Delhi Election Result : ਕਾਂਗਰਸ ਪਾਰਟੀ ਮੁੜ ਰਹੀ ਫਾਡੀ, ਨਹੀਂ ਜਿੱਤ ਪਾਈ ਇਕ ਵੀ ਸੀਟ

Living India News/Online Desk:ਦਿੱਲੀ ਵਿਧਾਨ ਸਭਾ 2020 ਦੇ ਚੋਣ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਮੁੜ ਬਨਣੀ ਤੈਅ ਹੋ ਗਈ ਹੈ। ਤਾਜਾ ਨਤੀਜਿਆਂ…

Living India News/Online Desk:ਦਿੱਲੀ ਵਿਧਾਨ ਸਭਾ 2020 ਦੇ ਚੋਣ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਮੁੜ ਬਨਣੀ ਤੈਅ ਹੋ ਗਈ ਹੈ। ਤਾਜਾ ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ 46 ਸੀਟਾਂ ਉੱਤੇ ਜਿੱਤ ਚੁੱਕੀ ਹੈ ਜਦਕਿ 16 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ। ਦੂਜੇ ਪਾਸੇ ਭਾਜਪਾ 6 ਸੀਟਾਂ ਉੱਤੇ ਜਿੱਤ ਚੁੱਕੀ ਹੈ ਜਦਕਿ ਦੋ ਸੀਟਾਂ ਉੱਤੇ ਉਹ ਅੱਗੇ ਚੱਲ ਰਹੀ ਹੈ ਪਰ ਇਨ੍ਹਾਂ ਸਭਨਾਂ ਤੋਂ ਉਲਟ ਦਿੱਲੀ ਦੀ ਸੱਤਾ ਉੱਤੇ ਲਗਾਤਾਰ 15 ਸਾਲ ਕਾਬਜ਼ ਰਹੀ ਕਾਂਗਰਸ ਪਾਰਟੀ ਨੂੰ ਇਕ ਵਾਰ ਫਿਰ ਫਾਡੀ ਹੋਣਾ ਪਿਆ ਹੈ।

ਦਰਅਸਲ 1998 ਤੋਂ ਲੈ ਕੇ 2013 ਤੱਕ ਮੁੱਖ ਮੰਤਰੀ ਦੀ ਕੁਰਸੀ ਕਾਂਗਰਸ ਪਾਰਟੀ ਨੇ ਸੰਭਾਲੀ ਹੈ ਪਰ 2013 ਵਿਚ ਆਈ ਆਮ ਆਦਮੀ ਪਾਰਟੀ ਦੇ ਹਨੇਰੀ ਅੱਗੇ ਕਾਂਗਰਸ ਢੇਰ ਹੋ ਗਈ। ਪਹਿਲੇ ਨੰਬਰ ਉੱਤੇ ਰਹਿਣ ਵਾਲੀ ਪਾਰਟੀ ਤੀਜੇ ਨੰਬਰ ਉੱਤੇ ਚੱਲੀ ਗਈ। ਕਾਂਗਰਸ ਪਾਰਟੀ ਨੂੰ ਕੇਵਲ 8 ਸੀਟਾਂ ਹੀ ਪ੍ਰਾਪਤ ਹੋਈਆਂ ਸਨ ਪਰ ਤੀਜੇ ਨੰਬਰ ਦੀ ਧੀਰ ਬਨਣ ਉੱਤੇ ਵੀ ਕਾਂਗਰਸ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਕੇ ਸੱਤਾ ਵਿਚ ਆ ਗਈ ਅਤੇ ਦੋਵਾਂ ਨੇ ਮਿਲ ਕੇ 49 ਦਿਨ ਸਰਕਾਰ ਚਲਾਈ ਪਰ ਉਸ ਤੋਂ ਬਾਅਦ ਦੋਵਾਂ ਦਾ ਗੱਠਜੋੜ ਟੁੱਟ ਗਿਆ ਅਤੇ ਸਰਕਾਰ ਗਿਰ ਗਈ।

ਫਿਰ 2015 ਦੀਆਂ ਵਿਧਾਨ ਸਭਾ ਚੋਣਾ ਹੋਈਆਂ। ਇਨ੍ਹਾਂ ਚੋਣਾਂ ਵਿਚ ਜਿਹੜੇ ਨਤੀਜੇ ਆਏ ਉਨ੍ਹਾਂ ਨੇ ਸੱਭ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਆਮ ਆਦਮੀ ਪਾਰਟੀ ਨੇ ਚੋਣਾਂ ਵਿਚ 70 ‘ਚੋਂ 67 ਸੀਟਾਂ ਜਿੱਤ ਕੇ ਇਤਿਹਾਸ ਰੱਚ ਦਿੱਤਾ ਅਤੇ ਭਾਜਪਾ ਨੂੰ ਕੇਵਲ ਤਿੰਨ ਸੀਟਾਂ ਪ੍ਰਾਪਤ ਹੋਈਆਂ ਪਰ ਇਨ੍ਹਾਂ ਚੋਣਾਂ ਵਿਚ ਕਾਂਗਰਸ ਨੇ ਅਜਿਹੀ ਬੁਰੀ ਹਾਰ ਦਾ ਸਾਹਮਣਾ ਕੀਤਾ ਜਿਸ ਬਾਰੇ ਸ਼ਾਇਦ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਸੀ। ਕਾਂਗਰਸ ਨੂੰ ਉਨ੍ਹਾਂ ਚੋਣਾਂ ਵਿਚ ਇਕ ਵੀ ਸੀਟ ਪ੍ਰਾਪਤ ਨਹੀਂ ਹੋਈ ਅਤੇ ਪਾਰਟੀ ਖੂੰਜੇ ਵਿਚ ਲੱਗ ਕੇ ਰਹਿ ਗਈ।

ਹੁਣ 2020 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਕਾਂਗਰਸ ਸੁੰਨ ਹੀ ਨਜ਼ਰ ਆ ਰਹੀ ਸੀ।ਕਾਂਗਰਸ ਨੇ ਇਨ੍ਹਾਂ ਚੋਣਾਂ ਵਿਚ ਰਾਸ਼ਟਰੀ ਜਨਤਾ ਦਲ ਨਾਲ ਮਿਲ ਕੇ ਆਪਣੇ ਉਮੀਦਵਾਰ ਉਤਾਰੇ ਪਰ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਪਾਲੇ ਵਿਚ ਸਨਾਟਾ ਹੀ ਛਾਇਆ ਰਿਹਾ ਅਤੇ ਇਹੀ ਸਨਾਟਾ ਸੰਦੇਸ਼ ਦੇ ਰਿਹਾ ਸੀ ਕਿ ਪਾਰਟੀ ਇਨ੍ਹਾਂ ਚੋਣਾਂ ਵਿਚ ਕੁੱਝ ਖਾਸ ਨਹੀਂ ਕਰ ਪਾਵੇਗੀ ਅਤੇ ਅੱਜ ਨਤੀਜਿਆਂ ਦੌਰਾਨ ਇਹ ਸਾਬਤ ਵੀ ਹੋ ਗਿਆ। ਕਾਂਗਰਸ ਨੂੰ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ 2015 ਦੀ ਤਰ੍ਹਾਂ ਇਕ ਵੀ ਸੀਟ ਪ੍ਰਾਪਤ ਨਹੀਂ ਹੋਈ ਹੈ। ਇਸ ਨਤੀਜੇ ਦਾ ਅੰਦਾਜ਼ਾ ਕਾਂਗਰਸ ਪਾਰਟੀ ਨੇ ਵੀ ਲਗਾ ਲਿਆ ਸੀ। ਵੋਟਿੰਗ ਦੌਰਾਨ ਕਾਂਗਰਸ ਪ੍ਰਧਾਨ ਸੋਨੀਆਂ ਗਾਧੀ ਨੇ ਵੀ ਕਿਹਾ ਸੀ ਕਿ ਉਹ ਨਤੀਜਿਆਂ ਤੋਂ ਪਹਿਲਾਂ ਪਾਰਟੀ ਦੇ ਪ੍ਰਦਰਸ਼ਨ ਉੱਤੇ ਕੁੱਝ ਵੀ ਨਹੀਂ ਕਹਿ ਸਕਦੀ ਹੈ ਅਤੇ ਅੱਜ ਹੋਈ ਪਾਰਟੀ ਦੀ ਹਾਰ ਨੂੰ ਵੀ ਕਾਂਗਰਸ ਆਗੂਆਂ ਨੇ ਸਵੀਕਾਰ ਕੀਤਾ ਹੈ।

ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਹੈ ਕਿ ਜਨਤਾ ਨੇ ਆਪਣਾ ਬਹੁਮੱਤ ਦੇ ਦਿੱਤਾ ਹੈ। ਬਹੁਮੱਤ ਕਾਂਗਰਸ ਦੇ ਵਿਰੁੱਧ ਵੀ ਹੈ ਅਤੇ ਅਸੀ ਇਸ ਨੂੰ ਸਵੀਕਾਰ ਕਰਦੇ ਹਾ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀ ਨਿਰਾਸ਼ ਨਹੀਂ ਹਾਂ। ਕਾਂਗਰਸ ਨੂੰ ਜਮੀਨੀ ਪੱਧਰ ਉੱਤੇ ਅਤੇ ਨਵੇਂ ਸਿਰੇ ਤੋਂ ਮਜ਼ਬੂਤ ਕਰਨ ਦਾ ਸੰਕਲਪ ਮਜ਼ਬੂਤ ਹੋਇਆ ਹੈ। ਕਾਂਗਰਸ ਦੇ ਵਰਕਰਾਂ ਅਤੇ ਸਾਥੀਆਂ ਦਾ ਅਸੀ ਧੰਨਵਾਦ ਕਰਦੇ ਹਾਂ।

ਕਾਂਗਰਸ ਪਾਰਟੀ ਦੇ ਜੇਕਰ ਪਿਛਲੇ 5 ਦਿੱਲੀ ਵਿਧਾਨ ਸਭਾ ਦੇ ਨਤੀਜਿਆਂ ਉੱਤੇ ਨਜ਼ਰ ਮਾਰੀ ਜਾਵੇ ਤਾਂ ਇਹ ਆਂਕੜਾ ਹੁਣ 47,43,8,0 ਤੋਂ ਹੁੰਦਾ ਹੋਇਆ ਫਿਰ ਦੁਬਾਰਾ 0 ਉੱਤੇ ਪਹੁੰਚ ਗਿਆ ਹੈ।

Leave a Reply

Your email address will not be published. Required fields are marked *