ਸੀਐਮ ਕੈਪਟਨ ਨੂੰ ਮਿਲਿਆ ‘ਆਦਰਸ਼ ਮੁੱਖ ਮੰਤਰੀ 2019’ ਦਾ ਅਵਾਰਡ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ‘ਆਦਰਸ਼ ਮੁੱਖ ਮੰਤਰੀ 2019’ ਦੇ ਅਵਾਰਡ ਨਾਲ ਸਨਾਮਨਿਤ ਕੀਤਾ ਗਿਆ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ‘ਆਦਰਸ਼ ਮੁੱਖ ਮੰਤਰੀ 2019’ ਦੇ ਅਵਾਰਡ ਨਾਲ ਸਨਾਮਨਿਤ ਕੀਤਾ ਗਿਆ ਹੈ। ਦਿੱਲੀ ਦੇ ਵਿਗਿਆਨ ਭਵਨ ਵਿਚ ਕਰਵਾਏ ਗਏ ਇਸ ਸਮਾਗਮ ਵਿਚ ਕਈ ਵੱਡੀ ਸਖਸ਼ੀਅਤਾਂ ਅਤੇ ਰਾਜਨੀਤਿਕ ਆਗੂ ਮੌਜੂਦ ਸਨ।

ਦਰਅਸਲ ਇੰਡੀਅਨ ਸਟੂਡੈਂਟਸ ਪਾਰਲੀਮੈਂਟ ਫਾਊਂਡੇਸ਼ਨ, ਐਮਆਈਟੀ ਸਕੂਲ ਆਫ਼ ਗਵਰਨਮੈਂਟ ਅਤੇ ਐਮਆਈਟੀ ਵਰਲਡ ਪੀਸ ਯੂਨੀਵਰਸਿਟੀ (ਪੁਣੇ) ਦੁਆਰਾ 20 ਤੋਂ 23 ਫਰਵਰੀ ਤੱਕ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਜਿਸ ਵਿਚ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਵੀ ਖਾਸ ਤੌਰ ਤੇ ਸ਼ਾਮਲ ਹੋਏ ਸਨ। ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਨਾਬ ਮੂਖਰਜੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਵਾਰਡ ਨਾਲ ਸਨਮਾਨਿਤ ਕੀਤਾ ਹੈ।

ਇਸ ਮੌਕੇ ਉੱਤੇ ਪੰਜਾਬ ਕਾਂਗਰਸ ਨੇ ਸੀਐਮ ਕੈਪਟਨ ਨੂੰ ਵਧਾਈ ਦਿੱਤੀ ਅਤੇ ਟਵੀਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਨਮਾਨ ਵਧੀਆ ਵਿਦਿਆਕ, ਉਦਯੋਗਿਕ, ਖੋਜ ਅਤੇ ਮੁੱਲ ਅਧਾਰਤ ਸਿੱਖਿਆ ਕਰਕੇ ਦਿੱਤਾ ਗਿਆ ਹੈ।

ਅਵਾਰਡ ਮਿਲਣ ਦੀ ਖੁਸ਼ੀ ਜ਼ਾਹਿਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕੀਤਾ ਅਤੇ ਕਿਹਾ ਕਿ ਮੈ ਬੀਸੀਐਸ ਕੋਨਕਲੇਵ ਦਾ ਧੰਨਵਾਦ ਕਰਦਾ ਹਾਂ। ਮੈਨੂੰ ਆਦਰਸ਼ ਮੁੱਖ ਮੰਤਰੀ ਦਾ ਪੁਰਸਕਾਰ ਪ੍ਰਾਪਤ ਕਰਕੇ ਮਾਣ ਮਹਿਸੂਸ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪੁਰਸਕਾਰ ਪੰਜਾਬ ਦੇ ਲੋਕਾਂ ਦੇ ਸਮੂਹਕ ਯਤਨਾਂ ਦਾ ਨਤੀਜਾ ਹੈ ਅਤੇ ਪੰਜਾਬ ਨੂੰ ਸਰਬੋਤਮ ਰਾਜ ਬਣਾਉਣ ਦੀ ਸਾਡੀ ਯਾਤਰਾ ਅਜੇ ਸ਼ੁਰੂ ਹੋਈ ਹੈ।

Leave a Reply

Your email address will not be published. Required fields are marked *