ਪੰਜਾਬ ਵਿਚ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ ਹੋਈ 245, ਮੌਤਾਂ-16

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜਿੱਥੇ ਇਕ ਪਾਸੇ ਪੂਰੇ ਦੇਸ਼ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲਿਆਂ ਵਿਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜਿੱਥੇ ਇਕ ਪਾਸੇ ਪੂਰੇ ਦੇਸ਼ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਹਾਲਾਂਕਿ ਬੀਤਿਆ ਸੋਮਵਾਰ ਪੰਜਾਬ ਲਈ ਰਾਹਤ ਵਾਲੀ ਭਰਿਆ ਰਿਹਾ ਹੈ। ਪੂਰੇ ਸੂਬੇ ਵਿਚੋਂ ਕੇਵਲ ਇਕ ਹੀ ਕੋਰੋਨਾ ਦਾ ਕੇਸ ਸਾਹਮਣੇ ਆਇਆ ਹੈ ਜਿਸ ਕਰਕੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 245 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 16 ਹੈ।

Coronavirus

ਪੰਜਾਬ ਸਿਹਤ ਵਿਭਾਗ ਵੱਲੋਂ ਬੀਤੇ ਦਿਨ ਦੇ ਜਾਰੀ ਕੀਤੇ ਅੰਕੜਿਆਂ ਅਨੁਸਾਰ ਜਲੰਧਰ ਵਿਚੋਂ ਇਕ ਹੋਰ ਕੋਰੋਨਾ ਦੇ ਕੇਸ ਦੀ ਪੁਸ਼ਟੀ ਹੋਈ ਹੈ ਇਸ ਤੋਂ ਇਲਾਵਾ ਪੂਰੇ ਸੂਬੇ ਵਿਚੋਂ ਕਿਸੇ ਥਾਂ ਤੋਂ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਹੁਣ ਤੱਕ 6797 ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਟੈਸਟ ਲਏ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 245 ਦੀ ਰਿਪੋਰਟ ਪਾਜ਼ੀਟਿਵ ਆਈ ਹੈ ਜਦਕਿ 6273 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ ਜਦਕਿ 279 ਮਰੀਜ਼ਾਂ ਦੀ ਰਿਪੋਰਟ ਆਉਣ ਦਾ ਇੰਤਜ਼ਾਰ ਹੈ। ਕੁੱਲ ਮਰੀਜ਼ਾਂ ਵਿਚੋਂ 38 ਠੀਕ ਹੋ ਚੁੱਕੇ ਹਨ ਜਦਕਿ 16 ਦੀ ਮੌਤ ਹੋ ਗਈ ਹੈ ਜਿਸ ਕਰਕੇ ਐਕਟੀਵ ਕੇਸਾਂ ਦੀ ਗਿਣਤੀ 191 ਹੋ ਗਈ ਹੈ।

ਮੁਹਾਲੀ – ਕੁੱਲ ਕੇਸ – 61, ਠੀਕ ਹੋਏ – 8, ਮੌਤਾਂ – 2

ਜਲੰਧਰ – ਕੁੱਲ ਕੇਸ – 48, ਠੀਕ ਹੋਏ -4, ਮੌਤਾਂ- 2

ਪਟਿਆਲਾ-ਕੁੱਲ ਕੇਸ-26, ਠੀਕ ਹੋਏ-1, ਮੌਤਾਂ-0

ਪਠਾਨਕੋਟ- ਕੁੱਲ ਕੇਸ-24, ਠੀਕ ਹੋਏ-0, ਮੌਤਾਂ-1

ਨਵਾਂਸ਼ਹਿਰ- ਕੁੱਲ ਕੇਸ- 19, ਠੀਕ ਹੋਏ-17, ਮੌਤਾਂ-1

ਅੰਮ੍ਰਿਤਸਰ- ਕੁੱਲ ਕੇਸ-11, ਠੀਕ ਹੋਏ- 1, ਮੌਤਾਂ-2

ਲੁਧਿਆਣਾ- ਕੁੱਲ ਕੇਸ-16, ਠੀਕ ਹੋਏ-1, ਮੌਤਾਂ-4

ਮਾਨਸਾ- ਕੁੱਲ ਕੇਸ-11, ਠੀਕ ਹੋਏ-0, ਮੌਤਾਂ-0

ਹੁਸ਼ਿਆਰਪੁਰ- ਕੁੱਲ ਕੇਸ-7, ਠੀਕ ਹੋਏ-4, ਮੌਤਾਂ-1

ਮੋਗਾ- ਕੁੱਲ ਕੇਸ-4, ਠੀਕ ਹੋਏ-0, ਮੌਤਾਂ-0

ਫਰੀਦਕੋਟ- ਕੁੱਲ ਕੇਸ-3, ਠੀਕ ਹੋਏ-1, ਮੌਤਾਂ-0

ਰੋਪੜ- ਕੁੱਲ ਕੇਸ-3, ਠੀਕ ਹੋਏ-0, ਮੌਤਾਂ-1

ਸੰਗਰੂਰ ਕੁੱਲ ਕੇਸ-3, ਠੀਕ ਹੋਏ-0, ਮੌਤਾਂ-0

ਬਰਨਾਲਾ ਕੁੱਲ ਕੇਸ-2, ਠੀਕ ਹੋਏ- 1, ਮੌਤਾਂ-1

ਫਤਿਹਗੜ੍ਹ ਸਾਹਿਬ ਕੁੱਲ ਕੇਸ-2, ਠੀਕ ਹੋਏ-0, ਮੌਤਾਂ-0

ਕਪੂਰਥਲਾ-ਕੁੱਲ ਕੇਸ-2, ਠੀਕੋ ਹੋਏ-0, ਮੌਤਾਂ-0

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-1, ਠੀਕ ਹੋਏ-0, ਮੌਤਾਂ-0

ਗੁਰਦਾਸਪੁਰ- ਕੁੱਲ ਕੇਸ-1, ਠੀਕ ਹੋਏ-0, ਮੌਤਾਂ-1

ਫ਼ਿਰੋਜ਼ਪੁਰ – ਕੁੱਲ ਕੇਸ-1, ਠੀਕ ਹੋਏ-0, ਮੌਤਾਂ-0

ਕੁੱਲ ਕੇਸ-245, ਠੀਕ ਹੋਏ-38, ਮੌਤਾਂ-16

Leave a Reply

Your email address will not be published. Required fields are marked *