ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਬ੍ਰਿਟੇਨ ਦੇ ਪੀਐਮ ਬੋਰਿਸ ਜਾਨਸਾਨ ਭਲਕੇ ਸੰਭਾਲਣਗੇ ਆਪਣਾ ਕੰਮ-ਕਾਜ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਮਹਾਮਾਰੀ ਦਾ ਕਹਿਰ ਪੂਰੀ ਦੁਨੀਆ ਵਿਚ ਜਾਰੀ ਹੈ। ਇਸ ਵਾਇਰਸ ਦੀ ਚਪੇਟ ਵਿਚ ਹਰ ਆਮ ਤੋਂ ਖਾਸ ਵਿਅਕਤੀ ਆ ਚੁੱਕਿਆ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਮਹਾਮਾਰੀ ਦਾ ਕਹਿਰ ਪੂਰੀ ਦੁਨੀਆ ਵਿਚ ਜਾਰੀ ਹੈ। ਇਸ ਵਾਇਰਸ ਦੀ ਚਪੇਟ ਵਿਚ ਹਰ ਆਮ ਤੋਂ ਖਾਸ ਵਿਅਕਤੀ ਆ ਚੁੱਕਿਆ ਹੈ। ਉੱਥੇ ਹੀ ਪਿਛਲੇ ਦਿਨਾਂ ਵਿਚ ਕੋਰੋਨਾ ਨੂੰ ਮਾਤ ਦੇਣ ਵਾਲੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਾਨ ਸਿਹਤਮੰਦ ਹੋਣ ਤੋਂ ਬਾਅਦ ਭਲਕੇ ਸੋਮਵਾਰ ਨੂੰ ਮੁੜ ਪੀਐਮ ਦਫ਼ਤਰ ਦਾ ਕੰਮ-ਕਾਜ਼ ਸੰਭਾਲਣਗੇ।

ਮੀਡੀਆ ਰਿਪੋਰਟਾਂ ਅਨੁਸਾਰ ਪੀਐਮ ਬੋਰਿਸ ਜਾਨਸਾਨ ਕੋਵਿਡ-19 ਨੂੰ ਹਰਾਉਣ ਤੋਂ ਬਾਅਦ ਮੁੜ ਤੋਂ ਕੰਮਕਾਜ ਸੰਭਾਲਣ ਲਈ ਤਿਆਰ ਹਨ। ਮੰਨਿਆ ਜਾ ਰਿਹਾ ਹੈ ਕਿ ਕੱਲ੍ਹ ਸੋਮਵਾਰ ਨੂੰ ਉਹ ਲੰਡਨ ਸਥਿਤ 10 ਡਾਊਨਿੰਗ ਸਟਰੀਟ ਵਿਚ ਵਾਪਸ ਪਰਤਣਗੇ ਅਤੇ ਦੇਸ਼ ਨੂੰ ਵੀ ਕੋਰੋਨਾ ਦੇ ਸੰਕਟ ਵਿਚੋਂ ਕੱਢਣ ਲਈ ਦੁਬਾਰਾ ਕੰਮ-ਕਾਰ ਸ਼ੁਰੂ ਕਰ ਦੇਣਗੇ। ਰਿਪੋਰਟਾਂ ਮੁਤਾਬਕ ਮੰਤਰੀ ਮੰਡਲ ਅਤੇ ਸਰਕਾਰ ਦੇ ਸੂਤਰਾਂ ਨੇ ਵੀ ਬੀਤੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਸੀ। ਦੱਸ ਦਈਏ ਕਿ ਪੀਐਮ ਬੋਰਿਸ ਜਾਨਸਾਨ ਵਿਚ ਮਾਰਚ ਦੇ ਆਖਰ ‘ਚ ਕੋਰੋਨਾ ਦੀ ਪੁਸ਼ਟੀ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਸੈਲਫ ਆਈਸੋਲੇਟ ਕਰ ਲਿਆ ਸੀ ਪਰ ਹਾਲਤਖਰਾਬ ਹੋਣ ਤੇ ਉਨ੍ਹਾਂ ਨੂੰ ਲੰਡਨ ਦੇ ਸੈਂਟ ਥਾਮਸ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ ਉਹ ਤਿੰਨ ਰਾਤਾਂ ਆਈਸੀਯੂ ਵਿਚ ਵੀ ਰਹੇ ਸਨ ਪਰ ਦੋ ਹਫ਼ਤੇ ਚੱਲੇ ਇਲਾਜ ਤੋਂ ਬਾਅਦ ਉਹ ਕੋਰੋਨਾ ਤੋਂ ਜੰਗ ਜਿੱਤ ਗਏ ਸਨ। ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਪੀਐਮ ਦਫਤਰ ਦਾ ਕੰਮ-ਕਾਜ ਵਿਦੇਸ਼ ਮੰਤਰੀ ਡਾਮੀਨਿਕ ਰਾਬ ਨੇ ਸੰਭਾਲਿਆ ਹੋਇਆ ਹੈ। ਦੱਸ ਦਈਏ ਕਿ ਬ੍ਰਿਟੇਨ ਵਿਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਵਰਲਡਓ ਮੀਟਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਇੱਥੇ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 148,377 ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 20,319 ਤੱਕ ਪਹੁੰਚ ਗਿਆ ਹੈ।

Leave a Reply

Your email address will not be published. Required fields are marked *