ਕੋਰੋਨਾ ਵਾਇਰਸ ਅੱਗੇ ਬੇਬਸ ਹੋਇਆ ਚੀਨ! ਲਗਾਤਾਰ ਜਾਨ ਤੋਂ ਹੱਥ ਧੋ ਰਹੇ ਹਨ ਲੋਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਅੱਗੇ ਹੁਣ ਡ੍ਰੈਗਨ ਬੇਬਸ ਹੁੰਦਾ ਵਿਖਾਈ ਦੇ ਰਿਹਾ ਹੈ। ਕੋਰੋਨਾ ਵਾਇਰਸ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਅੱਗੇ ਹੁਣ ਡ੍ਰੈਗਨ ਬੇਬਸ ਹੁੰਦਾ ਵਿਖਾਈ ਦੇ ਰਿਹਾ ਹੈ। ਕੋਰੋਨਾ ਵਾਇਰਸ ਦੇ ਕਹਿਰ ਕਾਰਨ ਮਰਨ ਵਾਲਿਆਂ ਦੀ ਸੰਖਿਆ 1600 ਹੋ ਗਈ ਹੈ ਜਦਕਿ ਪੂਰੇ ਚੀਨ ਵਿਚ ਇਸ ਵਾਇਰਸ ਦੀ ਲਾਗ ਦਾ ਆਂਕੜਾ ਵੱਧ ਕੇ 67 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ। ਇਸ ਵਾਇਰਸ ਦਾ ਪ੍ਰਕੋਪ ਚੀਨ ਦੇ ਹੁਬੇਈ ਸੂਬੇ ਵਿਚ ਸੱਭ ਤੋਂ ਜ਼ਿਆਦਾ ਹੋਇਆ ਹੈ ਜਿਸ ਦੀ ਜਾਣਕਾਰੀ ਖੁਦ ਚੀਨ ਦੇ ਰਾਸ਼ਟਰੀ ਸਿਹਤ ਵਿਭਾਗ ਨੇ ਦਿੱਤੀ ਹੈ।

ਜਾਣਕਾਰੀ ਅਨੁਸਾਰ ਕੇਵਲ ਸ਼ੁੱਕਰਵਾਰ ਨੂੰ ਹੀ ਹੁਬੇਈ ਸੂਬੇ ਵਿਚ 2400 ਦੇ ਲਗਭਗ ਕੇਸ ਸਾਹਮਣੇ ਆਏ ਹਨ ਅਤੇ ਇਨ੍ਹਾਂ ਵਿਚੋਂ 139 ਲੋਕਾਂ ਨੇ ਆਪਣੀ ਜਾਨ ਤੋਂ ਹੱਥ ਧੋਏ ਹਨ। ਕੋਰੋਨਾ ਵਾਇਰਸ ਕੇਰਲ ਚੀਨ ਵਿਚ ਹੀ ਨਹੀਂ ਹੈ ਬਲਕਿ ਦੁਨੀਆਂ ਦੇ ਲਗਭਗ 25 ਦੇਸ਼ਾਂ ਵਿਚ ਇਸ ਨੇ ਆਪਣੇ ਪੈਰ ਜਮਾਏ ਹਨ। ਚੀਨ ਵਿਚ ਫੈਲੀ ਇਸ ਮਹਮਾਰੀ ਕਾਰਨ ਉੱਥੇ ਮੈਡੀਕਲ ਸਹੂਲਤਾਂ ਦੀ ਵੀ ਭਾਰੀ ਕਮੀ ਹੋ ਰਹੀ ਹੈ। ਦੁਨੀਆਂ ਦੀ ਸੁਪਰਪਾਵਰ ਬਨਣ ਦੀ ਰੇਸ ਵਿਚ ਲੱਗਿਆ ਚੀਨ ਕੋਰੋਨਾ ਵਾਇਰਸ ਅੱਗੇ ਬੇਬਸ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਬੀਮਾਰੀ ਦੇ ਇਲਾਜ ਲਈ ਚੀਨ ਨੇ ਅਜੇ ਤੱਕ ਕੋਈ ਅਧਿਕਾਰਕ ਤੌਰ ਉੱਤੇ ਦਵਾਈ ਵੀ ਨਹੀਂ ਲੱਭੀ ਹੈ।

ਦੱਸਿਆ ਜਾ ਰਿਹਾ ਹੈ ਕਿ ਮੈਡੀਕਲ ਉਪਕਰਨਾਂ ਦੀ ਕਮੀ ਚੀਨ ਵਿਚ ਕਦਰ ਹੋ ਰਹੀ ਹੈ ਕਿ ਲੋਕਾਂ ਨੂੰ ਸਹੀ ਸਮੇਂ ਉੱਤੇ ਇਲਾਜ ਵੀ ਨਹੀਂ ਮਿਲ ਪਾ ਰਿਹਾ ਕਿਉਂਕਿ ਇਸ ਵਾਇਰਸ ਨਾਲ ਪੀੜਤ ਅਤੇ ਸ਼ੱਕੀ ਮਰੀਜ਼ਾਂ ਦੀ ਗਿਣਤੀ ਨਿਰੰਤਰ ਵੱਧਦੀ ਜਾ ਰਹੀ ਹੈ। ਦੁਨੀਆਂ ਦੇ ਕਈ ਦੇਸ਼ ਚੀਨ ਵਿਚ ਫੈਲੇ ਕੋਰੋਨਾ ਵਾਇਰਸ ਕਰਕੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਉੱਥੋਂ ਕੱਢ ਰਹੇ ਹਨ ਅਤੇ ਚੀਨ ਨਾ ਜਾਣ ਦੀ ਸਲਾਹ ਵੀ ਦੇ ਰਹੇ ਹਨ।

ਉੱਧਰ ਦੂਜੇ ਪਾਸੇ ਜਪਾਨ ਵਿਚ ਸਮੁੰਦਰ ਰਾਹੀਂ ਆਇਆ ਇਕ ਕਰੂਜ਼ ਜਹਾਜ਼ ਵੀ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਗਿਆ ਹੈ। ਦਰਅਸਲ ਇਹ ਜਹਾਜ 50 ਦੇਸ਼ਾਂ ਦੇ 3700 ਤੋਂ ਵੱਧ ਯਾਤਰੀਆਂ  ਨੂੰ ਲੈ ਕੇ ਜਪਾਨੀ ਤੱਟ ਉੱਤੇ ਪਹੁੰਚਿਆ ਸੀ ਪਰ ਇਸ ਤੋਂ ਪਹਿਲਾਂ ਜਹਾਜ਼ ਚੋਂ ਹਾਂਗਕਾਂਗ ਉੱਤਰੇ ਇਕ ਯਾਤਰੀ ਵਿਚ ਕੋਰੋਨਾ ਵਾਇਰਸ ਪੋਜ਼ਟਿਵ ਪਾਇਆ ਗਿਆ ਜਿਸ ਤੋਂ ਬਾਅਦ ਇਸ ਜਹਾਜ਼ ਨੂੰ ਵੱਖ ਕਰ ਦਿੱਤਾ ਗਿਆ ਅਤੇ ਹੁਣ ਪਤਾ ਲੱਗਿਆ ਹੈ ਕਿ ਜਹਾਜ਼ ਵਿਚ ਮੌਜੂਦ 355 ਯਾਤਰੀਆਂ ਵਿਚ ਕੋਰੋਨਾ ਵਾਇਰਸ ਦੀ ਰਿਪੋਰਟ ਪੋਜ਼ਟਿਵ ਪਾਈ ਗਈ ਹੈ।

Leave a Reply

Your email address will not be published. Required fields are marked *