ਸਕੂਟੀ ਪੈਂਚਰ ਹੋਣ ‘ਤੇ ਮਦਦ ਦੇ ਬਹਾਨੇ ਆਏ ਦੋ ਲੋਕਾਂ ਨੇ ਕੀਤਾ ਮਹਿਲਾ ਨਾਲ ਬਲਾਤਕਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਫਾਜ਼ਿਲਕਾ ਤੋਂ ਇਕ ਬਲਾਤਾਕਾਰ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਔਰਤ ਦੀ ਸਕੂਟੀ ਪੈਂਚਰ ਹੋਣ ‘ਤੇ ਮਦਦ ਕਰਨ ਆਏ ਦੋ ਵਿਅਕਤੀਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਫਾਜ਼ਿਲਕਾ ਤੋਂ ਇਕ ਬਲਾਤਾਕਾਰ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਔਰਤ ਦੀ ਸਕੂਟੀ ਪੈਂਚਰ ਹੋਣ ‘ਤੇ ਮਦਦ ਕਰਨ ਆਏ ਦੋ ਵਿਅਕਤੀਆਂ ਨੇ ਉਸ ਨਾਲ ਬਲਾਤਕਾਰ ਵਰਗੇ ਘਿਨਾਉਣੇ ਅਪਰਾਧ ਨੂੰ ਅੰਜਾਮ ਦਿੱਤਾ ਹੈ। ਉੱਥੇ ਹੀ ਪੂਰੇ ਮਾਮਲੇ ਉੱਤੇ ਪੁਲਿਸ ‘ਤੇ ਕਾਰਵਾਈ ਨਾ ਕਰਨ ਦੇ ਆਰੋਪ ਲੱਗ ਰਹੇ ਹਨ।

ਜਾਣਕਾਰੀ ਅਨੁਸਾਰ ਪੂਰੀ ਘਟਨਾ ਫਾਜ਼ਿਲਕਾ ਦੇ ਮਲੇਟ ਰੋਡ ਉੱਤੇ ਪੈਂਦੇ ਪਿੰਡ ‘ਅਭੁੱਨ ਦੀ ਢਾਣੀ’ ਦੀ ਹੈ ਜਿੱਥੇ ਇਕ ਮਹਿਲਾ ਨਹਿਰ ਦੇ ਵਿਚ ਪੂਜਾ ਸਮੱਗਰੀ ਪਾਉਣ ਤੋਂ ਬਾਅਦ ਵਾਪਸ ਘਰ ਪਰਤੀ ਰਹੀ ਸੀ ਪਰ ਉਦੋਂ ਹੀ ਉਸ ਦੀ ਸਕੂਟੀ ਦਾ ਟਾਇਰ ਪੈਂਚਰ ਹੋ ਗਿਆ ਅਤੇ ਪੀੜਤ ਸਕੂਟੀ ਨੂੰ ਰੋੜ ਕੇ ਲਿਜਾਣ ਲੱਗੀ ਅਤੇ ਇਸੇ ਦੌਰਾਨ ਦੋ ਵਿਅਕਤੀ ਆਏ ‘ਤੇ ਪੀੜਤ ਨੂੰ ਮਦਦ ਦੀ ਪੇਸ਼ਕਸ਼ ਕੀਤੀ ਪਰ ਉਸ ਨੇ ਮਨਾ ਕਰ ਦਿੱਤਾ ਜਿਸ ਤੋਂ ਬਾਅਦ ਦੋਵੇ ਵਿਅਕਤੀਆਂ ਨੇ ਪੀੜਤ ਮਹਿਲਾ ਨੂੰ ਜਬਰਦਸਤੀ ਚੁੱਕ ਲਿਆ ਅਤੇ ਉੱਥੇ ਹੀ ਨੇੜੇ ਸਥਿਤ ਇਕ ਕਮਰੇ ਵਿਚ ਲਿਜਾ ਕੇ ਉਸ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਪੀੜਤ ਔਰਤ ਨੇ ਦੱਸਿਆ ਕਿ ਬਲਾਤਕਾਰ ਕਰਨ ਤੋਂ ਬਾਅਦ ਆਰੋਪੀਆਂ ਨੇ ਉਸ ਨੂੰ ਪਿਸਤੌਲ ਦਿਖਾ ਕੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਘਰੇ ਜਾ ਪੁਲਿਸ ਨੂੰ ਇਸ ਬਾਰੇ ਦੱਸਿਆ ਤਾਂ ਉਹ ਉਸ ਦੇ ਪਰਿਵਾਰ ਅਤੇ ਉਸ ਨੂੰ ਗੋਲੀ ਮਾਰ ਦੇਣਗੇ।

ਇਸ ਪੂਰੇ ਮਾਮਲੇ ਉੱਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮਹਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ ਅਤੇ ਇਹ ਪੂਰੀ ਘਟਨਾ ਦੋ ਦਿਨ ਪਹਿਲਾਂ ਦੀ ਹੈ । ਉਨ੍ਹਾਂ ਦਾ ਕਹਿਣਾ ਸੀ ਕਿ ਲੜਕੀ ਦੀ ਮੈਡੀਕਲ ਰਿਪੋਰਟ ਵਿਚ ਬੀਤੇ ਕੱਲ੍ਹ ਆ ਚੁੱਕੀ ਹੈ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਮਹਿੰਦਰ ਸਿੰਘ ਅਨੁਸਾਰ ਉਨ੍ਹਾਂ ਵੱਲੋਂ ਪੁਲਿਸ ਉੱਤੇ ਦਬਾਅ ਪਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਵਿਚ ਕੀਤਾ ਹੈ ਜਿਸ ਨੂੰ ਪੀੜਤ ਨੇ ਵੀ ਪਹਿਚਾਣ ਲਿਆ ਹੈ।

ਉੱਧਰ ਇਸ ਪੂਰੇ ਮਾਮਲੇ ਉੱਤੇ ਪੁਲਿਸ ਦਾ ਕਹਿਣਾ ਸੀ ਕਿ ਔਰਤ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਜਾਂਚ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

 

 

Leave a Reply

Your email address will not be published. Required fields are marked *