ਫਿਰੋਜ਼ਪੁਰ ‘ਚ ਵਾਪਰਿਆ ਰੂਹ ਕੰਬਾਉਣ ਵਾਲਾ ਹਾਦਸਾ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜਪੁਰ ਫਾਜਿਲਕਾ ਰੋਡ ‘ਤੇ ਸ਼ੁਕਰਵਾਰ ਸਵੇਰੇ ਕਰੀਬ 10 ਵਜੇ ਇਕ ਕੈਂਟਰ ਟਰੱਕ ਅਤੇ ਮੋਟਰਸਾਇਕਲ ਸਵਾਰ ਵਿਚਾਲੇ ਜਬਰਦਸਤ ਟਕੱਰ ਹੋਈ, ਜਿਸ ‘ਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜਪੁਰ ਫਾਜਿਲਕਾ ਰੋਡ ‘ਤੇ ਸ਼ੁਕਰਵਾਰ ਸਵੇਰੇ ਕਰੀਬ 10 ਵਜੇ ਇਕ ਕੈਂਟਰ ਟਰੱਕ ਅਤੇ ਮੋਟਰਸਾਇਕਲ ਸਵਾਰ ਵਿਚਾਲੇ ਜਬਰਦਸਤ ਟਕੱਰ ਹੋਈ, ਜਿਸ ‘ਚ ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸਾ ਹੋਂਣ ਤੋਂ ਬਾਅਦ ਸਥਿਤੀ ਨੂੰ ਸੰਭਾਲਣ ਦੀ ਬਜਾਏ ਟਰੱਕ ਸੜਕ ਵਿਚਾਲੇ ਖੜਾ ਕਰਕੇ ਉੱਥੋਂ ਫਰਾਰ ਹੋ ਗਿਆ।

 ਹਾਦਸੇ ਦੇ ਸਮੇਂ ਇਕੱਠੇ ਹੋਏ ਲੋਕਾਂ ਨੇ ਇਸ ਰੂਹ ਕੰਬਾਉ ਹਾਦਸੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਇਸ ਦੌਰਾਨ ਥਾਣਾਂ ਸਦਰ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਸੰਨੀ ਦੀ ਲਾਸ਼ ਨੂੰ ਕਬਜੇ ‘ਚ ਲੈ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਹੈ ਅਤੇ ਕੈਂਟਰ ਨੂੰ ਆਪਣੇ ਕਬਜੇ ‘ਚ ਲੈ ਕੇ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰ ਛੇਤੀ ਗ੍ਰਿਫਤਾਰੀ ਦੀ ਗੱਲ ਆਖੀ ਹੈ।

Leave a Reply

Your email address will not be published. Required fields are marked *