ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਮੁੰਬਈ ਤੋਂ ਚੋਰੀ ਦੀ ਇਕ ਦਿਲਚਸਪ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਚੋਰ ਚੋਰੀ ਕਰਨ ਦੇ ਇਰਾਦੇ ਨਾਲ ਇਕ ਫਲੈਟ ਵਿਚ ਦਾਖਲ ਹੋਇਆ ਪਰ ਉਦੋਂ ਹੀ ਉਹ ਉੱਥੇ ਪਈ ਸ਼ਰਾਬ ਦੀ ਬੋਤਲਾਂ ਵੱਲ ਇਸ ਕਦਰ ਆਕਰਸ਼ਿਤ ਹੋਇਆ ਕਿ ਆਪਣੀ ਸੋਜੀ ਖੋ ਬੈਠਿਆ ਜਿਸ ਤੋਂ ਬਾਅਦ ਉਸ ਦਾ ਅਜਿਹਾ ਹਸ਼ਰ ਹੋਇਆ ਜੋ ਕਿ ਉਹ ਜਿੰਦਗੀ ਭਰ ਨਹੀਂ ਭੁੱਲੇਗਾ।
ਦਰਅਸਲ ਪੂਰੀ ਘਟਨਾ ਮੁੰਬਈ ਦੇ ਮਰੀਨ ਡ੍ਰਾਇਵ ਇਲਾਕੇ ਦੇ ਗਿਰੀਕੁੰਜ ਬਿਲਡਿੰਗ ਦੀ ਹੈ। ਇੱਥੇ ਇਕ ਬਿਜਨਸਮੈਨ ਦੇ ਫਲੈਟ ਵਿਚ ਸੰਜੀਵ ਨਾਮ ਦਾ ਚੋਰ ਬਾਲਕੋਨੀ ਰਾਹੀਂ ਅੰਦਰ ਦਾਖਲ ਹੋ ਗਿਆ ਪਰ ਉੱਥੇ ਪਏ ਫਰੀਜ਼ ਵਿਚ ਸ਼ਰਾਬ ਦੀਆਂ ਬੋਤਲਾ ਉੱਤੇ ਉਸ ਦਾ ਦਿਲ ਆ ਗਿਆ ਅਤੇ ਉਸ ਤੋਂ ਕੰਟਰੋਲ ਨਾ ਹੋਇਆ ਜਿਸ ਤੋਂ ਬਾਅਦ ਉਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ।
ਸ਼ਰਾਬ ਪੀਣ ਲੱਗੇ ਉਸ ਨੂੰ ਇਸ ਗੱਲ ਦਾ ਧਿਆਨ ਨਹੀਂ ਰਿਹਾ ਕਿ ਉਹ ਕਿਸੇ ਦੇ ਘਰ ਵਿਚ ਚੋਰੀ ਕਰਨ ਆਇਆ ਹੈ। ਜਿਆਦਾ ਸ਼ਰਾਬ ਪੀਣ ਨਾਲ ਉਹ ਆਪਣੇ ਹੋਸ਼ ਖੋ ਬੈਠਿਆ ਅਤੇ ਉੱਥੇ ਹੀ ਡਿੱਗ ਗਿਆ। ਅਗਲੇ ਦਿਨ ਜਦੋਂ ਸਵੇਰੇ ਘਰ ਦਾ ਕੰਮ ਕਰਨ ਨੋਕਰ ਆਇਆ ਤਾਂ ਦਰਵਾਜਾ ਅੰਦਰੋ ਬੰਦ ਪਿਆ ਸੀ ਜਿਸ ਕਰਕੇ ਉਸ ਨੂੰ ਕੁੱਝ ਗੜਬੜ ਲੱਗੀ ਅਤੇ ਉਸ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਮੌਕੇ ‘ਤੇ ਪਹੁੰਚੀ ਪੁਲਿਸ ਕਿਸੇ ਤਰ੍ਹਾਂ ਘਰ ਅੰਦਰ ਦਾਖਲ ਹੋਈ ਅਤੇ ਉਸ ਨੇ ਸ਼ਰਾਬ ਨਾਲ ਤੁੰਨ ਚੋਰ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਦੀ ਪੁੱਛਗਿਛ ਵਿਚ ਚੌਰ ਨੇ ਇਸ(ਉਪਰੋਕਤ) ਪੂਰੀ ਘਟਨਾ ਦਾ ਵਰਣਨ ਕੀਤਾ ਜਿਸ ਨੂੰ ਸੁਣ ਕੇ ਪੁਲਿਸ ਵੀ ਹੱਕੀ-ਬੱਕੀ ਰਹਿ ਗਈ। ਪੁਲਿਸ ਨੇ ਆਰੋਪੀ ਵਿਰੁੱਧ ਕੇਸ ਦਾਖਲ ਕਰ ਲਿਆ ਹੈ ਅਤੇ ਉਸ ਤੋਂ ਇਕ ਚਾਕੂ ਵੀ ਜ਼ਬਤ ਕੀਤਾ ਹੈ ਜੋ ਕਿ ਉਹ ਆਪਣੇ ਨਾਲ ਚੋਰੀ ਕਰਨ ਲਈ ਨਾਲ ਲੈ ਕੇ ਗਿਆ ਸੀ।



