ਪੰਜਾਬ ‘ਚ ਔਰਤਾਂ ਦੀ ਸੁਰੱਖਿਆ ਖਤਰੇ ‘ਚ, ਪੰਜਾਬ ਏਡੀਜੀਪੀ ਵਲੋਂ ਵੱਡੇ ਖੁਲਾਸੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਡੇਢ ਕਰੋੜ ਅੋਰਤਾਂ ਦੀ ਸੁਰੱਖਿਆ ਪਿੱਛੇ ਸਿਰਫ 8 ਹਜ਼ਾਰ ਮਹਿਲਾ ਪੁਲਿਸ ਫੋਰਸ ! ਪੰਜਾਬ ‘ਚ ਲਗਾਤਾਰ ਅੋਰਤਾਂ ਅਤੇ ਬੱਚਿਆਂ ਦੇ ਖਿਲਾਫ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਡੇਢ ਕਰੋੜ ਅੋਰਤਾਂ ਦੀ ਸੁਰੱਖਿਆ ਪਿੱਛੇ ਸਿਰਫ 8 ਹਜ਼ਾਰ ਮਹਿਲਾ ਪੁਲਿਸ ਫੋਰਸ ! ਪੰਜਾਬ ‘ਚ ਲਗਾਤਾਰ ਅੋਰਤਾਂ ਅਤੇ ਬੱਚਿਆਂ ਦੇ ਖਿਲਾਫ਼ ਅਪਰਾਧਾਂ ਵਿੱਚ ਵਾਧਾ ਹੋ ਰਿਹਾ ਹੈ। ਜੇਕਰ ਕਾਨੂੰਨ ਦੀ ਗੱਲ ਕੀਤੀ ਜਾਵੇ ਤਾਂ ਔਰਤਾਂ ਨਾਲ ਹੋਏ ਅਪਰਾਧ ਦੀ ਜਾਂਚ-ਪੜਤਾਲ ਭਾਵੇ ਸਿਰਫ਼ ਇੱਕ ਅੋਰਤ ਪੁਲਿਸ ਅਧਿਕਾਰੀ ਹੀ ਕਰ ਸਕਦੀ ਹੈ ਪਰੰਤੂ ਪੰਜਾਬ ਦੇ ਕੁਲ ਪੁਲਿਸ ਮੁਲਾਜਮਾਂ ਦੀ ਗਿਣਤੀ ‘ਚ ਮਹਿਲਾ ਮੁਲਾਜਮਾਂ ਦੀ ਗਿਣਤੀ ਮਹਿਜ਼ 10 ਫੀਸਦੀ ਹੀ ਹੈ।

ਪੰਜਾਬ ਦੀ ਏਡੀਜੀਪੀ ਨੇ ਕੀਤੀ ਪੁਸ਼ਟੀ

ਇਸ ਦੀ ਪੁਸ਼ਟੀ ਖੁਦ ਪੰਜਾਬ ਦੇ ਏਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਇੱਕ ਨਿੱਜੀ ਕਾਲਜ ਦੇ ਸਮਾਗਮ ‘ਚ ਸ਼ਿਰਕਤ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਕੀਤੀ ਹੈ। ਇਸ ਦੌਰਾਨ ਏਡੀਜੀਪੀ ਦਿਓ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ, ਪੰਜਾਬ ਦੀ ਅਬਾਦੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ 3 ਕਰੋੜ ਦੇ ਕਰੀਬ ਹੈ, ਜਿਸ  ’ਚ 50 ਫੀਸਦੀ ਗਿਣਤੀ ਅੋਰਤਾਂ ਦੀ ਹੈ। ਉਨ੍ਹਾਂ ਪੰਜਾਬ ਪੁਲਿਸ ਦੇ ਮੁਲਾਜਮਾਂ ਦੀ ਗਿਣਤੀ ਦੀ ਗੱਲ ਕਰਦਿਆਂ ਕਿਹਾ ਕਿ, ਪੰਜਾਬ ਪੁਲਿਸ ‘ਚ 80 ਹਜਾਰ ਦੇ ਕਰੀਬ ਸੁਰੱਖਿਆ ਕਰਮਚਾਰੀ ਕੰਮ ਕਰ ਰਹੇ ਹਨ, ਜਿਨ੍ਹਾਂ ਵਿਚੋਂ ਮਹਿਲਾ ਪੁਲਿਸ ਕਰਮਚਾਰੀਆ ਦੀ ਗਿਣਤੀ 10 ਫੀਸਦੀ ਦੇ ਕਰੀਬ ਹੈ।

ਇਸ ਤੋਂ ਸ਼ਪਸ਼ਟ ਹੈ ਕਿ, ਜੇਕਰ ਪੰਜਾਬ ‘ਚ ਕੁਲ ਔਰਤਾਂ ਦੀ ਅਬਾਦੀ ਨਾਲ ਮਹਿਲਾ ਸੁਰੱਖਿਆ ਕਰਮਚਾਰੀਆਂ ਦੀ ਕੁਲ ਗਿਣਤੀ ਦੀ ਤੁਲਨਾ ਕੀਤੀ ਜਾਵੇ ਤਾਂ ਪੰਜਾਬ ਦੀਆਂ ਕਰੀਬ 1800 ਹਜਾਰ ਔਰਤਾਂ ਦੀ ਸੁਰੱਖਿਆ ਕੇਵਲ ਇੱਕ ਮਹਿਲਾ ਪੁਲਿਸ ਕਰਮਚਾਰੀ ਕਰ ਰਹੀ ਹੈ। ਇਸ ਤੋ ਇਲਾਵਾਂ ਜੇਕਰ ਔਰਤਾਂ ‘ਤੇ ਹੁੰਦੇ ਅਪਰਾਧਿਕ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਕਾਨੂੰਨ ਮੁਤਾਬਿਕ ਅਜਿਹੇ ਮਾਮਲਿਆਂ ਦੀ ਜਾਂਚ ਸਿਰਫ਼ ਮਹਿਲਾ ਪੁਲਿਸ ਮੁਲਾਜ਼ਮ ਹੀ ਕਰ ਸਕਦੀ ਹੈ।

ਇਸ ਤੋਂ ਇਲਾਵਾਂ ਕਿਸੇ ਮਹਿਲਾ ਅਪਰਾਧੀ ਨੂੰ ਗ੍ਰਿਫਤਾਰ ਕਰਨਾ ਹੈ ਜਾਂ ਉਸ ਕੋਲੋ ਪੁੱਛ-ਗਿੱਛ ਕਰਨੀ ਹੈ ਜਾਂ ਫਿਰ ਕਿਸੇ ਮਹਿਲਾ ਅਪਰਾਧੀ ਨੂੰ ਅਦਾਲਤ ਵਿੱਚ ਪੇਸ਼ ਕਰਨਾ ਹੋਵੇ ਤਾਂ ਇਨ੍ਹਾਂ ਸਾਰੇ ਮਾਮਲਿਆਂ ਲਈ ਵੀ ਕੇਵਲ ਮਹਿਲਾ ਪੁਲਿਸ ਮੁਲਾਜਮ ਦੀ ਹੀ ਲੋੜ ਹੁੰਦੀ ਹੈ ਪਰ ਜਿਆਦਾਤਰ ਮਾਮਲਿਆਂ ‘ਚ ਅਜਿਹੇ ਕੇਸ ਮਰਦ ਪੁਲਿਸ ਮੁਲਾਜ਼ਮ ਹੀ ਹੱਲ ਕਰ ਰਹੇ ਹਨ, ਜਿਸ ਕਰਕੇ ਕਈ ਵਾਰੀ ਮਰਦ ਪੁਲਿਸ ਮੁਲਾਜਮਾਂ ‘ਤੇ ਮੁਲਜ਼ਮ ਔਰਤਾਂ ਨਾਲ ਧੱਕੇਸ਼ਾਹੀ ਦੇ ਦੋਸ਼ ਵੀ ਲੱਗਦੇ ਰਹੇ ਹਨ। ਬੇਸ਼ਕ ਪੰਜਾਬ ਸਰਕਾਰ ਸੂਬੇ ‘ਚ ਔਰਤਾਂ ਦੀ ਸੁੱਰਖਿਆ ਨੂੰ ਲੈ ਕੇ ਵੱਡੇ -ਵੱਡੇ ਦਾਅਵੇ ਕਰਦੀ ਹੈ ਪਰ ਜ਼ਮੀਨੀ ਪੱਧਰ ਤੇ ਹਕੀਕਤ ਕੁਝ ਹੋਰ ਹੀ ਹੈ। ਪੰਜਾਬ ਸਰਕਾਰ ਨੇ ਲੰਮੇ ਸਮੇਂ ਤੋਂ ਮਹਿਲਾ ਮੁਲਾਜਮਾਂ ਦੀ ਭਰਤੀ ਨਹੀ ਕੀਤੀ ਗਈ। ਜਿਸ ਤੋਂ ਇਹ ਜਾਪਦਾ ਹੈ ਕਿ, ਪੰਜਾਬ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਗੰਭੀਰਤਾ ਨਾਲ ਨਹੀਂ ਸੋਚ ਰਹੀ ਹੈ।

 ਇੱਕ ਪੱਖ ਹੋਰ ਵੀ…

ਇਸ ਦੌਰਾਨ  ਪੁਲਿਸ ਸੂਤਰਾਂ ਦੇ ਹਵਾਲੇ ਨਾਲ ਹੀ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ, ਮੌਜੂਦਾ ਸਮੇਂ ਵਿੱਚ ਪੰਜਾਬ ਮਹਿਲਾ ਪੁਲਿਸ ਵੀ ਆਪਣੀ ਡਿਊਟੀ ਸਹੀ ਤਰ੍ਹਾਂ ਨਹੀਂ ਨਿਭਾ ਰਹੀ। ਪੁਲਿਸ ਸੂਤਰਾਂ ਦੇ ਹਵਾਲੇ ਤੋਂ ਮਹਿਲਾ ਮੁਲਾਜ਼ਮ ਨਾ ਤਾਂ ਨਾਕਿਆਂ ‘ਤੇ ਡਿਊਟੀ ਕਰਨ ਲਈ ਤਿਆਰ ਨੇ ‘ਤੇ ਨਾ ਹੀ ਰਾਤ ਸਮੇਂ, ਜਿਸ ਕਰਕੇ ਕਈ ਵਾਰ ਮਰਦ ਪੁਲਿਸ ਮੁਲਾਜਮਾਂ ਨੂੰ ਅੋਰਤਾਂ ਦੀ ਗਾਲੀ-ਗਲੋਚ ਦਾ ਸ਼ਿਕਾਰ ਵੀ ਹੋਣਾ ਪੈਦਾ ਹੈ। ਪੁਲਿਸ ਸੂਤਰਾਂ ਅਨੁਸਾਰ ਮਹਿਲਾ ਮੁਲਾਜ਼ਮ ਕਰੀਬ ਸਵੇਰੇ 10 ਕੁ ਵਜੇਂ ਡਿਊਟੀ ‘ਤੇ ਆਉਦੀਆਂ ਹਨ ਅਤੇ 4-5 ਵਜੇ ਘਰਾਂ ਨੂੰ ਵੀ ਚੱਲੀ ਜਾਂਦੀਆਂ ਹਨ,  ਜਿਸ ਕਰਕੇ ਮਰਦ ਮੁਲਾਜਮਾਂ ‘ਤੇ ਡਿਊਟੀ ਦਾ ਵਾਧੂ ਬੋਝ ਪੈ ਰਿਹਾ ਹੈ।

Leave a Reply

Your email address will not be published. Required fields are marked *