ਕੋਰੋਨਾ ਹੁਣ ਤੱਕ ਦੁਨੀਆ ਦੇ 33 ਲੱਖ ਤੋਂ ਵੱਧ ਲੋਕਾਂ ਨੂੰ ਲੈ ਚੁੱਕਿਆ ਹੈ ਆਪਣੀ ਚਪੇਟ ‘ਚ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਲਈ ਇਕ ਮੁਸਿਬਤ ਦਾ ਪਹਾੜ ਬਣਿਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਲਈ ਇਕ ਮੁਸਿਬਤ ਦਾ ਪਹਾੜ ਬਣਿਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਪੂਰੀ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 33 ਲੱਖ ਤੋਂ ਵੀ ਜਿਆਦਾ ਹੋ ਗਈ ਹੈ ਜਦਕਿ 2 ਲੱਖ ਤੋਂ ਵੱਧ ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ।

File Photo

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਭਰ ਵਿਚ ਕੋਰੋਨਾ ਦੇ ਕੇਸਾਂ ਦੀ ਸੰਖਿਆ ਵੱਧ ਕੇ 3,308,503 ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 234,112 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 1,042,874 ਕੋਰੋਨਾ ਮਰੀਜ਼ ਠੀਕ ਵੀ ਹੋਏ ਹਨ ਜਿਸ ਕਰਕੇ ਇਸ ਵੇਲੇ ਐਕਟਿਵ ਕੇਸਾਂ ਦੀ ਗਿਣਤੀ 2,031,517 ਹੋ ਗਈ ਹੈ। ਕੋਰੋਨਾ ਦਾ ਸੱਭ ਤੋਂ ਜਿਆਦਾ ਕਹਿਰ ਅਮਰੀਕਾ ਵਿਚ ਵੇਖਣ ਨੂੰ ਮਿਲ ਰਿਹਾ ਹੈ। ਇੱਥੇ ਕੋਰੋਨਾ ਦੇ ਕੇਸਾਂ ਦੀ ਸੰਖਿਆ ਵੱਧ ਕੇ 1,095,210 ਹੋ ਗਈ ਹੈ ਜਦਕਿ ਹੁਣ ਤੱਕ 63,861 ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ। ਇਸ ਤੋਂ ਇਲਾਵਾ ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਈਰਾਨ, ਰੂਸ, ਬ੍ਰਾਜ਼ੀਲ, ਕਨੇਡਾ, ਬੈਲਜ਼ੀਅਮ ਅਤੇ ਨੀਦਰਲੈਂਡ ਵਰਗੇ ਮੁਲਕ ਵੀ ਕੋਰੋਨਾ ਦੀ ਮਾਰ ਝੱਲ ਰਹੇ ਹਨ।

ਸਪੇਨ- ਕੁੱਲ ਕੇਸ – 239,639 ਮੌਤਾਂ- 24,543

ਇਟਲੀ – ਕੁੱਲ ਕੇਸ – 205,463 ਮੌਤਾਂ- 27,967

ਯੂਕੇ- ਕੁੱਲ ਕੇਸ -171,253, ਮੌਤਾਂ-26,771

ਫਰਾਂਸ- ਕੁੱਲ ਕੇਸ- 167,178, ਮੌਤਾਂ-24,376

ਜਰਮਨੀ- ਕੁੱਲ ਕੇਸ -163,009, ਮੌਤਾਂ-6,623

ਤੁਰਕੀ- ਕੁੱਲ ਕੇਸ- 120,204, ਮੌਤਾਂ-3,174

ਰੂਸ – ਕੁੱਲ ਕੇਸ- 106,498 ਮੌਤਾਂ-1,073

ਈਰਾਨ – ਕੁੱਲ ਕੇਸ -94,640 ਮੌਤਾਂ-6,028

ਬ੍ਰਾਜ਼ੀਲ – ਕੁੱਲ ਕੇਸ – 87,187, ਮੌਤਾਂ-6,006

ਚੀਨ- ਕੁੱਲ ਕੇਸ – 82,874 ਮੌਤਾਂ-4,633

ਕਨੇਡਾ-  ਕੁੱਲ ਕੇਸ- 53,236, ਮੌਤਾਂ-3,184

ਬੈਲਜ਼ੀਅਮ-ਕੁੱਲ ਕੇਸ- 48,519, ਮੌਤਾਂ-7,594

ਨੀਦਰਲੈਂਡ-ਕੁੱਲ ਕੇਸ-39,316, ਮੌਤਾਂ-4,795

Leave a Reply

Your email address will not be published. Required fields are marked *