ਦਿੱਲੀ ਚੋਣ ਨਤੀਜੇ: ਕੀ ਬਣਿਆ ਆਪ ਵਰਕਰ ਨੂੰ ਚਪੇੜ ਮਾਰਨ ਵਾਲੀ ਅਲਕਾ ਲਾਂਬਾ ਦਾ ?

ਦਿੱਲੀ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਪੂਰਨ ਬਹੁਮਤ ਹਾਸਿਲ ਕਰ ਚੁੱਕੀ ਹੈ। ਇਸ ਦੌਰਾਨ ਆਪ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਆਪ…

ਦਿੱਲੀ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਪੂਰਨ ਬਹੁਮਤ ਹਾਸਿਲ ਕਰ ਚੁੱਕੀ ਹੈ। ਇਸ ਦੌਰਾਨ ਆਪ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਆਪ ਪਾਰਟੀ ਦੇ ਦਫਤਰਾਂ ‘ਚ ਜਸ਼ਨ ਦਾ ਮਾਹੌਲ ਹੈ। ਉਧਰ ਦੂਜੇ ਪਾਸੇ ਕਾਂਗਰਸ ਅਤੇ ਭਾਜਪਾ ਨੂੰ ਇੱਕ ਵਾਰ ਫਿਰ ਤੋਂ ਦਿੱਲੀ ਅੰਦਰ ਹਾਰ ਦਾ ਮੂੰਹ ਦੇਖਣਾ ਪੈ ਰਿਹਾ ਹੈ। ਇਸ ਦੌਰਾਨ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਐਗਜਿਟ ਪੋਲ ‘ਚ ਭਾਜਪਾ ਨੂੰ ਕੇਵਲ ਦੋ ਸੀਟਾਂ ਹੀ ਦਿੱਤੀਆਂ ਜਾ ਰਹੀਆਂ ਸਨ ਪਰ ਇਸ ਵਾਰ ਦੇ ਨਤੀਜਿਆਂ ਦੇ ਸ਼ੁਰੂਆਤੀ ਰੁਝਾਨਾਂ ਦੌਰਾਨ ਵੀ ਭਾਜਪਾ ਨੇ ਦਹਾਈ ਦਾ ਅੰਕੜਾ ਛੂਹ ਲਿਆ ਸੀ। ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਪੜਾਅ ‘ਚ ਭਾਜਪਾ ਨੂੰ ਸ਼ੁਭ ਸੰਕੇਤ ਮਿਲ ਰਹੇ ਸਨ ਪਰ ਆਖਿਰ ‘ਤੇ ਆ ਕੇ ਬਾਜੀ ਪਲਟ ਗਈ। ਦੂਜੇ ਪਾਸੇ ਜੇਕਰ ਕਾਂਗਰਸ ਦੀ ਗੱਲ ਕਰੀ ਜਾਵੇ ਤਾਂ ਕਾਂਗਰਸ ਇੱਕ ਵਾਰ ਫਿਰ ਤੋਂ ਜੀਰੋ ਦੇ ਅੰਕੜੇ ‘ਤੇ ਸਿਮਟ ਕੇ ਰਹਿ ਗਈ।

ਪਰ ਇਸ ਦੌਰਾਨ ਰੁਮਾਂਚਕ ਮੁਕਾਬਲਾ ਸੀ ਕਾਂਗਰਸ ਉਮੀਦਵਾਰ ਅਲਕਾ ਲਾਂਬਾ ਅਤੇ ਆਪ ਦੇ ਉਮੀਦਵਾਰ ਪ੍ਰਲਾਦ ਸਿੰਘ ਸਾਹਨੀ ਵਿਚਾਲੇ। ਇਨ੍ਹਾਂ ਦੋਵਾਂ ਲਈ ਇਹ ਸੀਟ ਵਕਾਰ ਦਾ ਸਵਾਲ ਸੀ ਪਰ ਆਖਿਰ ‘ਤੇ ਆਪ ਪਾਰਟੀ ਦੇ ਉਮੀਦਵਾਰ ਪ੍ਰਲ਼ਾਦ ਸਹਾਨੀ ਨੇ ਇਹ ਸੀਟ ਆਪਣੇ ਨਾਮ ਕਰ ਲਈ, ਜਿਸ ਨਾਲ ਕਿ ਅਲਕਾ ਦੀਆ ਉਮੀਦਾਂ ‘ਤੇ ਪਾਣੀ ਫਿਰ ਗਿਆ।

ਚਾਂਦਨੀ ਚੌਕ ਸੀਟ ਹੈ ਖਾਸ

ਇਸ ਦੌਰਾਨ ਚਾਂਦਨੀ ਚੌਕ ਸੀਟ ਜਿਸ ‘ਤੇ ਸਾਲ 1993 ਚ ਭਾਜਪਾ ਕਬਜ ਰਹੀ ਜਦਕਿ ਸਾਲ 1998 ਤੋਂ 2015 ਤੱਕ ਇਹ ਸੀਟ ਕਾਂਗਰਸ ਪਾਰਟੀ ਦੇ ਖਾਤੇ ਵਿੱਚ ਜਾਂਦੀ ਰਹੀ ਪਰ 2015 ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਹੱਥੋ ਆਪ ਪਾਰਟੀ ਨੇ ਇਹ ਸੀਟ ਖੋਹ ਲਈ, ਜਿਸ ਦੌਰਾਨ ਆਪ ਪਾਰਟੀ ਦੀ ਅਲਕਾ ਲਾਂਬਾ ਨੇ ਸਾਲ 2015 ਚ ਕਾਂਗਰਸ ਦੇ ਪ੍ਰਲਾਦ ਸਿੰਘ ਸਾਹਨੀ ਨੂੰ ਹਰਾਇਆ।

ਇਸ ਵਾਰ ਹੋਇਆ ਉਮੀਦਵਾਰਾਂ ਦਾ ਉਲਟਫੇਰ

ਇਸ ਵਾਰ 2020 ਦੀਆਂ ਦਿੱਲੀ ਚੋਣਾਂ ‘ਚ ਅਲਕਾ ਲਾਂਬਾ ਨੇ ਆਪ ਪਾਰਟੀ ਦਾ ਝਾੜੂ ਛੱਡ ਕੇ ਕਾਂਗਰਸ ਪਾਰਟੀ ਦਾ ਹੱਥ ਫੜ੍ਹ ਲਿਆ ਜਦਕਿ ਕਾਂਗਰਸ ਪਾਰਟੀ ਦੇ ਪ੍ਰਲਾਦ ਸਿੰਘ ਸਾਹਨੀ ਨੇ ਆਪ ਪਾਰਟੀ ਦੀ ਸ਼ਰਨ ਲੈ ਲਈ। ਇਨ੍ਹਾਂ ਦੋਨਾਂ ਆਗੂਆਂ ਦੇ ਪਾਰਟੀ ਬਦਲਣ ਨਾਲ ਆਪ ਪਾਰਟੀ ਨੂੰ ਫਾਇਦਾ ਹੋਇਆ ਦਿਸ ਰਿਹਾ ਹੈ। ਹੁਣ ਤੱਕ ਦੇ ਰੁਝਾਨ ‘ਚ ਆਪ ਪਾਰਟੀ ਦੇ ਪ੍ਰਲ਼ਾਦ ਸਿੰਘ ਸਾਹਨੀ ਨੇ ਕਾਂਗਰਸ ਪਾਰਟੀ ਦੀ ਅਲਕਾ ਲਾਂਬਾ ਨੂੰ ਵੱਡੇ ਫਰਕ ਨਾਲ ਹਰਾ ਦਿੱਤਾ ਹੈ।

Leave a Reply

Your email address will not be published. Required fields are marked *