ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਕਹਿਰ ਹੁਣ ਭਾਰਤ ਵਿਚ ਵੀ ਵੱਧਦਾ ਜਾ ਰਿਹਾ ਹੈ । ਭਾਰਤ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 75 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਇਕ ਵਿਅਕਤੀ ਨੇ ਇਸ ਨਾਲ ਆਪਣੀ ਜਾਨ ਵੀ ਗਵਾਈ ਹੈ ਜਿਸ ਦੇ ਚਲਦਿਆਂ ਹੁਣ ਇਸ ਮਹੀਨੇ ਹੋਣ ਵਾਲੇ ਆਈਪੀਐਲ ਮੈਚਾਂ ਨੂੰ ਵੀ ਟਾਲਣ ਦਾ ਫੈਸਲਾ ਲਿਆ ਹੈ।
🚨Announcement🚨: #VIVOIPL suspended till 15th April 2020 as a precautionary measure against the ongoing Novel Corona Virus (COVID-19) situation.
More details ➡️ https://t.co/hR0R2HTgGg pic.twitter.com/azpqMPYtoL
— IndianPremierLeague (@IPL) March 13, 2020
ਕੋਰੋਨਾ ਵਾਇਰਸ ਦੇ ਖੌਫ ਨੂੰ ਵੇਖਦੇ ਹੋਏ ਹੁਣ ਆਈਪੀਐਲ ਮੈਚਾਂ ਨੂੰ 15 ਅਪ੍ਰੈਲ ਤੱਕ ਟਾਲਣ ਦਾ ਫੈਸਲਾ ਕੀਤਾ ਗਿਆ ਹੈ। ਇਹ ਮੈਚ ਤੈਅ ਸ਼ੈਡੀਊਲ ਅਨੁਸਾਰ ਆਉਣ ਵਾਲੀ 29 ਮਾਰਚ ਨੂੰ ਹੀ ਸ਼ੁਰੂ ਹੋਣੇ ਸੀ ਅਤੇ ਪਹਿਲਾ ਮੁਕਾਬਲਾ ਮੁੰਬਈ ਅਤੇ ਚੇਨੰਈ ਦੀ ਟੀਮ ਵਿਚਾਲੇ ਖੇਡਿਆ ਜਾਣਾ ਸੀ ਪਰ ਹੁਣ 15 ਅਪ੍ਰੈਲ ਤੋਂ ਬਾਅਦ ਹੀ ਆਈਪੀਐਲ ਮੈਚ ਸ਼ੁਰੂ ਹੋਣਗੇ।
ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਵੇਖਦੇ ਹੋਏ ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਬੀਮਾਰੀ ਨੂੰ ਮਹਾਮਾਰੀ ਐਲਾਨ ਦਿੱਤਾ ਸੀ ਅਤੇ ਭਾਰਤ ਸਰਕਾਰ ਨੇ ਵੀ 15 ਅਪ੍ਰੈਲ ਤੱਕ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਮੁਅੱਤਲ ਕਰਨਾ ਦਾ ਫੈਸਲਾ ਕੀਤਾ ਸੀ ਜਿਸ ਦੇ ਚੱਲਦਿਆਂ ਆਈਪੀਐਲ ਮੈਚ ਖੇਡਣ ਆਉਣ ਵਾਲੇ ਵਿਦੇਸ਼ੀ ਖਿਡਾਰੀਆਂ ਉੱਤੇ ਵੀ ਸ਼ੰਕਾ ਦੇ ਬੱਦਲ ਛਾਏ ਹੋਏ ਸਨ। ਇੰਨਾ ਹੀ ਨਹੀਂ ਅੱਜ ਸ਼ੁੱਕਰਵਾਰ ਨੂੰ ਦਿੱਲੀ ਸਰਕਾਰ ਨੇ ਵੀ ਆਈਪੀਐਲ ਮੈਚ ਸਮੇਤ ਕਿਸੇ ਵੀ ਖੇਡ ਦੇ ਇੱਕਠ ਉੱਤੇ ਰੋਕ ਲਗਾਉਣ ਦਾ ਫੈਸਲਾ ਲਿਆ ਹੈ ਜਿਸ ਦਾ ਸਿੱਧਾ ਅਸਰ ਇੰਡੀਅਨ ਪ੍ਰਿਮੀਅਰ ਲੀਗ ਦੇ ਖੇਡੇ ਜਾਣ ਵਾਲੇ ਮੈਚਾਂ ਉੱਤੇ ਪੈਣਾ ਸੀ। ਖੈਰ ਹੁਣ 15 ਅਪ੍ਰੈਲ ਤੱਕ ਸਾਰੇ ਮੈਚਾਂ ਨੂੰ ਟਾਲ ਦਿੱਤਾ ਗਿਆ ਹੈ।
ਦਰਅਸਲ ਮੈਚ ਨੂੰ ਵੇਖਣ ਲਈ ਹਜਾਰਾਂ ਦੀ ਗਿਣਤੀ ਵਿਚ ਲੋਕ ਸਟੇਡੀਅਮ ਵਿਚ ਪਹੁੰਚਦੇ ਹਨ ਜਿਸ ਕਰਕੇ ਕੋਰੋਨਾ ਵਾਇਰਸ ਦੇ ਫੈਲਣ ਦਾ ਖਤਰਾ ਹੁੰਦਾ ਹੈ। ਇਹੀ ਕਾਰਨ ਹੈ ਕਿ ਹੁਣ ਕੁੱਝ ਦੇਰ ਲਈ ਇਹ ਮੈਚ ਨਾ ਕਰਾਉਣ ਦਾ ਫੈਸਲਾ ਲਿਆ ਗਿਆ ਹੈ।

