Big Boss-13 ਜਿੱਤਣ ਵਾਲੇ ਨੂੰ 1 ਕਰੋੜ ਨਹੀਂ ਬਲਕਿ ਮਿਲਣਗੇ ਇੰਨੇ ਪੈਸੇ…!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਅੱਜ ਸ਼ਨਿੱਚਰਵਾਰ ਨੂੰ ਬਿਗ ਬੌਸ ਸੀਜਨ 13 ਦਾ ਆਖਰੀ ਅਤੇ ਫਾਇਨਲ ਮੁਕਾਬਲਾ ਹੈ ਅਤੇ ਅੱਜ ਦੇ ਮੁਕਾਬਲੇ ਵਿਚ ਹੀ ਜਿੱਤਣ ਵਾਲੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਅੱਜ ਸ਼ਨਿੱਚਰਵਾਰ ਨੂੰ ਬਿਗ ਬੌਸ ਸੀਜਨ 13 ਦਾ ਆਖਰੀ ਅਤੇ ਫਾਇਨਲ ਮੁਕਾਬਲਾ ਹੈ ਅਤੇ ਅੱਜ ਦੇ ਮੁਕਾਬਲੇ ਵਿਚ ਹੀ ਜਿੱਤਣ ਵਾਲੇ ਮੁਕਾਬਲੇਬਾਜ਼ ਦਾ ਐਲਾਨ ਹੋ ਜਾਵੇਗਾ ਅਤੇ ਇਸ ਸੀਜ਼ਨ ਦਾ ਅੰਤ ਹੋ ਜਾਵੇਗਾ। ਇਸ ਲਈ ਇਹ ਸ਼ੋਅ ਦੇਖਣ ਵਾਲੇ ਦਰਸ਼ਕਾਂ ਨੂੰ ਇਸ ਆਖਰੀ ਐਪੀਸੋਡ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਹਰ ਕੋਈ ਇਹ ਜਾਣਨ ਲਈ ਉਤਸਕ ਹੈ ਕਿ ਕੋਣ ਬਿਗ ਬੌਸ-13 ਦਾ ਵਿਨਰ ਬਣੇਗਾ।

ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਬਿਗ ਬੌਸ 13 ਜਿੱਤਣ ਵਾਲੇ ਮੁਕਾਬਲੇਬਾਜ਼ ਨੂੰ 1 ਕਰੋੜ ਰੁਪਇਆ ਮਿਲੇਗਾ ਪਰ ਫਾਇਨਲ ਮੁਕਾਬਲੇ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਹਨ ਜਿੱਤਣ ਵਾਲੇ  ਵਿਅਕਤੀ ਨੂੰ 1 ਕਰੋੜ ਰੁਪਇਆਂ ਨਹੀਂ ਬਲਕਿ 50 ਲੱਖ ਰੁਪਏ ਦਿੱਤੇ ਜਾਣਗੇ ਖੈਰ ਇਸ ਨੂੰ ਲੈ ਕੇ ਅਜੇ ਕੋਈ ਅਧਿਕਾਰਕ ਐਲ਼ਾਨ ਨਹੀਂ ਹੋਇਆ ਹੈ।

ਜਿੱਤਣ ਵਾਲੇ ਮੁਕਾਬਲੇਬਾਜ਼ ਨੂੰ ਕਿੰਨੀ ਰਾਸ਼ੀ ਮਿਲਦੀ ਹੈ ਇਹ ਤਾਂ ਕੁੱਝ ਹੀ ਸਮੇਂ ਬਾਅਦ ਫਾਇਨਲ ਐਪੀਸੋਡ ਵਿਚ ਸਾਫ਼ ਹੋ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਬਿਗ ਬੌਸ -13 ਦੇ ਫਾਇਨਲ ਮੁਕਾਬਲੇ ਵਿਚ ਸਿਧਾਰਥ ਸ਼ੁਕਲਾ, ਆਸਿਮ ਰਿਆਜ਼, ਰਸ਼ਮੀ ਦੇਸਾਈ, ਆਰਤੀ ਸਿੰਘ, ਪਾਰਸ ਛਾਬੜਾ ਅਤੇ ਸ਼ਹਿਨਾਜ਼ ਗਿੱਲ ਆਪਣੀ ਥਾਂ ਬਣਾਉਣ ਵਿਚ ਕਾਮਯਾਬ ਰਹੇ ਹਨ। ਇਨ੍ਹਾਂ 6 ਮੁਕਾਬਲੇਬਾਜ਼ਾਂ ਵਿਚੋਂ ਕਿਸ ਦੇ ਸਿਰ ਉੱਤੇ ਬਿਗ ਬੌਸ-13 ਦਾ ਤਾਜ ਸੱਜਦਾ ਹੈ ਇਸ ਉੱਤੇ ਪੂਰੇ ਦੇਸ਼ ਦੀਆਂ ਨਜ਼ਰਾ ਟਿਕੀਆਂ ਹੋਈਆਂ ਹਨ।

ਸ਼ਹਿਨਾਜ ਨੇ ਸਿਧਾਰਥ ਨੇ ਸਿਖਾਇਆ ਓ ਅ

ਬਿਗ ਬੌਸ 13 ਦੇ ਫਾਇਨਲ ਮੁਕਾਬਲੇ ਤੋਂ ਪਹਿਲਾਂ ਕੁੱਝ ਅਨਦੇਖੇ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੇ ਹਨ। ਜਿਨ੍ਹਾਂ ਵਿਚੋਂ ਇਕ ਵੀਡੀਓ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦਾ ਹੈ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਇਸ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਸ਼ਹਿਨਾਜ਼ ਸਿਧਾਰਥ ਨੂੰ ਪੰਜਾਬੀ ਦਾ ਓ,ਅ ਸਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਉਹ ਦੱਸ ਰਹੀ ਹੈ ਕਿ ਗੁਰਮੁੱਖੀ ਵਿਚ ਓ, ਅ ਦੇ 35 ਅੱਖਰ ਹੁੰਦੇ ਹਨ।

https://www.instagram.com/p/B8k5nPFhXfO/?utm_source=ig_embed&utm_campaign=embed_video_watch_again

ਸ਼ਹਿਨਾਜ਼ ਅਤੇ ਸਿਧਾਰਥ ਦੀ ਜੋੜੀ ਨੇ ਬਿਗ ਬੌਸ -13 ਵਿਚ ਖੂਬ ਸੁਰਖੀਆਂ ਬਟੋਰੀਆਂ ਹਨ। ਦੋਵਾਂ ਦੀ ਜੋੜੀ ਨੂੰ ਲੋਕਾਂ ਨੇ ਬਹੁਤ ਪਸੰਦ ਵੀ ਕੀਤਾ ਹੈ। ਇਹ ਵੀ ਦੱਸ ਦਈਏ ਕਿ ਸਿਧਾਰਥ ਨੂੰ ਬਿਗ ਬੌੌਸ-13 ਦੇ ਵਿਨਰਾਂ ਵਿਚੋਂ ਪਹਿਲੇ ਨੰਬਰ ਉੱਤੇ ਗਿਣਿਆ ਜਾ ਰਿਹਾ ਹੈ।

Leave a Reply

Your email address will not be published. Required fields are marked *