ਹਾਈਕੋਰਟ ਦੇ ਚੀਫ਼ ਜਸਟਿਸ ਦਾ ਅਹੁਦਾ ਸੰਭਾਲਣ ਲਈ ਦੋ ਜੱਜ ਲਾਕਡਾਊਨ ਦੌਰਾਨ ਕਰ ਰਹੇ ਨੇ 2 ਹਜ਼ਾਰ ਕਿਮੀਂ ਦੀ ਯਾਤਰਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੇਸ਼ ਵਿਚ ਕੋਰੋਨਾ ਦੇ ਮੱਦੇਨਜ਼ਰ ਕੀਤੇ ਗਏ ਲਾਕਡਾਊਨ ਕਾਰਨ ਹਵਾਈ ਉਡਾਨਾਂ ਅਤੇ ਰੇਲ ਸੇਵਾਵਾਂ ਉੱਤੇ 3 ਮਈ ਤੱਕ ਰੋਕ ਲਗਾਈ ਗਈ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੇਸ਼ ਵਿਚ ਕੋਰੋਨਾ ਦੇ ਮੱਦੇਨਜ਼ਰ ਕੀਤੇ ਗਏ ਲਾਕਡਾਊਨ ਕਾਰਨ ਹਵਾਈ ਉਡਾਨਾਂ ਅਤੇ ਰੇਲ ਸੇਵਾਵਾਂ ਉੱਤੇ 3 ਮਈ ਤੱਕ ਰੋਕ ਲਗਾਈ ਗਈ ਹੈ। ਇਸ ਕਾਰਨ ਦੇਸ਼ ਵਿਚ ਵੱਖ-ਵੱਖ ਥਾਵਾਂ ਉੱਤੇ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਪਰੇਸ਼ਾਨੀ ਤਾਂ ਆ ਹੀ ਰਹੀ ਹੈ ਬਲਕਿ ਹੁਣ ਇਸ ਮੁਸ਼ਕਿਲ ਦਾ ਸਾਹਮਣਾ ਦੋ ਜੱਜਾਂ ਨੂੰ ਵੀ ਕਰਨਾ ਪੈ ਰਿਹਾ ਹੈ। ਇਨ੍ਹਾਂ ਜੱਜਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਹਾਈਕੋਰਟਾਂ ਵਿਚ ਚੀਫ਼ ਜਸਟਿਸ ਦਾ ਅਹੁਦਾ ਸੰਭਾਲਣਾ ਹੈ ਜਿਸ ਕਰਕੇ ਇਹ ਦੋਣੋ ਸੜਕ ਰਾਹੀਂ ਦੋ ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰ ਰਹੇ ਹਨ।

Who Judges the Judges? We Do. - SF Weekly

ਮੀਡੀਆ ਰਿਪੋਰਟਾਂ ਅਨੁਸਾਰ ਕਲਕੱਤਾ ਹਾਈਕੋਰਟ ਦੇ ਜੱਜ ਦੀਪਾਂਕਰ ਦੱਤਾ ਨੂੰ ਬੰਬੇ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਨਿਯੁਕਤ ਕੀਤਾ ਗਿਆ ਹੈ। ਕੋਰਟ ਵਿਚ ਚੱਲ ਰਹੇ ਕੇਸਾਂ ਦੀ ਸਮੇਂ ਸਿਰ ਸੁਣਵਾਈ ਵਿਚ ਦੇਰੀ ਨਾ ਹੋਵੇ ਇਸ ਲਈ ਉਹ ਸ਼ਨਿਵਾਰ ਸਵੇਰੇ ਕੱਲਕਤਾ ਤੋਂ ਮੁਬਈ ਲਈ ਰਵਾਨ ਹੋਏ ਹਨ। ਉਹ ਅਤੇ ਉਸ ਦਾ ਬੇਟਾ ਮੁੰਬਈ ਤੱਕ ਦੀ ਦੂਰੀ ਤੈਅ ਕਰਨ ਲਈ ਵਾਰੀ-ਵਾਰੀ ਗੱਡੀ ਚਲਾ ਰਹੇ ਹਨ ਜਿਨ੍ਹਾਂ ਦੇ ਸੋਮਵਾਰ ਦੁਪਹਿਰ ਤੱਕ ਮੁੰਬਈ ਪਹੁੰਚਣ ਦੀ ਉਮੀਦ ਹੈ। ਉੱਥੇ ਹੀ ਇਲਾਹਾਬਾਦ ਹਾਈ ਕੋਰਟ ਦੇ ਜੱਜ ਵਿਸ਼ਵਨਾਥ ਸਮਦਰ ਨੂੰ ਮੇਘਾਲਿਆ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਤਰੱਕੀ ਦਿੱਤੀ ਗਈ ਹੈ ਅਤੇ ਉਹ ਆਪਣੀ ਪਤਨੀ ਨਾਲ ਸ਼ਨਿਵਾਰ ਦੁਪਹਿਰ ਨੂੰ ਇਲਾਹਾਬਾਦ ਤੋਂ ਸ਼ਿਲਾਂਗ ਲਈ ਕਾਰ ਵਿਚ ਰਵਾਨਾ ਹੋ ਗਏ। ਉਨ੍ਹਾਂ ਨਾਲ ਇਕ ਡਰਾਇਵਰ ਵੀ ਹੈ ਜਿਸ ਕਰਕੇ ਉਹ ਅਤੇ ਉਸਦਾ ਡਰਾਇਵਰ ਵਾਰੀ-ਵਾਰੀ ਕਾਰ ਚਲਾ ਰਹੇ ਹਨ। ਉਨ੍ਹਾਂ ਦੇ ਅੱਜ ਸ਼ਾਮ ਤੱਕ ਸ਼ਿਲਾਂਗ ਪਹੁੰਚਣ ਦੀ ਉਮੀਦ ਹੈ। ਇਹ ਦੋਣੋ ਜੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਨਿਯੁਕਤ ਕੀਤੇ ਹਨ।

Leave a Reply

Your email address will not be published. Required fields are marked *