ਦੁਨੀਆ ਭਰ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੋਈ 15 ਲੱਖ ਤੋਂ ਵੀ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਵਿਖਾ ਰਿਹਾ ਹੈ। ਦੁਨੀਆ ਭਰ ਦੇ ਦੇਸ਼ ਕੋਰੋਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਵਿਖਾ ਰਿਹਾ ਹੈ। ਦੁਨੀਆ ਭਰ ਦੇ ਦੇਸ਼ ਕੋਰੋਨਾ ਦੀ ਮਾਰ ਝੱਲ ਰਹੇ ਹਨ। ਹੁਣ ਤੱਕ ਕੋਰੋਨਾ ਵਿਸ਼ਵ ਦੇ 15 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ ਉੱਥੇ ਹੀ ਹੁਣ ਤੱਕ 88 ਹਜ਼ਾਰ ਤੋਂ ਜਿਆਦਾ ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ।

Coronavirus

ਵਰਲਡਓ ਮੀਟਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 1,519,484 ਹੋ ਚੁੱਕੀ ਹੈ ਜਿਨ੍ਹਾਂ ਵਿਚੋਂ 330,916 ਲੋਕ ਠੀਕ ਹੋ ਚੁੱਕੇ ਹਨ ਜਦਕਿ 88,549 ਕੋਰੋਨਾ ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ ਜਿਸ ਕਰਕੇ ਇਸ ਵੇਲੇ ਐਕਟੀਵ ਕੇਸਾਂ ਦੀ ਗਿਣਤੀ 1,100,019 ਹੈ। ਇਨ੍ਹਾਂ ਵਿਚੋਂ ਵੀ 48,168 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਚੀਨ ਤੋਂ ਬਾਅਦ ਅਮਰੀਕਾ, ਸਪੇਨ, ਇਟਲੀ, ਜਰਮਨੀ, ਫਰਾਂਸ,ਈਰਾਨ,ਯੂਕੇ, ਤੁਰਕੀ ਵਰਗੇ ਦੇਸ਼ ਕੋਰੋਨਾ ਦੇ ਸੱਭ ਤੋਂ ਜਿਆਦਾ ਸ਼ਿਕਾਰ ਹੋ ਰਹੇ ਹਨ।

 

ਹੁਣ ਤੱਕ ਕਿਹੜੇ ਦੇਸ਼ ਵਿਚੋਂ ਕਿੰਨੇ ਕੇਸ ਅਤੇ ਕਿੰਨੀਆਂ ਮੌਤਾਂ  

ਦੇਸ਼        ਕੁੱਲ ਕੇਸ      ਮੌਤਾਂ

ਅਮਰੀਕਾ    435,160    14,797

ਸਪੇਨ        148,220    14,792

ਇਟਲੀ       139,422   17,669

ਜਰਮਨੀ      113,296    2,349

ਫਰਾਂਸ        112,950    10,869

ਚੀਨ          81,865      3,335

ਈਰਾਨ        64,586   3,393

ਯੂਕੇ           60,733    7,097

ਤੁਰਕੀ        38,226     812

Leave a Reply

Your email address will not be published. Required fields are marked *