ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਪੂਰੇ ਦੇਸ਼ ਵਿਚ 3 ਮਈ ਤੱਕ ਲਾਕਡਾਊਨ ਵਧਾ ਦਿੱਤਾ ਹੈ ਇਸੇ ਨੂੰ ਲੈ ਕੇ ਅੱਜ ਕੇਂਦਰੀ ਗ੍ਰਹਿ ਮੰਤਰਾਲੇ ਨੇ ਨਵੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ ਜਿਸ ਤਹਿਤ ਪਹਿਲਾਂ ਦੀ ਤਰ੍ਹਾ ਗੈਰ-ਜਰੂਰੀ ਸੇਵਾਵਾਂ ਉੱਤੇ ਰੋਕ ਲੱਗੀ ਰਹੇਗੀ ਅਤੇ ਕੇਵਲ ਕਿਸਾਨਾਂ ਤੇ ਖੇਤੀਬਾੜੀ ਨਾਲ ਜੁੜੇ ਕੰਮਾਂ ਨੂੰ ਹੀ ਛੁੱਟ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਰੇਲ ਸੇਵਾਂਵਾ, ਮੈਟਰੋ, ਹਵਾਈ ਉਡਾਨਾਂ ਅਤੇ ਬੱਸ ਦੇ ਚੱਲਣ ਉੱਤੇ ਰੌਕ ਜਾਰੀ ਰਹੇਗੀ। ਸਾਰੇ ਵਿਦਿਅਕ ਅਦਾਰੇ, ਕੋਚਿੰਗ ਸੈਂਟਰ, ਹੋਟਲ, ਆਟੋ, ਟੈਕਸੀ, ਰਿਕਸ਼ਾ,ਸ਼ਾਪਿੰਗ ਮਾਲ,ਉਦਯੋਗਿਕ ਅਤੇ ਵਪਾਰਕ ਗਤੀਵਿਧੀਆਂ,ਜਿੰਮ, ਸਿਨੇਮਾ ਘਰ, ਸਵੀਮਿੰਗ ਪੂਲ, ਸੋਪਰਟਸ ਕੰਪਲੈਕਸ, ਕੋਈ ਵੀ ਵੱਡਾ ਪ੍ਰੋਗਰਾਮ ਅਤੇ ਧਾਰਮਿਕ ਸੰਸਥਾਨ ਬੰਦ ਰਹਿਣਗੇ। ਜਨਤਕ ਥਾਵਾਂ ਉੱਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
ਕੇਂਦਰ ਸਰਕਾਰ ਨੇ ਖੇਤੀਬਾੜੀ ਨਾਲ ਜੁੜੇ ਕੰਮਾਂ ਨੂੰ ਛੁੱਟ ਦੇ ਦਿੱਤੀ ਹੈ ਜਿਸ ਅਧੀਨ ਕਿਸਾਨਾਂ ਨੂੰ ਫ਼ਸਲ ਕੱਟਣ ਅਤੇ ਬਿਜਾਈ ਕਰਨ ਦੀ ਇਜਾਜ਼ਤ ਹੋਵੇਗੀ। ਮੱਛੀਪਾਲਣ ਨਾਲ ਜੁੜੀਆਂ ਗਤੀਵਿਧੀਆਂ ਨੂੰ ਰੋਕ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਮਨਰੇਗਾ ਦੇ ਤਹਿਤ ਕੰਮ ਜਾਰੀ ਰਹਿਣਗੇ। ਸਰਕਾਰ ਨੇ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣ ਦੀ ਵੀ ਅਪੀਲ ਕੀਤੀ ਹੈ। ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਰੂਰੀ ਸਮਾਨ ਅਤੇ ਦਵਾਈਆਂ ਦਾ ਉਤਪਾਦਨ ਜਾਰੀ ਰਹੇਗਾ। ਕੁੱਝ ਸ਼ਰਤਾਂ ਨਾਲ ਟਰੱਕਾਂ ਦੀ ਅਵਾਜਾਈ ਵੀ ਚਾਲੂ ਹੋਵੇਗੀ। ਨਾਲ ਹੀ ਕੇਬਲ ਟੀਵੀ, ਟੈਲੀਫੋਨ ਅਤੇ ਡੀਟੀਐਚ ਸਮੇਤ ਜਰੂਰੀ ਸੇਵਾਵਾਂ ਜਾਰੀ ਰਹਿਣਗੀਆਂ।
