Living India News/Online Desk: ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਉੱਤੇ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ 5 8ਸੀਟਾਂ ਨਾਲ ਅੱਗੇ ਚੱਲ ਰਹੀ ਹੈ। ਉੱਥੇ ਹੀ ਦੂਜੇ ਪਾਸੇ ਭਾਜਪਾ ਅਤੇ ਕਾਂਗਰਸ ਦੀ ਹਾਰ ਇਨ੍ਹਾਂ ਚੋਣ ਨਤੀਜਿਆਂ ਵਿਚ ਸਪੱਸ਼ਟ ਦਿਖਾਈ ਦੇ ਰਹੀ ਹੈ। ਆਮ ਆਦਮੀ ਪਾਰਟੀ ਦੇ ਦਫ਼ਤਰ ਵਿਚ ਜਸ਼ਨ ਦਾ ਮਾਹੌਲ ਨਜ਼ਰ ਆ ਰਿਹਾ ਹੈ। ਦਿੱਲੀ ਚੋਣ ਕਮਿਸ਼ਨ ਦੀ ਵੈੱਬਸਾਇਟ ਅਨੁਸਾਰ ਆਪ ਨੇ 58 ਸੀਟਾਂ ‘ਤੇ ਬਹੁਮੱਤ ਬਣਾਈ ਹੋਈ ਹੈ ਜਦਕਿ ਭਾਜਪਾ 12 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ। ਉੱਥੇ ਹੀ ਕਾਂਗਰਸ ਦਾ ਇਨ੍ਹਾਂ ਚੋਣਾਂ ਵਿਚ ਮਾੜਾ ਪ੍ਰਦਰਸ਼ਨ ਇਕ ਵਾਰ ਫਿਰ ਤੋਂ ਜਾਰੀ ਹੈ। ਆਪ ਦਾ ਵੋਟ ਪ੍ਰਤੀਸ਼ਤ 52.9 ਫ਼ੀਸਦੀ ਹੈ ਪਰ ਭਾਜਪਾ ਨੂੰ ਹੁਣ ਤੱਕ 39.7 ਪ੍ਰਤੀਸ਼ਤ ਵੋਟ ਮਿਲੇ ਹਨ।
ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਇਨ੍ਹਾਂ ਚੋਣ ਨਤੀਜਿਆਂ ਵਿਚ ਮੁੜ ਸਰਕਾਰ ਬਣਾਉਂਦੀ ਹੋਈ ਵਿਖਾਈ ਦੇ ਰਹੀ ਹੈ ਉੱਥੇ ਹੀ ਦੂਜੇ ਪਾਸੇ ਰਾਜਧਾਨੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਆਪਣੀ ਪੱਟਪੜਗੱਜ ਸੀਟ ਤੋਂ ਪਿੱਛੇ ਚੱਲ ਰਹੇ ਹਨ। ਇਸ ਸੀਟ ਉੱਤੇ ਹੁਣ ਤੱਕ ਤਿਨ ਰਾਊਂਡ ਦੀ ਗਿਣਤੀ ਹੋ ਚੁੱਕੀ ਹੈ ਅਤੇ ਮਨੀਸ਼ ਸਿਸੋਦੀਆਂ ਲਗਭਗ 2000 ਵੋਟਾਂ ਤੋਂ ਪਿਛੜੇ ਹੋਏ ਹਨ।
ਦੂਜੇ ਪਾਸੇ ਦਿੱਲੀ ਦੇ ਮਾਡਲ ਟਾਊਨ ਤੋਂ ਭਾਜਪਾ ਦੇ ਉਮੀਦਵਾਰ ਕਪਿਲ ਮਿਸ਼ਰਾ ਵੀ ਆਪਣੀ ਸੀਟ ਤੋਂ ਪਿਛੜ ਗਏ ਹਨ ਹੁਣ ਤੱਕ ਹੋਈ ਦੋ ਰਾਊਂਡ ਦੀ ਵੋਟਿੰਗ ਵਿਚ ਮਿਸ਼ਰਾ ਲਗਭਗ 4000 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਇੱਥੋਂ ਆਪ ਦੇ ਉਮੀਦਵਾਰ ਅਖਿਲੇਸ਼ ਪਤੀ ਤਿਰਪਾਠੀ ਨੂੰ ਹੁਣ ਤੱਕ ਦੀ ਗਿਣਤੀ ਵਿਚ 10801 ਅਤੇ ਕਪਿਲ ਮਿਸ਼ਰਾ ਨੂੰ 6281 ਵੋਟਾਂ ਮਿਲੀਆਂ ਹਨ।
ਦਿੱਲੀ ਦੇ ਮੁੱਖ ਮੰਤਰੀ ਅਤੇ ਨਵੀਂ ਦਿੱਲੀ ਸੀਟ ਤੋਂ ਉਮੀਦਵਾਰ ਅਰਵਿੰਦ ਕੇਜਰੀਵਾਲ ਆਪਣੀ ਸੀਟ ਤੋਂ ਕਾਫ਼ੀ ਅੱਗੇ ਚੱਲ ਰਹੇ ਹਨ। ਚੋਣ ਕਮਿਸ਼ਨ ਦੀ ਵੈੱਬਸਾਇਟ ਅਨੁਸਾਰ ਹੁਣ ਤੱਕ ਨਵੀਂ ਦਿੱਲੀ ਤੋਂ ਤਿੰਨ ਰਾਊਂਡ ਦੀ ਵੋਟਿੰਗ ਹੋ ਚੁੱਕੀ ਹੈ। ਉੱਥੇ ਹੀ ਦਿੱਲੀ ਦੀ ਓਖਲਾ ਸੀਟ ਤੋਂ ਆਪ ਦੇ ਉਮੀਦਵਾਰ ਅਮਾਨਤੁਲਾਹ ਖਾਨ ਟਵੀਟ ਕਰ ਦਾਅਵਾ ਕੀਤਾ ਹੈ ਕਿ ਉਹ 11 ਰਾਊਂਡ ਪੂਰੇ ਹੋਣ ਤੋਂ ਬਾਅਦ 65546 ਵੋਟਾਂ ਨਾਲ ਅੱਗੇ ਹਨ। ਕਾਂਗਰਸ ਦੀ ਚਾਂਦਨੀ ਚੌਕ ਤੋਂ ਉਮੀਦਵਾਰ ਅਲਕਾ ਲਾਂਬਾ ਵੀ ਆਪਣੀ ਸੀਟ ਤੋਂ ਪਿੱਛੇ ਚੱਲ ਰਹੀ ਹੈ।
ਦੱਸ ਦਈਏ ਕਿ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 70 ਸੀਟਾਂ ਵਿਚੋਂ 67 ਸੀਟਾਂ ਉੱਤੇ ਕਬਜ਼ਾ ਕੀਤਾ ਸੀ ਜਦਕਿ ਭਾਜਪਾ ਨੂੰ ਕੇਵਲ ਤਿੰਨ ਸੀਟਾਂ ਹੀ ਨਸੀਬ ਹੋਈਆਂ ਸਨ ਉੱਥੇ ਹੀ ਦਿੱਲੀ ਦੀ ਸੱਤਾ ਉੱਤੇ ਲਗਾਤਾਰ 15 ਸਾਲ ਕਾਬਜ਼ ਰਹਿਣ ਵਾਲੀ ਕਾਂਗਰਸ ਪਾਰਟੀ ਫਾਂਡੀ ਹੀ ਰਹੀ ਸੀ ਅਤੇ ਇਕ ਵਾਰ ਫਿਰ ਤੋਂ ਇਨ੍ਹਾਂ ਚੋਣ ਨਤੀਜਿਆਂ ਵਿਚ ਕਾਂਗਰਸ ਦੀ ਬੁਰੀ ਹਾਰ ਸਾਫ ਨਜ਼ਰ ਆ ਰਹੀ ਹੈ।


