ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਸ਼ੁੱਕਰਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀਡੀਓ ਕਾਨਫਰੰਸ ਰਾਹੀਂ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕੋਰੋਨਾ ਦੇ ਕਹਿਰ ਨਾਲ ਪ੍ਰਭਾਵਿਤ ਹੋਈ ਅਰਥਵਿਵਸਥਾ ਵਿਚ ਜਾਨ ਪਾਉਣ ਲਈ ਕਈਂ ਵੱਡੇ ਐਲਾਨ ਕੀਤੇ ਹਨ। ਆਰਬੀਆਈ ਗਰਵਰਨਰ ਨੇ ਕਿਹਾ ਕਿ ਉਹ ਕੋਰੋਨਾ ਕਾਰਨ ਪੈਦਾ ਹੋਈਆਂ ਸਥਿਤੀਆਂ ਨੂੰ ਲੈ ਕੇ ਸਾਵਧਾਨ ਹਨ ਅਤੇ ਬੈਂਕਾ ਤੇ ਵਿੱਤੀ ਸੰਸਥਾਵਾਂ ਨੇ ਆਮ ਕੰਮਕਾਜ ਨੂੰ ਯਕੀਨੀ ਬਨਾਉਣ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਹਨ।
ਆਰਬੀਆਈ ਦੁਆਰਾ ਕੀਤੇ ਗਏ ਐਲਾਨ
-ਇਕ ਮਹੀਨੇ ਵਿਚ ਰਿਵਰਸ ਰੇਪੋ ਰੇਟ ‘ਚ ਦੂਜੀ ਵਾਰ ਕੁਟੌਤੀ, 4 ਫ਼ੀਸਦੀ ਤੋਂ ਘਟਾ ਕੇ 3.75 ਫ਼ੀਸਦੀ ਕੀਤੀ
-ਰੇਪੋ ਰੇਟ ਵਿਚ ਨਹੀਂ ਕੀਤਾ ਗਿਆ ਕੋਈ ਬਦਲਾਅ,4.4 ਫ਼ੀਸਦੀ ਉੱਤੇ ਸਥਿਰ
-ਸਿਸਟਮ ਵਿਚ ਤਰਲਤਾ ਵਧਾਉਣ ਲਈ ਨਾਨ-ਬੈਂਕਿੰਗ ਸੈਕਟਰ ਲਈ 50 ਹਜ਼ਾਰ ਕਰੋੜ ਦਾ ਐਲਾਨ
-ਨਾਬਾਰਡ ਨੂੰ 25 ਹਜ਼ਾਰ ਕਰੋੜ ਰੁਪਏ, ਐਸਆਈਡੀਬੀਆਈ ਨੂੰ 25 ਹਜ਼ਾਰ ਕਰੋੜ ਅਤੇ ਨੈਸ਼ਨਲ ਹਾਊਸਿੰਗ ਬੈਂਕ ਨੂੰ 10 ਹਜ਼ਾਰ ਕਰੋੜ ਦੇਵੇਗਾ ਰਿਜ਼ਰਵ ਬੈਂਕ
-ਦੇਸ਼ ਕੋਲ 476.05 ਅਰਬ ਡਾਲਰ ਦਾ ਫਾਰਨ ਐਕਸਚੇਂਜ, ਨਿਰਯਾਤ ਵਿਚ ਤੇਜ਼ੀ ਨਾਲ ਆਈ ਕਮੀ
-ਭਾਰਤ ਲਈ ਐਈਐਮਐਫ ਦਾ ਜੀਡੀਪੀ ਵਿਕਾਸ ਦਰ 1.9 ਫ਼ੀਸਦੀ ਹੈ ਜੋ ਕਿ ਜੀ-20 ਦੇਸ਼ਾਂ ਨਾਲ ਵਧੀਆ ਹੈ
-ਦੇਸ਼ ਦੇ 91 ਫ਼ੀਸਦੀ ਏਟੀਐਮ ਕਰ ਰਹੇ ਹਨ ਕੰਮ, ਆਰਬੀਆਈ ਨੇ ਭੇਜੀ 1 ਲੱਖ 30 ਹਜ਼ਾਰ ਕਰੋੜ ਰੁਪਏ ਦੀ ਕਰੰਸੀ
