ਪੰਜਾਬ ਦੇ 87 ਫ਼ੀਸਦੀ ਲੋਕ ਹੋਣਗੇ ਕੋਰੋਨਾ ਨਾਲ ਪ੍ਰਭਾਵਿਤ-ਸੀਐਮ ਕੈਪਟਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪੇਜ ਤੋਂ ਲਾਈਵ ਹੋ ਕੇ ਮੀਡੀਆ ਕਰਮੀਆਂ ਨਾਲ ਕੋਰੋਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪੇਜ ਤੋਂ ਲਾਈਵ ਹੋ ਕੇ ਮੀਡੀਆ ਕਰਮੀਆਂ ਨਾਲ ਕੋਰੋਨਾ ਕਾਰਨ ਸੂਬੇ ਵਿਚ ਪੈਦਾ ਹੋਏ ਤਾਜ਼ਾ ਹਾਲਾਤਾਂ ਉੱਤੇ ਗੱਲਬਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਕੋਰੋਨਾ ਵਾਇਰਸ ਦੀ ਦੂਜੀ ਸਟੇਜ ਵਿਚ ਪਹੁੰਚ ਗਿਆ ਹੈ ਨਾਲ ਹੀ ਉਨ੍ਹਾਂ ਨੇ ਗੱਲਬਾਤ ਦੌਰਾਨ ਇਹ ਸੰਕੇਤ ਦਿੱਤੇ ਹਨ ਕਿ ਪੰਜਾਬ ਵਿਚ 14 ਅਪ੍ਰੈਲ ਤੋਂ ਬਾਅਦ ਵੀ ਕਰਫਿਊ ਨਹੀਂ ਹਟਾਇਆ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਹੈ ਕਿ ਸੂਬੇ ਵਿਚੋਂ ਹੁਣ ਤੱਕ 2877 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 132 ਲੋਕਾਂ ਵਿਚ ਕੋਰੋਨਾ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 11 ਲੋਕ ਕੋਰੋਨਾ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ। ਸੀਐਮ ਕੈਪਟਨ ਨੇ ਦੱਸਿਆ ਕਿ ਦਿੱਲੀ ਦੇ ਨਿਜ਼ਾਮੁਦਿਨ ਸਥਿਤ ਤਬਲੀਗੀ ਜਮਾਤ ਤੋਂ 651 ਲੋਕ ਪੰਜਾਬ ਵਿਚ ਆਏ ਸਨ ਜਿਨ੍ਹਾਂ ਵਿਚੋਂ 636 ਲੋਕਾਂ ਦਾ ਪਤਾ ਲਗਾਇਆ ਜਾ ਚੁੱਕਾ ਹੈ ਜਦਕਿ 15 ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।

ਹੋਰ ਕੀ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ-

-ਦੇਸ਼ ਵਿਚ ਲਾਕਡਾਊਨ ਅਜੇ ਨਹੀਂ ਹੱਟਣਾ ਚਾਹੀਦਾ ਹੈ

-ਲਾਕਡਾਊਨ ਦੌਰਾਨ ਕਿਸਾਨਾਂ ਨੂੰ ਮਿਲੇਗੀ ਰਾਹਤ

-ਕਿਸਾਨਾਂ ਨੂੰ ਆਪਣੀ ਕਣਕ ਮੰਡੀਆਂ ਤੱਕ ਲਿਜਾਣ ਦੀ ਹੋਵੇਗੀ ਛੁੱਟ

-ਕਿਸਾਨਾਂ ਦੀ ਫ਼ਸਲ ਖਰੀਦ 15 ਅਪ੍ਰੈਲ ਤੋਂ ਹੋਵੇਗੀ ਸ਼ੁਰੂ

-ਤਾਜ਼ਾ ਹਲਾਤਾਂ ਦੇ ਮੱਦੇਨਜ਼ਰ ਮੰਡੀਆਂ ਦੀ ਗਿਣਤੀ 1800 ਤੋਂ 3800 ਕੀਤੀ

-ਕਣਕ ਦੀ ਖਰੀਦ ਦਾ ਕੰਮ 31 ਮਈ ਤੱਕ  ਕਰ ਲਿਆ ਜਾਵੇਗਾ ਪੂਰਾ

-ਕੋਰੋਨਾ ਵਾਇਰਸ ਦੀ ਦੂਜੀ ਸਟੇਜ ਵਿਚ ਪਹੁੰਚਿਆ ਪੰਜਾਬ

-ਜੁਲਾਈ- ਅਗਸਤ ਮਹੀਨੇ ਵਿਚ ਸਿਖਰ ‘ਤੇ ਹੋਵੇਗਾ ਕੋਰੋਨਾ

-ਪੰਜਾਬ ਦੀ 87 ਫ਼ੀਸਦੀ ਅਬਾਦੀ ਕੋਰੋਨਾ ਨਾਲ ਹੋਵੇਗੀ ਪ੍ਰਭਾਵਿਤ

-ਅਕਤੂਬਰ ਤੱਕ ਹਾਲਾਤ ਹੋਣਗੇ ਠੀਕ

-ਕੇਂਦਰ ਦੁਆਰਾ ਸੂਬਿਆਂ ਨੂੰ ਜਾਰੀ ਕੀਤੀ 15 ਹਜ਼ਾਰ ਕਰੋੜ ਦੀ ਰਾਸ਼ੀ ਕਾਫ਼ੀ ਨਹੀਂ

-ਕੇਂਦਰ ਨੂੰ ਮੌਜੂਦਾ ਹਾਲਾਤ ਵੇਖਦੇ ਹੋਏ ਸੂਬਿਆਂ ਨੂੰ ਹੋਰ ਫੰਡ ਕਰਨਾ ਚਾਹੀਦਾ ਹੈ ਜਾਰੀ

-ਕੋਰੋਨਾ ਦੀ ਜਾਂਚ ਵਿਚ ਲਿਆਂਦੀ ਜਾਵੇਗੀ ਤੇਜ਼ੀ

-ਸਰਕਾਰ ਨੇ ਟੈਸਟਿੰਗ ਲਈ ਮੰਗਵਾਈਆਂ 25 ਹਜ਼ਾਰ ਹੋਰ ਕਿੱਟਾਂ

 

Leave a Reply

Your email address will not be published. Required fields are marked *