ਦੁਨੀਆ ਭਰ ਵਿਚ ਕੋਰੋਨਾ ਦੇ ਕੇਸਾਂ ਨੇ ਪਾਰ ਕੀਤਾ 24 ਲੱਖ ਦਾ ਅੰਕੜਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਲਈ ਇਕ ਮੁਸੀਬਤ ਦਾ ਪਹਾੜ ਬਣਿਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਲਈ ਇਕ ਮੁਸੀਬਤ ਦਾ ਪਹਾੜ ਬਣਿਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਮਾਰ ਝੇਲ ਰਹੇ ਹਨ। ਪੂਰੀ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 24 ਲੱਖ ਨੂੰ ਵੀ ਪਾਰ ਕਰ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ ਵੀ ਡੇਢ ਲੱਖ ਤੋਂ ਵੱਧ ਹੋ ਚੁੱਕਿਆ ਹੈ।

ਵਰਲਡਓ ਮੀਟਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 2,481,866 ਹੋ ਗਈ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 170,455 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 651,542 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 1,659,869 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਜਿਆਦਾ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋਇਆ ਹੈ ਇੱਥੇ ਮਰਨ ਵਾਲਿਆਂ ਦਾ ਅੰਕੜਾ 42 ਹਜ਼ਾਰ ਨੂੰ ਪਾਰ ਕਰਕੇ 42,571 ਹੋ ਗਿਆ ਹੈ ਜਦਕਿ ਕੋਰੋਨਾ ਪੀੜਤਾਂ ਦੀ ਗਿਣਤੀ 729,913 ਹੋ ਗਈ ਹੈ। ਇਸ ਤੋਂ ਇਲਾਵਾ ਯੂਰੋਪ ਦੇ ਦੇਸ਼ ਸਪੇਨ, ਇਟਲੀ, ਫਰਾਂਸ, ਜਰਮਨੀ ਵੀ ਕੋਰੋਨਾ ਦਾ ਪ੍ਰਕੋਪ ਝੇਲ ਰਹੇ ਹਨ। ਯੂਕੇ, ਤੁਰਕੀ, ਈਰਾਨ, ਰੂਸ, ਬ੍ਰਾਜ਼ਿਲ ਅਤੇ ਬੈਲਜੀਅਮ ਵਿਚ ਵੀ ਕੋਰੋਨਾ ਆਪਣਾ ਕਹਿਰ ਵਿਖਾ ਰਿਹਾ ਹੈ।

ਸਪੇਨ- ਕੁੱਲ ਕੇਸ – 200,210 ਮੌਤਾਂ- 20,852

ਇਟਲੀ – ਕੁੱਲ ਕੇਸ – 181,228 ਮੌਤਾਂ- 24,114

ਫਰਾਂਸ- ਕੁੱਲ ਕੇਸ- 155,383 ਮੌਤਾਂ-20,265

ਜਰਮਨੀ- ਕੁੱਲ ਕੇਸ -147,065 ਮੌਤਾਂ-4,862

ਯੂਕੇ- ਕੁੱਲ ਕੇਸ -124,743, ਮੌਤਾਂ-16,509

ਤੁਰਕੀ- ਕੁੱਲ ਕੇਸ- 90,980 ਮੌਤਾਂ-2,140

ਈਰਾਨ – ਕੁੱਲ ਕੇਸ -83,505 ਮੌਤਾਂ-5,209

ਚੀਨ- ਕੁੱਲ ਕੇਸ – 82,758 ਮੌਤਾਂ-4,632

ਰੂਸ – ਕੁੱਲ ਕੇਸ- 47,121, ਮੌਤਾਂ-405

ਬ੍ਰਾਜ਼ਿਲ – ਕੁੱਲ ਕੇਸ – 40,743, ਮੌਤਾਂ-2,587

ਬੈਲਜ਼ੀਅਮ- ਕੁੱਲ ਕੇਸ -39,983, ਮੌਤਾਂ – 5,828

ਕਨੇਡਾ-  ਕੁੱਲ ਕੇਸ- 36,829, ਮੌਤਾਂ-1690

 

 

Leave a Reply

Your email address will not be published. Required fields are marked *