ਅਮਰੀਕਾ ਵਿਚ ਕੋਰੋਨਾ ਨੇ ਮਚਾਈ ਤਬਾਹੀ, 24 ਘੰਟਿਆਂ ‘ਚ ਗਈਆਂ 4500 ਤੋਂ ਵੱਧ ਮਨੁੱਖੀ ਜਾਨਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਲਈ ਇਕ ਮੁਸਿਬਤ ਦਾ ਪਹਾੜ ਬਣ ਚੁੱਕਿਆ ਹੈ। ਕੋਰੋਨਾ ਨੇ ਸੱਭ ਤੋਂ ਜਿਆਦਾ ਤਬਾਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਲਈ ਇਕ ਮੁਸਿਬਤ ਦਾ ਪਹਾੜ ਬਣ ਚੁੱਕਿਆ ਹੈ। ਕੋਰੋਨਾ ਨੇ ਸੱਭ ਤੋਂ ਜਿਆਦਾ ਤਬਾਹੀ ਅਮਰੀਕਾ ਵਿਚ ਮਚਾਈ ਹੋਈ ਹੈ। ਇੱਥੇ ਪਿਛਲੇ 24 ਘੰਟਿਆਂ ਵਿਚ 4500 ਤੋਂ ਜਿਆਦਾ ਕੋਰੋਨਾ ਪੀੜਤਾਂ ਨੇ ਦਮ ਤੋੜ ਦਿੱਤਾ ਹੈ ਜੋ ਕਿ ਹੁਣ ਤੱਕ ਦਾ ਸੱਭ ਤੋਂ ਵੱਡਾ ਮੌਤਾਂ ਦਾ ਅੰਕੜਾ ਹੈ ਉੱਥੇ ਹੀ ਪੂਰੀ ਦੁਨੀਆ ਵਿਚ 21 ਲੱਖ ਤੋਂ ਵੱਧ ਲੋਕਾਂ ਨੂੰ ਕੋਰੋਨਾ ਆਪਣੀ ਚਪੇਟ ਵਿਚ ਲੈ ਚੁੱਕਿਆ ਹੈ।

ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਬੁੱਧਵਾਰ ਰਾਤ 8 ਵਜੇ ਤੋਂ ਵੀਰਵਾਰ ਰਾਤ 8 ਵਜੇ ਤੱਕ ਸੰਯੁਕਤ ਰਾਜ ਅਮਰੀਕਾ ਵਿਚ 4591 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 34,641 ਤੱਕ ਪਹੁੰਚ ਗਈ ਹੈ ਉੱਥੇ ਹੀ ਯੂਐਸਏ ਵਿਚ ਕੋਰੋਨਾ ਦੇ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 678,144 ਹੋ ਗਈ ਹੈ। ਜੇਕਰ ਦੁਨੀਆ ਭਰ ਵਿਚ ਕੋਰੋਨਾ ਦੇ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਵਰਲਡਓ ਮੀਟਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਇਹ ਗਿਣਤੀ ਵੱਧ ਕੇ 2,182,823 ਹੋ ਚੁੱਕੀ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 145,551 ਹੋ ਗਿਆ ਹੈ। ਇਸ ਤੋਂ ਇਲਾਵਾ ਹੁਣ ਤੱਕ 547,679 ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟੀਵ ਕੇਸਾਂ ਦੀ ਗਿਣਤੀ 1,489,593 ਹੋ ਗਈ ਹੈ। ਅਮਰੀਕਾ ਤੋਂ ਇਲਾਵਾ ਯੂਰੋਪ ਦੇ ਦੇਸ਼ ਸਪੇਨ, ਇਟਲੀ, ਜਰਮਨੀ ਫਰਾਂਸ ਵੀ ਕੋਰੋਨਾ ਦੀ ਮਾਰ ਝੱਲ ਰਹੇ ਹਨ। ਨਾਲ ਹੀ ਯੂਕੇ, ਇਸਲਾਮਿਕ ਦੇਸ਼ ਈਰਾਨ ਅਤੇ ਤੁਰਕੀ ਵਿਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ।

ਸਪੇਨ- ਕੁੱਲ ਕੇਸ – 184,948, ਮੌਤਾਂ-19,315

ਇਟਲੀ – ਕੁੱਲ ਕੇਸ – 168,941, ਮੌਤਾਂ- 22,170

ਫਰਾਂਸ- ਕੁੱਲ ਕੇਸ-165,027, ਮੌਤਾਂ-17,920

ਜਰਮਨੀ- ਕੁੱਲ ਕੇਸ- 137,689, ਮੌਤਾਂ-4,052

ਯੂਕੇ- ਕੁੱਲ ਕੇਸ-103,093, ਮੌਤਾਂ-13,729

ਚੀਨ- ਕੁੱਲ ਕੇਸ – 82,367, ਮੌਤਾਂ-3,342

ਈਰਾਨ-ਕੁੱਲ ਕੇਸ-77,995, ਮੌਤਾਂ-4,869

ਤੁਰਕੀ-ਕੁੱਲ ਕੇਸ- 74,193, ਮੌਤਾਂ-1,643

Leave a Reply

Your email address will not be published. Required fields are marked *