ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਗੁਰੂ ਨਗਰੀ ਅੰਮ੍ਰਿਤਸਰ ਵਿਖੇ ਸ੍ਰੀ ਹਰਮੰਦਿਰ ਸਾਹਿਬ ਦੇ ਨੇੜੇ ਮੌਜੂਦ ਅਜ਼ਾਦੀ ਸੰਘਰਸ਼ ਦੀ ਯਾਦ ਦਿਲਵਾਉਂਦਾ ਜਲ੍ਹਿਆਂਵਾਲਾ ਬਾਗ ਸੈਲਾਨੀਆਂ ਲਈ ਅੱਜ ਤੋਂ ਬੰਦ ਹੋ ਗਿਆ ਹੈ। ਦਰਅਸਲ ਜਲ੍ਹਿਆਂਵਾਲੇ ਬਾਗਵ ਵਿਚ ਸੁੰਦਰੀਕਰਨ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਇਸ ਨੂੰ ਅਗਲੇ ਦੋ ਮਹੀਨੇ ਲਈ ਆਮ ਲੋਕਾਂ ਵਾਸਤੇ ਬੰਦ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਜਲ੍ਹਿਆਂਵਾਲੇ ਬਾਗ ਵਿਚ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਅੱਜ 15 ਫਰਵਰੀ ਤੋਂ ਇਹ ਬਾਗ ਆਮ ਲੋਕਾਂ ਦੇ ਦੇਖਣ ਲਈ ਬੰਦ ਕਰ ਦਿੱਤਾ ਗਿਆ ਹੈ ਜੋ ਕਿ ਲਗਾਤਾਰ ਦੋ ਮਹੀਨੇ ਭਾਵ 12 ਅਪ੍ਰੈਲ ਤੱਕ ਬੰਦ ਰਹੇਗਾ। ਹਾਲਾਂਕਿ ਇਸ ਸਬੰਧੀ ਜਾਣਕਾਰੀ ਕਈ ਦਿਨ ਪਹਿਲਾਂ ਹੀ ਬਾਗ ਦੇ ਬਾਹਰ ਪਬਲੀਕ ਨੋਟਿਸ ਲਗਾ ਕੇ ਦੇ ਦਿੱਤੀ ਗਈ ਸੀ ਪਰ ਬਾਵਜੂਦ ਇਸ ਦੇ ਵੱਡੀ ਗਿਣਤੀ ਵਿਚ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਲੱਗ ਸਕਿਆ ਅਤੇ ਹੁਣ ਜਲ੍ਹਿਆਂਵਾਲ ਬਾਗ ਬੰਦ ਹੋਣ ‘ਤੇ ਉਨ੍ਹਾਂ ਦਾ ਮਨ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ।
ਅੰਮ੍ਰਿਤਸਰ ਵਿਚ ਦੁਨੀਆਂ ਭਰ ਤੋਂ ਸ਼ਰਧਾਲੂ ਹਰਮੰਦਿਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੇ ਹਨ ਅਤੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਇਲਾਵਾ ਨੇੜੇ ਹੀ ਮੌਜੂਦ ਅਜ਼ਾਦੀ ਦੇ ਸੰਘਰਸ਼ ਦੀ ਯਾਦ ਦਿਲਵਾਉਂਦਾ ਇਤਿਹਾਸਿਕ ਜਲ੍ਹਿਆਂਵਾਲੇ ਬਾਗ ਵਿਚ ਵੀ ਉਹ ਜਾਣਾ ਨਹੀਂ ਭੁੱਲਦੇ ਪਰ ਜਲ੍ਹਿਆਂਵਾਲੇ ਬਾਗ ਵਿਚ ਚੱਲ ਰਹੇ ਸੁੰਦਰੀਕਰਨ ਦੇ ਕੰਮਾ ਕਰਕੇ ਇਸ ਦੇ ਬੰਦ ਹੋਣ ਉੱਤੇ ਉੱਥੇ ਪਹੁੰਚ ਰਹੇ ਯਾਤਰੀਆਂ ਦੇ ਨਿਰਾਸ਼ਾ ਹੱਥ ਲੱਗ ਰਹੀ ਹੈ।
ਯਾਤਰੀਆਂ ਦਾ ਕਹਿਣ ਹੈ ਕਿ ਉਹ ਬਹੁਤ ਹੀ ਉਮੀਦ ਲਗਾ ਕੇ ਸ਼ਹੀਦੀ ਸਮਾਰਕ ਦੇਖਣ ਲਈ ਅੰਮ੍ਰਿਤਸਰ ਆਏ ਸਨ ਪਰ ਜਲ੍ਹਿਆਂਵਾਲੇ ਬਾਗ ਦੇ ਬੰਦ ਹੋਣ ‘ਤੇ ਉਹ ਨਾਖੁਸ਼ ਹਨ। ਯਾਤਰੀਆਂ ਦਾ ਮੰਨਣਾ ਹੈ ਕਿ ਜਲ੍ਹਿਆਂਵਾਲਾ ਬਾਗ ਬੰਦ ਹੋਣ ਦੀ ਸੂਚਨਾ ਦਾ ਪ੍ਰਚਾਰ ਵੱਡੇ ਪੱਧਰ ਉੱਤੇ ਨਹੀਂ ਕੀਤਾ ਗਿਆ ਜਿਸ ਕਰਕੇ ਉਨ੍ਹਾਂ ਨੂੰ ਖਾਲੀ ਹੱਥ ਮੁੜਨਾ ਪੈ ਰਿਹਾ ਹੈ।
ਦੱਸ ਦਈਏ ਕਿ 12 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਵਿਚ ਸ਼ਾਂਤਮਈ ਤਰੀਕੇ ਨਾਲ ਇੱਕਠੇ ਹੋਏ 2 ਹਜਾਰ ਲੋਕਾਂ ਨੂੰ ਜਨਰਲ ਡਾਇਰ ਨੇ ਗੋਲੀਆ ਨਾਲ ਭੁੰਨਣ ਦੇ ਹੁਕਮ ਦੇ ਦਿੱਤੇ ਸਨ। ਲੋਕਾਂ ਨੇ ਆਪਣੀ ਜਾਨ ਬਚਾਉਣ ਦੇ ਲਈ ਉੱਥੇ ਮੌਜੂਦ ਖੂੰਹ ਵਿਚ ਛਾਲਾ ਮਾਰੀਆਂ ਸਨ ਜੋ ਕਿ ਅੱਜ ਵੀ ਉਸੇ ਤਰ੍ਹਾਂ ਆਪਣੀ ਪੁਰਾਣੀ ਦਿੱਖ ਵਿਚ ਮੌਜੂਦ ਹੈ। ਜਲ੍ਹਿਆਂਵਾਲਾ ਬਾਗ ਭਾਰਤ ਦੀ ਅਜ਼ਾਦੀ ਸੰਘਰਸ ਦੀ ਇੱਕ ਵੱਡੀ ਘਟਨਾ ਹੈ ਜਿਸ ਨੇ ਭਾਰਤੀਆਂ ਦੇ ਖੂਨ ਨੂੰ ਖੋਲ ਦਿੱਤਾ ਸੀ ਅਤੇ ਅੰਗ੍ਰੇਜਾ ਨੂੰ ਭਾਰਤ ਤੋਂ ਬਾਹਰ ਜਾਣ ਲਈ ਮਜਬੂਰ ਕਰ ਦਿੱਤਾ ਸੀ



