਘੱਟ ਕੇ 579.00 ਰੁਪਏ, ਚੇਨੰਈ ਵਿਚ 761.50 ਰੁਪਏ ਤੋਂ ਘੱਟ ਕੇ 569.50 ਰੁਪਏ ਅਤੇ ਚੰਡੀਗੜ੍ਹ ਵਿਚ 758.50 ਰੁਪਏ ਤੋਂ 583 ਰੁਪਏ ਹੋ ਗਈ ਹੈ। ਉੱਥੇ ਹੀ 19ਕਿਲੋਗ੍ਰਾਮ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ ਦਿੱਲੀ ਵਿਚ ਘੱਟ ਕੇ 1029.50 ਰੁਪਏ, ਕੱਲਕਤਾ ਵਿਚ 1086.00 ਰੁਪਏ, ਮੁੰਬਈ ਵਿਤ 978.00 ਰੁਪਏ ਅਤੇ ਚੇਨੰਈ ਵਿਚ 1144.50 ਰੁਪਏ ਉੱਤੇ ਆ ਗਈ ਹੈ।

Leave a Reply

Your email address will not be published. Required fields are marked *