ਬੀਤੇ ਦਿਨ ਕੀਤੇ ਗਏ 16 ਹਜ਼ਾਰ ਕੋਰੋਨਾ ਦੇ ਟੈਸਟਾਂ ਚੋਂ 320 ਆਏ ਪਾਜ਼ੀਟਿਵ-ਕੇਂਦਰੀ ਸਿਹਤ ਮੰਤਰਾਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਬੀਤੇ ਦਿਨ 16002 ਟੈਸਟ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਕੇਵਲ 0.2 ਫ਼ੀਸਦੀ ਕੇਸ ਹੀ ਪਾਜ਼ੀਟਿਵ ਪਾਏ ਗਏ ਹਨ ਭਾਵ 320…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਬੀਤੇ ਦਿਨ 16002 ਟੈਸਟ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਕੇਵਲ 0.2 ਫ਼ੀਸਦੀ ਕੇਸ ਹੀ ਪਾਜ਼ੀਟਿਵ ਪਾਏ ਗਏ ਹਨ ਭਾਵ 320 ਕੋਰੋਨਾ ਦੇ ਕੇਸਾਂ ਦੀ ਹੀ ਪੁਸ਼ਟੀ ਹੋਈ ਹੈ ਅਤੇ ਇੱਕਠੇ ਕੀਤੇ ਗਏ ਸੈਂਪਲਾਂ ਦੇ ਅਧਾਰ ਉੱਤੇ ਕੋਰੋਨਾ ਦੇ ਸੰਕਰਮਨ ਦੀ ਦਰ ਜਿਆਦਾ ਨਹੀਂ ਹੈ ਜਿਸਦੀ ਜਾਣਕਾਰੀ ਖੁਦ ਸਿਹਤ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ। ਨਾਲ ਹੀ ਇਹ ਵੀ ਦੱਸਿਆ ਹੈ ਕਿ ਰੈਪਿਡ ਡਾਇਗਨੋਸਟਿਕਸ ਕਿੱਟ ਨੂੰ ਵੀ ਮੰਜ਼ੂਰੀ ਦੇ ਦਿੱਤੀ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਹੈ ਕਿ ਦੇਸ਼ ਵਿਚ ਕਮਿਊਨਿਟੀ ਟਰਾਂਸਮਿਸ਼ਨ ਦੀ ਸਥਿਤੀ ਨਹੀ ਹੈ ਪਰ ਸਾਵਧਾਨ ਰਹਿਣ ਦੀ ਲੋੜ ਹੈ। ਅਗਵਾਲ ਨੇ ਦੱਸਿਆ ਕਿ ਕੋਰੋਨਾ ਦੇ ਇਲਾਜ ਵਿਚ ਪ੍ਰਭਾਵੀ ਹੋ ਰਹੀ ਹਾਈਡ੍ਰਰੋਕਸਾਈਕਲੋਰੋਕਿਨ ਗੋਲੀਆਂ ਦੀ ਘਰੇਲੂ ਜਰੂਰਤ ਦੇਸ਼ ਵਿਚ 1 ਕਰੋੜ ਹੈ ਜਦਕਿ ਸਾਡੇ ਕੋਲ ਇਸ ਵੇਲੇ 3.28 ਕਰੋੜ ਹਾਈਡ੍ਰਰੋਕਸਾਈਕਲੋਰੋਕਿਨ ਗੋਲੀਆਂ ਉਪਲੱਬਧ ਹਨ। ਡਾਕਟਰਾਂ ਅਤੇ ਨਰਸਾਂ ਉੱਤੇ ਹੋ ਰਹੇ ਹਮਲੇ ਦੀਆਂ ਘਟਨਾਵਾਂ ਉੱਤੇ ਬੋਲਦਿਆਂ ਅਗਵਾਲ ਨੇ ਕਿਹਾ ਹੈ ਕਿ ”ਸਿਹਤ ਕਰਮਚਾਰੀ ਕੋਰੋਨਾ ਦੇ ਵਿਰੁੱਧ ਲੜਾਈ ਵਿਚ ਫਰੰਟ ਲਾਇਨ ‘ਤੇ ਹਨ ਅਤੇ ਉਨ੍ਹਾਂ ਨਾਲ ਕਿਸੇ ਵੀ ਕਿਸਮ ਦਾ ਦੁਰਵਿਵਹਾਰ ਕਰਨਾ ਸਾਡੇ ਲਈ ਨੁਕਸਾਨ ਦੇਹ ਹੈ। ਉਨ੍ਹਾਂ ਨਾਲ ਦੁਰਵਿਵਹਾਰ ਦੀਆਂ ਘਟਨਾਵਾਂ ਉਨ੍ਹਾਂ ਦੇ ਮਨਬੋਲ ਨੂੰ ਨਕਰਾਤਮਕ ਤੌਰ ਉੱਤੇ ਪ੍ਰਭਾਵਿਤ ਕਰਦੀਆਂ ਹਨ”। ਉੱਥੇ ਹੀ ਪੱਤਰਕਾਰ ਵਾਰਤਾ ਵਿਚ ਮੌਜੂਦ ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਨੇ ਦੱਸਿਆ ਕਿ ਅਪ੍ਰੈਲ ਮਹੀਨ ਵਿਚ ਆਉਣ ਵਾਲੇ ਤਿਉਹਾਰਾਂ ਦੇ ਮੱਗਨਜ਼ਰ ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕੋਰੋਨਾ ਵਿਰੁੱਧ ਲੜਨ ਲਈ ਲਾਕਡਾਊਨ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਗ੍ਰਹਿ ਮੰਤਰੀ ਨੇ ਸਰਹੱਦੀ ਸੁਰੱਖਿਆ ਅਧਿਕਾਰੀਆਂ ਨਾਲ ਭਾਰਤ-ਪਾਕਿਸਤਾਨ ਅਤੇ ਭਾਰਤ-ਬੰਗਲਾਦੇਸ਼ ਸਰਹੱਦਾਂ ਤੇ ਸੁਰੱਖਿਆ ਨੂੰ ਲੈ ਕੇ ਸਮੀਖਿਆ ਮੀਟਿੰਗ ਕੀਤੀ ਹੈ ਅਤੇ ਅਧਿਕਾਰੀਆਂ ਨੂੰ ਖਾਸ ਤੌਰ ਤੇ ਉਨ੍ਹਾਂ ਇਲਾਕਿਆਂ ਵਿਚ ਸੁਰੱਖਿਆ ਸਖਤ ਕਰਨ ਦੇ ਆਦੇਸ਼ ਦਿੱਤੇ ਹਨ ਜਿੱਥੇ ਕੋਈ ਕੰਡਿਆਲੀ ਤਾਰ ਨਹੀਂ ਹੈ ਤਾਂ ਜੋ ਕੋਈ ਬਾਰਡਰ ਕਰਾਸ ਨਾ ਕਰ ਸਕੇ।

Leave a Reply

Your email address will not be published. Required fields are marked *