ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਸੋਮਵਾਰ ਨੂੰ ਚੰਡੀਗੜ੍ਹ ਦੇ 17 ਸੈਕਟਰ ਦੀ ਮਾਰਕਿਟ ਵਿਚ ਭਿਆਨਕ ਲੱਗ ਗਈ ਹੈ। ਅੱਗ ਲੱਗਣ ਦੀ ਸੂਚਨਾ ਪਾ ਕੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ ਅਤੇ ਅੱਗ ਬਝਾਉਣ ਦੀ ਕੌਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉੱਥੇ ਹੀ ਪੁਲਿਸ ਨੇ ਵੀ ਆਸ-ਪਾਸ ਦੇ ਇਲਾਕਾ ਸੀਲ ਕਰ ਦਿੱਤਾ ਹੈ।
ਸ਼ੁਰੂਆਤੀ ਜਾਣਕਾਰੀ ਅਨੁਸਾਰ ਸੈਕਟਰ-17 ਦੇ ਟੱਚਸਟੋਨ ਆਈਲਸ ਕੋਚਿੰਗ ਸੈਂਟਰ ਦੇ ਉੱਪਰਲੇ ਫਲੋਰ ‘ਚ ਇਕ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗਣੀ ਸ਼ੁਰੂ ਹੋਈ ਅਤੇ ਥੋੜੇ ਹੀ ਸਮੇਂ ਵਿਚ ਇਸ ਨੇ ਭਿਆਨਕ ਰੂਪ ਧਾਰਨ ਕਰ ਲਿਆ ਤੇ ਨਾਲ ਦੀ ਇੱਕ ਬਿਲਡਿੰਗ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ ਹੈ। ਅੱਗੇ ਨੂੰ ਬਝਾਉਣ ਦੇ ਲਈ ਦਮਕਲ ਵਿਭਾਗ ਦੀਆਂ ਤਿੰਨ ਗੱਡੀਆਂ ਮੌਕੇ ਤੇ ਪਹੁੰਚੀਆਂ ਹੋਈਆਂ ਹਨ ਅਤੇ ਅੱਗ ਉੱਤੇ ਕਾਬੂ ਪਾਉਣ ਦੀ ਕੌਸ਼ਿਸ਼ ਲਗਾਤਾਰ ਜਾਰੀ ਹੈ। ਦੱਸ ਦਈਏ ਕਿ 17 ਸੈਕਟਰ ਦੀ ਮਾਰਕੀਟ ਚੰਡੀਗੜ੍ਹ ਦੀ ਸੱਭ ਤੋਂ ਵੱਡੀ ਮਾਰਕੀਟ ਹੈ। ਇੱਥੇ ਕਈਂ ਵੱਡੇ-ਵੱਡੇ ਬਰੈਂਡਾ ਦੇ ਸ਼ੋਅਰੂਮ ਅਤੇ ਕੋਚਿੰਗ ਸੈਂਟਰ ਹਨ ਪਰ ਕੋਰੋਨਾ ਕਾਰਨ ਲਗਾਏ ਗਏ ਕਰਫਿਊ ਕਰਕੇ ਫਿਲਹਾਲ ਸਾਰੇ ਸੈਂਟਰਾਂ ਅਤੇ ਸ਼ੋਅਰੂਮਾਂ ਨੂੰ ਬੰਦ ਰੱਖਿਆ ਗਿਆ ਹੈ।

