ਕੋਰੋਨਾ ਦੇ ਕਹਿਰ ਵਿਚਾਲੇ ਚੀਨ ਨੇ ਕੁੱਤਿਆਂ ਦਾ ਮਾਸ ਵੇਚਣ ਉੱਤੇ ਲਗਾਈ ਰੌਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੋਰੋਨਾ ਵਾਇਰਸ ਦੀ ਸ਼ੁਰੂਆਤ ਪਿਛਲੇ ਸਾਲ ਦਸੰਬਰ ਦੇ ਆਖਰ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ ਸੀ ਉਸ ਵੇਲੇ ਸੋਸ਼ਲ ਮੀਡੀਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੋਰੋਨਾ ਵਾਇਰਸ ਦੀ ਸ਼ੁਰੂਆਤ ਪਿਛਲੇ ਸਾਲ ਦਸੰਬਰ ਦੇ ਆਖਰ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ ਸੀ ਉਸ ਵੇਲੇ ਸੋਸ਼ਲ ਮੀਡੀਆ ਉੱਤੇ ਅਜਿਹੀਆਂ ਅਫਵਾਹਾਂ ਫੈਲੀਆਂ ਸਨ ਕਿ ਇਹ ਜਾਨਲੇਵਾ ਵਾਇਰਸ ਵੁਹਾਨ ਦੀ ਇਕ ਮੀਟ ਮਾਰਕਿਟ ਤੋਂ ਸ਼ੁਰੂ ਹੋਇਆ ਹੈ ਜਿਸ ਬਾਰੇ ਅਜੇ ਤੱਕ ਅਧਿਕਾਰਕ ਤੌਰ ਤੇ ਕੋਈ ਪੁਸ਼ਟੀ ਨਹੀਂ ਹੋ ਪਾਈ ਹੈ ਪਰ ਇਸੇ ਵਿਚਾਲੇ ਚੀਨ ਦੀ ਸਰਕਾਰ ਨੇ ਆਪਣੇ ਦੇਸ਼ ਵਿਚ ਕੁੱਤਿਆ ਦਾ ਮਾਸ ਵੇਚਣ ਉੱਤੇ ਰੌਕ ਲਗਾ ਦਿੱਤੀ ਹੈ।

The Yulin Dog Meat Festival Is Set For June 21, Despite Protests ...

ਕੁੱਤਿਆ ਨੂੰ ਪੂਰੀ ਦੁਨੀਆ ਵਿਚ ਇਕ ਵਫਾਦਾਰ ਜਾਨਵਰ ਮੰਨਿਆ ਜਾਂਦਾ ਹੈ ਪਰ ਉੱਥੇ ਹੀ ਚੀਨ ਵਿਚ ਲੋਕ ਇਸ ਦੇ ਮਾਸ ਨੂੰ ਭੋਜਨ ਦੇ ਤੌਰ ਉੱਤੇ ਸੇਵਨ ਕਰਦੇ ਸਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਚੀਨ ਵਿਚ ਹਰ ਸਾਲ 1 ਕਰੋੜ ਤੋਂ ਵੱਧ ਕੁੱਤਿਆਂ ਨੂੰ ਮਾਰ ਕੇ ਉਸ ਦਾ ਮਾਸ ਪਕਾਇਆ ਜਾਂਦਾ ਸੀ ਜਿਸ ਉੱਤੇ ਹੁਣ ਚੀਨ ਦੇ ਖੇਤੀਬਾੜੀ ਮੰਤਰਾਲੇ ਨੇ ਰੌਕ ਲਗਾ ਦਿੱਤੀ ਹੈ ਅਤੇ ਇਸ ਨੂੰ ਪਾਲਤੂ ਜਾਨਵਰਾਂ ਦੀ ਸ਼੍ਰੇਣੀ ਵਿਚ ਪਾ ਦਿੱਤਾ ਹੈ ਜਿਸ ਨਾਲ ਕੇਵਲ ਕੁੱਤਿਆਂ ਨੂੰ ਪਾਲਣ ਦੀ ਇਜਾਜ਼ਤ ਹੋਵੇਗੀ ਅਤੇ ਉਸ ਦਾ ਵਪਾਰ ਹੋਵੇਗਾ। ਰਿਪੋਰਟਾਂ ਅਨੁਸਾਰ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਦੀ ਮੀਟ ਮਾਰਕਿਟ ਵਿਚ ਹਰ ਤਰ੍ਹਾ ਦੇ ਪਸ਼ੂਆਂ ਦਾ ਮਾਸ ਵਿਕਦਾ ਸੀ ਅਤੇ ਕੋਰੋਨਾ ਦੀ ਸੱਭ ਤੋਂ ਪਹਿਲਾਂ ਸ਼ੁਰੂਆਤ ਵੀ ਉੱਥੋਂ ਹੀ ਹੋਈ ਸੀ ਅਤੇ ਉਸੇ ਦੌਰਾਨ ਇਹ ਕਿਹਾ ਗਿਆ ਸੀ ਕਿ ਅਜਿਹਾ ਵਾਇਰਸ ਜਾਨਵਰਾਂ ਵਿਚ ਪਾਇਆ ਜਾਂਦਾ ਹੈ ਅਤੇ ਉਨ੍ਹਾਂ ਦਾ ਮਾਸ ਖਾਣ ਕਰਕੇ ਇਹ ਇਨਸ਼ਾਨਾਂ ਵਿਚ ਆਇਆ ਹੈ ਪਰ ਅਜਿਹੀਆਂ ਅਫਵਾਹਾਂ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ।

ਵਿਸ਼ਵ ਸਿਹਤ ਸੰਗਠਨ ਨੇ ਵੀ ਕਿਹਾ ਹੈ ਕਿ ਘਰਾਂ ਵਿਚ ਪਾਲੇ ਜਾਣ ਵਾਲੇ ਪਾਲਤੂ ਜਾਨਵਰਾਂ ਨਾਲ ਕੋਰੋਨਾ ਵਾਇਰਸ ਦੀ ਲਾਗ ਲੱਗਣ ਦਾ ਕੋਈ ਸਬੂਤ ਨਹੀਂ ਹੈ। WHO ਦੇ ਡਾਕਟਰ ਮਰੀਆ ਵੈਨ ਕਾਰਖੋਵ ਦਾ ਕਹਿਣਾ ਹੈ ਕਿ ਇਨਸਾਨਾਂ ਤੋਂ ਜਾਨਵਰਾਂ ਨੂੰ ਕੋਰੋਨਾ ਦੀ ਲਾਗ ਲੱਗਣ ਦੀ ਪੁਸ਼ਟੀ ਤਾਂ ਹੋਈ ਹੈ ਪਰ ਜਾਨਵਰਾਂ ਤੋਂ ਇਨਸਾਨਾਂ ਨੂੰ ਕੋਰੋਨਾ ਦਾ ਸੰਕਰਮਨ ਹੋਣ ਦਾ ਕੋਈ ਸਬੂਤ ਨਹੀਂ ਮਿਲ ਪਾਇਆ ਹੈ।

Leave a Reply

Your email address will not be published. Required fields are marked *