ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ :ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ਵਿਚ ਲਗਾਤਾਰ ਪਿਛਲੇ ਦੋ ਮਹੀਨਿਆਂ ਤੋਂ ਸੀਏਏ ਅਤੇ ਐਨਆਰਸੀ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਦੀ ਅਗਵਾਈ ਮੁਸਲਿਮ ਔਰਤਾਂ ਵੱਲੋਂ ਕੀਤੀ ਜਾ ਰਿਹਾ ਹੈ ਪਰ ਹੁਣ ਖਬਰ ਇਹ ਆ ਰਹੀ ਹੈ ਕਿ ਸ਼ਾਹੀਨ ਬਾਗ ਦੀਆਂ ਔਰਤਾਂ ਦੇਸ਼ ਦੇ ਗ੍ਰਹਿ ਮੰਤਰੀ ਨਾਲ ਇਸ ਮੁੱਦੇ ਨੂੰ ਲੈ ਕੇ ਮੁਲਾਕਾਤ ਕਰਨਗੀਆਂ।
ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਕੱਲ੍ਹ ਦੁਪਹਿਰ ਦੋ ਵਜੇ ਸ਼ਾਹੀਨ ਬਾਗ ਦੀਆਂ ਔਰਤਾਂ ਅਮਿਤ ਸ਼ਾਹ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕਰਨਗੀਆ ਅਤੇ ਉਨ੍ਹਾਂ ਦੀ ਮੁੱਖ ਮੰਗ ਇਹ ਹੈ ਕਿ ਸੀਏਏ ਨੂੰ ਕੇਂਦਰ ਸਰਕਾਰ ਵਾਪਸ ਲੈਵੇ ਅਤੇ ਐਨਆਰਸੀ ਨੂੰ ਦੇਸ਼ ਵਿਚ ਲਾਗੂ ਨਾ ਕਰੇ। ਰਿਪੋਰਟਾ ਦੀ ਮੰਨੀਏ ਤਾਂ ਅਮਿਤ ਸ਼ਾਹ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਪਰ ਉੱਥੇ ਹੀ ਦੂਜੇ ਪਾਸੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਗ੍ਰਹਿ ਮੰਤਰੀ ਦੇ ਦਫ਼ਤਰ ਨੂੰ ਇਸ ਮੁਲਾਕਾਤ ਬਾਰੇ ਹੁਣ ਤੱਕ ਅਧਿਕਾਰਕ ਤੌਰ ‘ਤੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ।

ਜ਼ਿਕਰਯੋਗ ਹੈ ਕਿ ਇਕ ਪ੍ਰੋਗਰਾਮ ਵਿਚ ਅਮਿਤ ਸ਼ਾਹ ਨੇ ਕਿਹਾ ਸੀ ਕਿ ਅਗਲੇ ਤਿੰਨ ਦਿਨਾਂ ਦੌਰਾਨ ਉਨ੍ਹਾਂ ਦੀ ਦੇ ਨਾਲ ਸੀਏਏ ਨੂੰ ਲੈ ਕੇ ਕੋਈ ਵੀ ਮੁਲਾਕਾਤ ਕਰ ਸਕਦਾ ਹੈ ਅਤੇ ਉਹ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਬਿਲਕੁਲ ਤਿਆਰ ਹਨ ਅਤੇ ਇਸੇ ਕੜੀ ਵਿਚ ਸ਼ਾਹੀਨ ਬਾਗ ਦੀਆਂ ਔਰਤਾ ਨੇ ਕਿਹਾ ਹੈ ਕਿ ਉਨ੍ਹਾਂ ਦੇ ਕਹਿਣ ਉੱਤੇ ਨਾਂ ਤਾ ਪੀਐਮ ਮੋਦੀ ਇੱਥੇ ਆਏ ਅਤੇ ਨਾਂ ਹੀ ਗ੍ਰਹਿ ਮੰਤਰੀ ਨੇ ਕੋਈ ਜਵਾਬ ਦਿੱਤਾ ਪਰ ਹੁਣ ਸਾਡੀ ਸਰਕਾਰ ਨੇ ਮਿਲਣ ਵਾਸਤੇ ਤਿੰਨ ਦਿਨਾਂ ਦਾ ਸਮਾਂ ਦਿੱਤਾ ਜਿਸ ਕਰਕੇ ਉਹ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ ਲਈ ਜਰੂਰ ਜਾਣਗੇ।

ਦੱਸ ਦਈਏ ਕਿ ਜਦੋਂ ਤੋਂ ਸ਼ਾਹੀਨ ਬਾਗ ਦਾ ਪ੍ਰਦਰਸ਼ਨ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਇਹ ਭਾਜਪਾ ਸਰਕਾਰ ਦੇ ਨਿਸ਼ਾਨੇ ਉੱਤੇ ਰਿਹਾ ਹੈ । ਭਾਜਪਾ ਆਗੂ ਇਸ ਰੋਸ ਮੁਜ਼ਹਾਰੇ ਨੂੰ ਦੇਸ਼ ਵਿਰੋਧੀ ਮੁਜ਼ਹਾਰਾ ਕਰਾਰ ਦਿੰਦੇ ਰਹੇ ਹਨ। ਭਾਜਪਾ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਸੀ ਕਿ ਸ਼ਾਹੀਨ ਬਾਗ ਵਿਚ ਸੁਸਾਈਡ ਬੋਮਬਰਾ ਦਾ ਜੱਥਾ ਤਿਆਰ ਕੀਤਾ ਜਾ ਰਿਹਾ ਹੈ। ਦਿੱਲੀ ਚੋਣਾਂ ਵਿਚ ਵੀ ਭਾਜਪਾ ਨੇ ਸ਼ਾਹੀਨ ਬਾਗ ਨੂੰ ਇਕ ਵੱਡਾ ਮੁੱਦਾ ਬਣਾ ਕੇ ਚੋਣ ਲੜਨ ਦੀ ਕੋਸ਼ਿਸ਼ ਕੀਤੀ ਸੀ। ਖੈਰ ਹੁਣ ਵੇਖਣਾ ਹੋਵੇਗਾ ਕਿ ਕੀ ਸ਼ਾਹੀਨ ਬਾਗ ਦੀਆਂ ਔਰਤਾਂ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਮੁਲਾਕਾਤ ਕਰਨਗੇ ਜਾਂ ਫਿਰ ਨਹੀਂ।

