ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ :ਸੰਗਰੂਰ ਤੋਂ ਇਕ ਦਰਦਨਾਕ ਖਬਰ ਸਾਹਮਣੇ ਆਈ ਹੈ। ਦਰਅਸਲ ਲੌਗੋਵਾਲ ਜਿਲ੍ਹੇ ਵਿਚ ਇਕ ਚੱਲਦੀ ਸਕੂਲ ਵੈਨ ਨੂੰ ਅੱਗ ਲੱਗ ਗਈ ਜਿਸ ਕਰਕੇ ਉਸ ਵਿਚ ਸਵਾਰ ਕਈ ਸਕੂਲ ਵਿਦਿਆਰਥੀ ਜਿਊਂਦੇ ਹੀ ਸੜ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਵੈਨ ਵਿਚ ਕੁੱਲ 12 ਬੱਚੇ ਸਵਾਰ ਸਨ ਅਤੇ ਪੂਰੀ ਘਟਨਾ ਵਿਚ 3 ਤੋਂ 4 ਬੱਚਿਆਂ ਦੇ ਜਿਊਂਦੇ ਸੜਨ ਦੀ ਖਬਰ ਸਾਹਮਣੇ ਆਈ ਹੈ ਜਦਕਿ 6 ਤੋਂ 8 ਬੱਚਿਆਂ ਨੂੰ ਉੱਥੇ ਮੌਜੂਦ ਲੋਕਾਂ ਨੇ ਵੈਨ ਦੇ ਸ਼ੀਸ਼ੇ ਭੰਨ ਕੇ ਜਿਊਂਦੇ ਹੀ ਬਾਹਰ ਕੱਢ ਲਿਆ ਹੈ। ਇਹ ਵੈਨ ਬੱਚਿਆਂ ਨੂੰ ਸਕੂਲ ਤੋਂ ਵਾਪਸ ਘਰ ਛੱਡਣ ਲਈ ਜਾ ਰਹੀ ਸੀ ਉਦੋਂ ਹੀ ਰਸਤੇ ਵਿਚ ਇਸ ‘ਚ ਅੱਗ ਲੱਗ ਗਈ।
ਕਿਹਾ ਜਾ ਰਿਹਾ ਹੈ ਕਿ ਅੱਗ ਲੱਗਣ ਦਾ ਵੈਨ ਚਲਾ ਰਹੇ ਡਰਾਇਵਰ ਨੂੰ ਪਤਾ ਨਹੀਂ ਲੱਗਿਆ ਅਤੇ ਰਾਹਗੀਰਾਂ ਨੇ ਰੋਲਾ ਪਾ ਕੇ ਉਸ ਨੂੰ ਅੱਗ ਲੱਗਣ ਦੀ ਜਾਣਕਾਰੀ ਦਿੱਤੀ ਪਰ ਕੁੱਝ ਹੀ ਸੈਕਿੰਡਾ ਵਿਚ ਅੱਗ ਭਿਆਨਕ ਰੂਪ ਅਖਤਿਆਰ ਕਰ ਗਈ ਜਿਸ ਕਰਕੇ ਵੈਨ ਪੂਰੀ ਤਰ੍ਹਾਂ ਸੜ ਕੇ ਖਾਕ ਹੋ ਗਈ ਹੈ।
ਇਸ ਹਾਦਸੇ ਦੀ ਖਬਰ ਫੈਲਣ ਨਾਲ ਪੂਰੀ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਮਿਲਣ ਉੱਤੇ ਵੱਡੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।



