ਅਸਟ੍ਰੇਲੀਆ ਵਿਚ ਡੇਅ-ਨਾਇਟ ਟੈਸਟ ਮੈਚ ਖੇਡੇਗੀ ਭਾਰਤੀ ਟੀਮ-ਗਾਂਗੂਲੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਬੀਸੀਸੀਆਈ ਦੇ ਮੁੱਖੀ ਅਤੇ ਸਾਬਕਾ ਕ੍ਰਿਕਟਰ ਸੌਰਵ ਗਾਂਗੂਲੀ ਨੇ ਬੀਤੇ ਐਤਵਾਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਭਾਰਤੀ ਕ੍ਰਿਕਟ ਟੀਮ ਇਸ ਸਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਬੀਸੀਸੀਆਈ ਦੇ ਮੁੱਖੀ ਅਤੇ ਸਾਬਕਾ ਕ੍ਰਿਕਟਰ ਸੌਰਵ ਗਾਂਗੂਲੀ ਨੇ ਬੀਤੇ ਐਤਵਾਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਭਾਰਤੀ ਕ੍ਰਿਕਟ ਟੀਮ ਇਸ ਸਾਲ ਆਪਣੇ ਅਸਟ੍ਰੇਲੀਆ ਦੌਰੇ ਦੌਰਾਨ ਡੇ-ਨਾਇਟ ਟੈਸਟ ਮੈਚ ਖੇਡੇਗੀ ਜਿਸ ਦਾ ਅਧਿਕਾਰਕ ਤੌਰ ਉੱਤੇ ਜਲਦੀ ਹੀ ਐਲਾਨ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਦੇ ਕਪਤਾਨ ਨੇ ਵੀ ਅਸਟ੍ਰੇਲੀਆ ਵਿਚ ਡੇ-ਨਾਇਟ ਟੈਸਟ ਖੇਡਣ ਲਈ ਤਿਆਰ ਹੋਣ ਦੀ ਗੱਲ ਕਹੀ ਸੀ।

ਗਾਂਗੂਲੀ ਨੇ ਦੱਸਿਆ ਹੈ ਕਿ ਭਾਰਤ ਦਾ ਇੰਗਲੈਂਡ ਦੇ ਵਿਰੁੱਧ ਵੀ ਅਗਲੀ ਘਰੇਲੂ ਲੜੀ ਦਾ ਦੂਜਾ ਟੈਸਟ ਮੈਚ ਡੇਅ-ਨਾਇਟ ਹੋਵੇਗਾ ਅਤੇ ਭਾਰਤੀ ਕ੍ਰਿਕਟ ਬੋਰਡ ਆਉਣ ਵਾਲੇ ਸਮੇਂ ਵਿਚ ਵੀ ਹਰ ਲੜੀ ‘ਚ ਇਕ ਡੇਅ ਨਾਇਟ ਟੈਸਟ ਕਰਾਉਣ ਦੀ ਕੌਸ਼ਿਸ਼ ਕਰੇਗਾ।

ਦੱਸ ਦਈਏ ਕਿ ਪਿਛਲੇ ਸਾਲ ਨਵੰਬਰ ਵਿਚ ਭਾਰਤੀ ਕ੍ਰਿਕਟ ਟੀਮ ਨੇ ਬੰਗਲਾਦੇਸ਼ ਦੇ ਵਿਰੁੱਧ ਕਲੱਕਤਾ ਦੇ ਇੰਡਨ ਗਾਰਡਨ ਵਿਚ ਆਪਣਾ ਪਹਿਲਾ ਡੇਅ-ਨਾਇਟ ਟੈਸਟ ਮੈਚ ਖੇਡਿਆ ਸੀ ਅਤੇ ਅਸਾਨੀ ਨਾਲ ਜਿੱਤ ਪ੍ਰਾਪਤ ਕੀਤੀ ਸੀ। ਹਾਲਾਂਕਿ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਇਹ ਮੈਚ ਅਸਟ੍ਰੇਲੀਆ ਦੇ ਪਰਥ ਜਾ ਐਡੀਲੇਡ ਵਿਚ ਖੇਡਿਆ ਜਾਵੇਗਾ।

ਵਿਰਾਟ ਕੋਹਲੀ ਨੇ ਵੀ ਇਸ ਤੋਂ ਪਹਿਲਾਂ ਅਸਟ੍ਰੇਲੀਆਂ ਵਿਚ ਸੀਰੀਜ ਦੌਰਾਨ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਡੇਅ-ਨਾਇਟ ਟੈਸਟ ਮੈਚ ਨੂੰ ਖੇਡਣ ਲਈ ਤਿਆਰ ਹੈ ਅਤੇ ਅਸੀ ਹਰ ਚਣੋਤੀ ਨੂੰ ਸਵੀਕਾਰ ਕਰਾਂਗੇ।

Leave a Reply

Your email address will not be published. Required fields are marked *