ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੀ ਦੁਨੀਆ ਸਮੇਤ ਭਾਰਤ ਵਿਚ ਵੀ ਕੋਰੋਨਾ ਵਾਇਰਲ ਦਾ ਪ੍ਰਕੋਪ ਵੇਖਣ ਨੂੰ ਮਿਲ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਮਾਮਲੇ 18 ਹਜ਼ਾਰ ਨੂੰ ਵੀ ਪਾਰ ਕਰ ਗਏ ਹਨ ਜਦਕਿ ਮਰਨ ਵਾਲਿਆਂ ਦਾ ਅੰਕੜਾਂ ਵੀ 600 ਤੱਕ ਪਹੁੰਚਣ ਵਾਲਾ ਹੈ।
47 deaths and 1336 new cases reported in last 24 hours. India's total number of #Coronavirus positive cases rises to 18,601 (including 14759 active cases, 3252 cured/discharged/migrated and 590 deaths): Ministry of Health and Family Welfare pic.twitter.com/ZYumpbPvna
— ANI (@ANI) April 21, 2020
ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪੂਰੇ ਦੇਸ਼ ਵਿਚੋਂ 1336 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਦਕਿ 47 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ ਜਿਸ ਨਾਲ ਕੁੱਲ ਕੋਰੋਨਾ ਕੇਸਾਂ ਦੀ ਗਿਣਤੀ ਵੱਧ ਕੇ 18,601 ਹੋ ਗਈ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 590 ਹੋ ਗਈ ਹੈ। ਉੱਥੇ ਹੀ ਹੁਣ ਤੱਕ 3252 ਮਰੀਜ਼ ਠੀਕ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 14759 ਹੋ ਗਈ ਹੈ।
ਰਾਸ਼ਟਰਪਤੀ ਭਵਨ ‘ਤੇ ਮੰਡਰਾਇਆ ਕੋਰੋਨਾ ਦਾ ਖਤਰਾ !
ਕੋਰੋਨਾ ਵਾਇਰਸ ਦਾ ਖਤਰਾ ਹੁਣ ਦੇਸ਼ ਦੇ ਸੱਭ ਤੋਂ ਵੱਡੇ ਸੁਰੱਖਿਅਤ ਸਥਾਨ ਰਾਸ਼ਟਰਪਤੀ ਭਵਨ ਉੱਤੇ ਵੀ ਮੰਡਰਾਉਣ ਲੱਗਿਆ ਹੈ। ਦਰਅਸਲ ਰਾਸ਼ਟਰਪਤੀ ਭਵਨ ਵਿਚ ਕੰਮ ਕਰਨ ਵਾਲੇ ਇਕ ਸਫਾਈ ਕਰਮਚਾਰੀ ਦੀ ਨੂੰਹ ਵੀ ਕੋਰੋਨਾ ਨਾਲ ਸੰਕਰਮਿਤ ਪਾਈ ਗਈ ਹੈ ਜੋ ਕਿ ਆਪਣੇ ਪਰਿਵਾਰ ਨਾਲ ਰਾਸ਼ਟਰਪਤੀ ਭਵਨ ਦੇ ਕੈਂਪਸ ਵਿਚ ਰਹਿੰਦੀ ਹੈ ਜਿਸ ਤੋਂ ਬਾਅਦ ਕੈਪਸ ਵਿਚ ਰਹਿਣ ਵਾਲੇ 125 ਪਰਿਵਾਰਾਂ ਨੂੰ ਹੋਮ ਕਵਾਰੰਟਿਨ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸਫ਼ਾਈ ਕਰਮਚਾਰੀ ਦੀ ਨੂੰਹ ਦੀ ਮਾਂ ਦੀ ਕੋਰੋਨਾ ਕਰਕੇ ਮੌਤ ਹੋ ਗਈ ਸੀ ਅਤੇ ਪਿੰਡ ਵਿਚ ਹੋਏ ਉਸ ਦੇ ਅੰਤਿਮ ਸੰਸਕਾਰ ਵਿਚ ਸਫਾਈ ਕਰਮਚਾਰੀ ਦਾ ਪੂਰਾ ਪਰਿਵਾਰ ਸ਼ਾਮਲ ਹੋਇਆ ਸੀ ਜਿਸ ਨੂੰ ਬਾਅਦ ਵਿਚ ਆਈਸੋਲੇਸ਼ਨ ਵਿਚ ਭੇਜਿਆ ਗਿਆ ਅਤੇ ਜਦੋਂ ਇਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਸੱਭ ਦੀ ਰਿਪੋਰਟ ਨੈਗੇਟਿਵ ਆਈ ਪਰ ਨੂੰਹ ਦਾ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ।
