ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜ਼ੀਰਕਪੁਰ ਦੇ ਇੱਕ ਪ੍ਰਾਈਵੇਟ ਪ੍ਰੀਸਕੂਲ ਵਿਖੇ 3 ਸਾਲਾਂ ਬੱਚੀ ਨੂੰ ਆਪਣੀ ਲਾਲਸਾ ਦਾ ਸ਼ਿਕਾਰ ਬਣਾਉਣ ਵਾਲੇ ਪ੍ਰਿੰਸੀਪਲ ਦੇ ਪਤੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਪੁੱਛ-ਗਿੱਛ ਤੋਂ ਦੋਸ਼ੀ ਨੇ ਇਹ ਗੱਲ ਕਬੂਲੀ ਹੈ ਕਿ, ਉਹ ਪਹਿਲਾਂ ਦੋ ਵਾਰ ਮਸੂਮ ਦਾ ਜਿਣਸੀ ਸ਼ੋਸ਼ਣ ਕਰ ਚੁੱਕਿਆ ਹੈ।
ਪੁਲਿਸ ਨੇ ਦੱਸਿਆ ਕਿ 38 ਸਾਲਾ ਦੋਸ਼ੀ ਬਨੂੜ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਗਣਿਤ ਪੜ੍ਹਾਉਂਦਾ ਹੈ ਅਤੇ ਅਕਸਰ ਜ਼ੀਰਕਪੁਰ ਪ੍ਰੀਸਕੂਲ ਆਉਂਦ ਸੀ – ਜੋ ਕਿ ਇੱਕ ਘਰ ਤੋਂ ਚਲਾਇਆ ਜਾ ਰਿਹਾ ਹੈ – ਪ੍ਰਬੰਧਕੀ ਕੰਮਾਂ ਅਤੇ ਚੱਲ ਰਹੇ ਨਵੀਨੀਕਰਨ ਦੀ ਨਿਗਰਾਨੀ ਕਰਨ ਦੇ ਬਹਾਨੇ ਨਾਲ ਉਹ ਆਉਂਦਾ ਸੀ ਅਤੇ ਮਸੂਮ ਨੂੰ ਆਪਣਾ ਲਾਲਸਾ ਦਾ ਸ਼ਿਕਾਰ ਬਣਾਉਂਦਾ ਸੀ।
ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ, ਲੜਕੀ ਨੇ ਚਾਰ ਮਹੀਨੇ ਪਹਿਲਾਂ ਆਪਣੇ ਮਾਪਿਆਂ ਨੂੰ ਵੀ ਸ਼ਿਕਾਇਤ ਕੀਤੀ ਸੀ, ਪਰ ਪ੍ਰਿੰਸੀਪਲ ਦੇ ਭਰੋਸਾ ਦਿਵਾਉਂਣ ਤੋਂ ਗੱਲ ਅੱਗੇ ਨਹੀਂ ਵਧਾਈ ਗਈ। ਤਾਜ਼ਾ ਘਟਨਾ ਬੁੱਧਵਾਰ ਸਵੇਰੇ ਉਸ ਵੇਲੇ ਸਾਹਮਣੇ ਆਈ, ਜਦੋਂ ਬੱਚੀ ਨੇ ਨਹਾਉਂਦੇ ਸਮੇਂ ਆਪਣੀ ਮਾਂ ਨੂੰ ਦੱਸਿਆ ਕਿ, ਸਕੂਲ ‘ਚ ਅੰਕਲ ਉਸ ਨੂੰ ਗਲਤ ਜਗ੍ਹਾਂ ‘ਤੇ ਹੱਥ ਲਾਉਂਦੇ ਹਨ, ਜਿਸ ਤੋਂ ਬਾਅਦ ਪੀੜਤ ਬੱਦੀ ਦੀ ਮਾਂ ਨੇ ਚਾਈਲਡ ਹੈਲਪ ਲਾਈਨ ‘ਤੇ ਫੋਨ ਕਰ ਪੁਲਿਸ ਨੂੰ ਸੂਚਿਤ ਕੀਤਾ। ਪੀੜਤ ਲੜਕੀ ਦੇ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ, ਉਨ੍ਹਾਂ ਦੀ ਬੇਟੀ ਨਾਲ ਚਾਰ ਮਹੀਨੇ ਪਹਿਲਾਂ ਵੀ ਇਹ ਘਿਨੌਣੀ ਹਰਕਤ ਕੀਤੀ ਗਈ ਸੀ।
ਉਸ ਸਮੇਂ ਮਾਪਿਆਂ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਇਸ ਬਾਰੇ ਦੱਸਿਆ ਸੀ ਪਰ ਉਸਨੇ ਕਥਿਤ ਤੌਰ ‘ਤੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ, ਬੱਚੇ ਨੂੰ ਕੁਝ ਗਲਤਫਹਿਮੀ ਹੈ, ਅਤੇ ਇੱਥੋਂ ਤੱਕ ਕਿ ਇਨਕਾਰ ਕਰ ਦਿੱਤਾ ਕਿ ਉਸਦਾ ਪਤੀ ਕਦੇ ਸਕੂਲ ਵੀ ਆਇਆ ਸੀ। ਦੋਸ਼ੀ ਨੂੰ ਜ਼ੀਰਕਪੁਰ ਥਾਣੇ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 354 ਏ (ਜਿਨਸੀ ਸ਼ੋਸ਼ਣ) ਅਤੇ ਬੱਚਿਆਂ ਦੇ ਜਿਨਸੀ ਅਪਰਾਧ ਤੋਂ ਬਚਾਅ ਐਕਟ ਦੀ ਧਾਰਾ 10 (ਵਧਾਇਆ ਹੋਇਆ ਜਿਨਸੀ ਸ਼ੋਸ਼ਣ) ਤਹਿਤ ਕੇਸ ਦਰਜ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਚਾਈਲਡਲਾਈਨ ਪ੍ਰੋਜੈਕਟ ਡਾਇਰੈਕਟਰ ਡਾ. ਸੰਗੀਤਾ ਜੰਡ ਨੇ ਕਿਹਾ, “ਬੱਚੇ ਦੀ ਡਾਕਟਰੀ ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਉਲੀਕੀ ਜਾਵੇਗੀ। ਇਸ ਦੌਰਾਨ ਪੁਲਿਸ ਨੇ ਕਿਹਾ ਕਿ, ਉਹ ਬਨੂੜ ਸਕੂਲ ਅਤੇ ਪ੍ਰੀ ਸਕੂਲ ਦੇ ਵਿਦਿਆਰਥੀਆਂ ਨਾਲ ਗੱਲ ਕਰਨਗੇ ਤਾਂ ਜੋ ਪਤਾ ਲਾਇਆ ਜਾ ਸਕੇ ਕਿ, ਸਿੱਖਿਆ ਦੇ ਪੁਜਾਰੀ ਨੇ ਹੋਰ ਕਿਸ-ਕਿਸ ਨੂੰ ਆਪਣੇ ਲਾਲਸਾ ਦਾ ਸ਼ਿਕਾਰ ਬਣਾਇਆ ਹੈ।
ਪ੍ਰਿੰਸੀਪਲ ਨੇ ਝੂਠਾ ਵਿਸ਼ਵਾਸ ਦਿਵਾਇਆ
ਪੀੜਤ ਬੱਚੀ ਦੀ ਮਾਂ ਨੇ ਕਿਹਾ ਕਿ, ਉਨ੍ਹਾਂ ਸਭ ਤੋਂ ਵੱਡੀ ਗਲਤੀ ਕੀਤੀ ਕਿ, ਉਨ੍ਹਾਂ ਸਕੂਲ ਦੀ ਪ੍ਰਿੰਸੀਪਲ ‘ਤੇ ਵਿਸ਼ਵਾਸ ਕੀਤਾ, ਜਿਸਨੇ ਇਹ ਵਿਸ਼ਵਾਸ ਦਿਵਾਇਆ ਸੀ ਕਿ, ਹੁਣ ਉਨ੍ਹਾਂ ਦੀ ਬੇਟੀ ਨਾਲ ਕੁਝ ਵੀ ਗਲਤ ਨਹੀਂ ਕੀਤਾ ਜਾਵੇਗਾ। ਦੱਸ ਦਈਏ ਬੱਚੀ ਨੇ ਕਈ ਬੰਦਿਆ ਦੀ ਤਸਵੀਰ ‘ਚ ਦੋਸ਼ੀ ਦੀ ਪਛਾਣ ਕੀਤੀ ਹੈ।


