ਜਾਣੋ ਉਨ੍ਹਾਂ ਦੋ ਸੀਟਾਂ ਬਾਰੇ ਜਿੱਥੋਂ ਭਾਜਪਾ ਨੇ ਹੁਣ ਤੱਕ ਕੀਤੀ ਹੈ ਜਿੱਤ ਪ੍ਰਾਪਤ

Living India News/Online Desk: ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ ਦੀ ਸੱਤਾ ਵਿਚ ਮੁੜ ਤੋਂ ਵਾਪਸੀ ਹੋ ਚੁੱਕੀ ਹੈ। ਪਾਰਟੀ ਇਸ ਵੇਲੇ…

Living India News/Online Desk: ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ ਦੀ ਸੱਤਾ ਵਿਚ ਮੁੜ ਤੋਂ ਵਾਪਸੀ ਹੋ ਚੁੱਕੀ ਹੈ। ਪਾਰਟੀ ਇਸ ਵੇਲੇ 38 ਸੀਟਾਂ ਉੱਤੇ ਜਿੱਤ ਚੁੱਕੀ ਹੈ ਜਦਕਿ 24 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ । ਉੱਥੇ ਹੀ ਜੇਕਰ ਗੱਲ ਕਰੀਏ ਭਾਜਪਾ ਦੀ ਤਾਂ ਭਾਜਪਾ 2 ਸੀਟਾਂ ਉੱਤੇ ਜਿੱਤ ਚੁੱਕੀ ਹੈ ਜਦਕਿ 6 ਸੀਟਾਂ ਉੱਤੇ ਉਹ ਅੱਗੇ ਚੱਲ ਰਹੀ ਹੈ। ਭਾਜਪਾ ਨੂੰ ਜਿਹੜੀਆਂ ਦੋ ਵਿਧਾਨ ਸਭਾ ਸੀਟਾਂ ਉੱਤੇ ਜਿੱਤ ਮਿਲੀ ਹੈ ਉਹ ਦੋ ਸੀਟਾਂ ਗਾਂਧੀ ਨਗਰ ਅਤੇ ਵਿਸ਼ਵਾਸ਼ ਨਗਰ ਦੀਆਂ ਹਨ।

ਵਿਸ਼ਵਾਸ਼ ਨਗਰ ਵਿਚ ਭਾਜਪਾ ਨੇ ਉਮੀਦਵਾਰ ਓਪੀ ਸ਼ਰਮਾਂ ਨੇ ਜਿੱਤ ਦਾ ਝੰਡਾ ਲਹਿਰਾਇਆ ਹੈ ਇੱਥੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀਪਕ ਸਿੰਗਲਾ ਅਤੇ ਕਾਂਗਰਸ ਪਾਰਟੀ ਦੇ ਗੁਰਚਰਨ ਸਿੰਘ ਰਾਜੂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਓਮ ਪ੍ਰਕਾਸ਼ ਸ਼ਰਮਾਂ ਨੇ ਕੁੱਲ 65,830 ਵੋਟਾਂ ਪ੍ਰਾਪਤ ਕੀਤੀਆਂ ਹਨ।

ਦੂਜੇ ਪਾਸੇ ਗਾਂਧੀ ਨਗਰ ਵਿਧਾਨ ਸਭਾ ਦੀ ਸੀਟ ਵੀ ਭਾਜਪਾ ਜਿੱਤਣ ਦੇ ਵਿਚ ਕਾਮਯਾਬ ਰਹੀ ਹੈ। ਭਾਜਪਾ ਦੇ ਉਮੀਦਵਾਰ ਅਨੀਲ ਵਾਜਪੇਈ ਨੇ ਇਸ ਸੀਟ ਤੋਂ ਚੋਣ ਲੜਦਿਆਂ ਆਮ ਆਦਮੀ ਪਾਰਟੀ ਦੇ ਨਵੀਨ ਚੋਧਰੀ ਅਤੇ ਕਾਂਗਰਸ ਪਾਰਟੀ ਦੇ ਅਰਵਿੰਦਰ ਸਿੰਘ ਲਵਲੀ ਨੂੰ ਹਰਾਇਆ ਹੈ। ਅਨੀਲ ਕੁਮਾਰ ਨੇ ਕੁੱਲ 48,467 ਵੋਟਾਂ ਹਾਸਲ ਕੀਤੀਆਂ ਹਨ।

 

ਦਿੱਲੀ ਦੀ ਸੱਤਾ ਉੱਤੇ ਲਗਾਤਾਰ 15 ਸਾਲ ਕਾਬਜ਼ ਰਹਿਣ ਵਾਲੀ ਕਾਂਗਰਸ ਪਾਰਟੀ 2015 ਵਿਧਾਨ ਸਭਾ ਦੀਆਂ ਚੋਣਾਂ ਦੀ ਤਰ੍ਹਾਂ ਇਸ ਵਾਰ ਵੀ ਆਪਣਾ ਖਾਤਾ ਨਹੀਂ ਖੋਲ੍ਹ ਪਾਈ ਹੈ। ਕਾਂਗਰਸ ਪਾਰਟੀ ਨੂੰ ਇਕ ਵੀ ਸੀਟ ਪ੍ਰਾਪਤ ਨਹੀਂ ਹੋਈ ਹੈ।

Leave a Reply

Your email address will not be published. Required fields are marked *