ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਹੁਸ਼ਿਆਰਪੁਰ ਵਿਚ ਬਲਾਕ ਹਾਜੀਪੁਰ ਦੇ ਅਧੀਨ ਪੈਦੇ ਪਿੰਡ ਬੁਡਦਾਵੜ ਵਿਚ ਸੈਨਾ ਦੇ ਇਕ ਅਪਾਚੇ ਹੈਲੀਕਾਪਟਕ ਦੀ ਖੇਤਾਂ ਵਿਚ ਹੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਹੈ। ਵੱਡੀ ਗੱਲ ਇਹ ਰਹੀ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਹੈਲੀਕਾਪਟਰ ‘ਤੇ ਦੋਵੇ ਪਾਇਲਟ ਬਿਲਕੁੱਲ ਸਰੁੱਖਿਅਤ ਹਨ।
ਜਾਣਕਾਰੀ ਮੁਤਾਬਕ ਅਪਾਚੇ ਹੈਲੀਕਾਪਟਰ ਨੇ ਅੱਜ ਪਠਾਨਕੋਟ ਏਅਰਬੇਸ ਤੋਂ ਉਡਾਨ ਭਰੀ ਸੀ ਪਰ ਰਸਤੇ ਵਿਚ ਹੀ ਇਸ ‘ਚ ਕੋਈ ਤਕਨੀਕੀ ਖਰਾਬੀ ਆ ਗਈ ਜਿਸ ਤੋਂ ਬਾਅਦ ਅਪਾਚੇ ਨੂੰ ਖੇਤਾਂ ਵਿਚ ਹੀ ਲੈੈਂਡ ਕਰਵਾਉਣਾ ਪਿਆ ਹੈ। ਲੈਂਡਿੰਗ ਦੀ ਸੂਚਨਾ ਮਿਲਦਿਆਂ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਇਸ ਸਬੰਧ ਵਿਚ ਪਠਾਨਕੋਟਏਅਰ ਬੇਸ ਵਿਚ ਸੈਨਾ ਦੇ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਖੈਰ ਹੈਲੀਕਾਪਟ ਵਿਚ ਆਈ ਤਕਨੀਕੀ ਖਰਾਬੀ ਦੀ ਜਾਂਚ ਏਅਰਪੋਰਟ ਦੇ ਅਧਿਕਾਰੀ ਕਰਨਗੇ ਅਤੇ ਇਸ ਨੂੰ ਆਪਣੇ ਅਧਾਰ ਉੱਤੇ ਵਾਪਸ ਲੈ ਕੇ ਜਾਣਗੇ।
ਦੱਸ ਦਈਏ ਕਿ ਅਪਾਚੇ ਹੈਲੀਕਾਪਟ ਨੂੰ ਦੁਨੀਆ ਦੇ ਸ਼ਕਤੀਸ਼ਾਲੀ ਹੈਲੀਕਾਪਟਾਂ ਵਿਚ ਗਿਣਿਆ ਜਾਂਦਾ ਹੈ। ਇਸ ਦਾ ਨਿਰਮਾਣ ਅਮਰੀਕੀ ਜਹਾਜ਼ ਕੰਪਨੀ ਬੋਇੰਗ ਕਰਦੀ ਹੈ। ਭਾਰਤ ਅਤੇ ਅਮਰੀਕਾ ਵਿਚਾਲੇ 22 ਅਪਾਚੇ ਹੈਲੀਕਾਪਟਰਾਂ ਨੂੰ ਖਰੀਦਣ ਲਈ ਕਰਾਰ ਹੋਇਆ ਸੀ ਜਿਨ੍ਹਾਂ ਵਿਚੋਂ ਹੁਣ ਤੱਕ 8 ਭਾਰਤ ਨੂੰ ਮਿਲ ਚੁੱਕੇ ਹਨ ਜਦਕਿ 14 ਹੈਲੀਕਾਪਟਰ ਆਉਣੇ ਅਜੇ ਬਾਕੀ ਹਨ।

